(ਬੱਗਾ ਸੇਲਕੀਆਣਾ) ਲਸਾੜਾ/ਉੜਾਪੜ। ਪਿਛਲੇ ਦਿਨੀ ਸੰਗਰੂਰ ਚੋਣਾਂ ’ਚ ਸਿਮਰਨਜੀਤ ਸਿੰਘ ਮਾਨ ਸ਼੍ਰੌਮਣੀ ਅਕਾਲੀ ਦਲ ਅਮਿ੍ਰਤਸਰ ਦੀ ਇਤਿਹਾਸਕ ਜਿੱਤ ਨੂੰ ਮੁੱਖ ਰੱਖਦੇ ਹੋਏ ਉਨਾਂ ਦੇ ਹਮਾਇਤੀ ਅਮਰੀਕ ਸਿੰਘ ਬੱਲੋਵਾਲ ਤੇ ਸੁਖਵਿੰਦਰ ਸਿੰਘ ਮੁਕੰਦਪੁਰ ਦੀ ਯੋਗ ਅਗਵਾਈ ’ਚ ਲੱਡੂ ਵੰਡ ਕੇ ਖੁਸ਼ੀ ਦਾ ਇਜਹਾਰ ਕੀਤਾ। ਇਸ ਮੋਕੇ ਸੁਖਵਿੰਦਰ ਸਿੰਘ ਤੇ ਅਮਰੀਕ ਸਿੰਘ ਨੇ ਦੱਸਿਆ ਕਿ ਤੇ ਜਲਦ ਹੀ ਸੂਬੇ ’ਚ ਬਦਲਾਅ ਆਵੇਗਾ ਤੇ ਪੰਜਾਬ ਦੇ ਅਨੇਕਾਂ ਮੁਦੇ ਅਤੇ ਹੋਰ ਮੁਸ਼ਕਿਲਾਂ ਜਿਨਾਂ ਨਾਲ ਸੂਬੇ ਦੇ ਲੋਕ ਜੂਝ ਰਹੇ ਹਨ ਜੋ ਇਸ ਤਰਾਂ ਦੇ ਮੁੱਦੇ ਹਨ ਜਿਨਾਂ ਨੂੰ ਸੂਬੇ ਦੇ ਸੰਸਦ ਮੈਂਬਰਾਂ ਵਲੋਂ ਅੱਖੋ ਪਰੋਖੇ ਕੀਤਾ ਹੋਇਆ ਸੀ ਉਨਾਂ ਨੂੰ ਸਿਮਰਨਜੀਤ ਸਿੰਘ ਮਾਨ ਸੰਸਦ ’ਚ ਜਰੂਰ ਉਠਾ ਕੇ ਕੇਂਦਰ ਸਰਕਾਰ ਦੇ ਧਿਆਨ ’ਚ ਲਿਆਉਣਗੇ ਤੇ ਸਿਮਰਨਜੀਤ ਸਿੰਘ ਮਾਨ ਜੋ ਲੋਕਾਂ ਦੀ ਦੱਬੀ ਹੋਈ ਅਵਾਜ ਨੂੰ ਬੁਲੰਦ ਕਰਨਗੇ। ਉਨਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਕਾਂਗਰਸ, ਅਕਾਲੀ ਦਲ, ਭਾਜਪਾ ਜਿਨਾਂ ਨੇ ਸੱਤਾ ’ਚ ਆਉਣ ਤੋਂ ਬਾਅਦ ਲੋਕਾਂ ਦੀਆਂ ਸਮੱਸਿਆਵਾਂ ਨੂੰ ਵਿਸਾਰ ਦਿਤਾ ਤੇ ਸੂਬੇ ਚ ਨਵੀਂ ਬਣੀ ਆਮਆਦਮੀ ਪਾਰਟੀ ਦੀ ਤਿੰਨ ਮਹੀਨਿਆਂ ਦੀ ਕਾਰਗੁਜਾਰੀ ਨੂੰ ਨਕਾਰ ਕੇ ਇੱਕ ਸੱਚੇ ਤੇ ਸੁੱਚੇ ਪੰਥ ਦੇ ਅਸਲ ਪਹਿਰੇਦਾਰ ਤੇ ਚੰਗੇ ਇਨਸਾਨ ਨੂੰ ਆਪਣਾ ਕੀਮਤੀ ਵੋਟ ਦੇ ਕੇ ਸੰਸਦ ਚੁਣਿਆ ਤੇ ਆਸ ਕਰਦੇ ਹਾਂ ਕਿ ਨਵ ਨਿਯੁਕਤ ਸੰਸਦ ਮੈਂਬਰ ਸ੍ਰ ਸਿਮਰਨਜੀਤ ਸਿੰਘ ਮਾਨ ਜਿਸ ਭਾਵਨਾ ਨਾਲ ਵੋਟਾਂ ਪਾ ਕੇ ਜੋ ਸੁਪਨੇ ਸਜਾਏ ਸਨ ਉਹ ਜਰੂਰ ਪੂਰੇ ਕਰਨਗੇ। ਇਸ ਮੋਕੇ ਕੁਲਦੀਪ ਸਿੰਘ ਭਾਗੋਵਾਲ, ਹਰਵਿੰਦਰ ਸਿੰਘ ਰਾਂਹੋ, ਸੂਬੇਦਾਰ ਅਵਤਾਰ ਸਿੰਘ, ਗੋਪੀ ਸਰਪੰਚ ਸਾਧਪੁਰ, ਬਲਜਿੰਦਰ ਸਿੰਘ ਸਰਪੰਚ ਹਕੀਮਪੁਰ, ਸੋਹਣ ਲਾਲ, ਪਰਮਜੀਤ ਸਿੰਘ, ਕੁਲਵਿੰਦਰ ਹਕੀਮਪੁਰ, ਸੰਦੀਪ ਸਿੰਘ, ਸਰਵਜੀਤ ਸਿੰਘ, ਮਲਕੀਤ ਸਿੰਘ, ਪਰਮਿੰਦਰ ਸਿੰਘ, ਬੱਲੀ ਬੀਕਾ, ਸੋਨੂ ਗਿੱਲ, ਬਲਜਿੰਦਰ ਸਿੰਘ ਗਰਚਾ, ਗੁਰਜੀਤ ਹਕੀਮਪੁਰ, ਗਗਨ, ਪ੍ਰੀਤ ਜਗਤਪੁਰ, ਚੂਹੜ ਸਿੰਘ, ਗੁਰਦੀਪ ਸਿੰਘ, ਬਹਾਦਰ ਉਸਮਾਨਪੁਰ, ਅਮਰਿੰਦਰ ਸਿੰਘ, ਪਵਨ ਕੁਮਾਰ, ਰਜਵਿੰਦਰ ਕੋਰ, ਕੁਲਵਿੰਦਰ ਕੋਰ ਗੋਸਲਾਂ, ਗਿਆਨ ਕੋਰ, ਸਰਬਜੀਤ ਕੋਰ, ਸੁਖਜਿੰਦਰਕੋਰ, ਲਵਪ੍ਰੀਤ ਕੋਰ, ਰੁਪਿੰਦਰ ਕੋਰ, ਰਜਵੰਤ ਕੌਰ, ਲ਼ਖਵਿੰਦਰ ਕੌਰ, ਸੁਖਵਿੰਦਰ ਕੌਰ, ਸ਼ਾਂਤੀ, ਮਹਿਕਪ੍ਰੀਤ ਕੌਰ, ਬਲਵੀਰ ਕੌਰ, ਸਤਵਿੰਦਰ ਕੌਰ ਆਦਿ ਹਾਜਰ ਸਨ।