ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵੱਲੋਂ ਲਘੂ ਫ਼ਿਲਮ ਰਿਲੀਜ਼

Share and Enjoy !

Shares
(ਹਰਪ੍ਰੀਤ ਸਿੰਘ ਕੈਲੇ) ਮਾਛੀਵਾੜਾ ਸਾਹਿਬ | ਐੱਸ ਐੱਸ ਡੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਛੀਵਾੜਾ ਸਾਹਿਬ ਇਲਾਕੇ ਦਾ ਇੱਕ ਅਜਿਹਾ ਵਿਲੱਖਣ ਸਕੂਲ ਹੈ ਜਿਸ ਨੇ ਸਿੱਖਿਆ ਦੇ ਖੇਤਰ ਵਿੱਚ ਨਿਵੇਕਲੀਆਂ ਪੈੜਾਂ ਪਾਈਆਂ ਹਨ।  ਸਕੂਲ਼ ਵੱਲੋਂ ਚਲਾਈ ਜਾ ਰਹੀ ਦਾਖਲਾ ਮੁਹਿੰਮ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕਰਨ ਹਿੱਤ ਇਸ ਸਕੂਲ ਦੇ ਪ੍ਰਿੰਸੀਪਲ ਡਾ ਆਰ ਕੇ ਸ਼ਰਮਾਂ ਨੇ ਆਪਣੀ ਨਿਰਦੇਸ਼ਨਾ ਹੇਠ ਇੱਕ ਵਿਲੱਖਣ ਲਘੂ ਫ਼ਿਲਮ ‘ਸਰਕਾਰੀ ਸਕੂਲ 2’ ਬਣਾ ਕੇ ਇੱਕ ਲਾਸਾਨੀ ਮਿਸਾਲ ਕਾਇਮ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਵਾਈਸ ਪ੍ਰਿੰਸੀਪਲ ਨਿਰੰਜਨ ਸੂਖਮ ਨੇ ਦੱਸਿਆ ਕਿ  ਇਸ ਲਘੂ ਫ਼ਿਲਮ ਦੀ ਕਹਾਣੀ ਅਤੇ ਡਾਇਲਾਗ ਮੈਥ ਮਿਸਟ੍ਰੈਸ ਕਮਲਜੀਤ ਕੌਰ ਨੇ ਲਿਖੇ ਹਨ ਜਦਕਿ ਹਿੰਦੀ ਅਧਿਆਪਕਾ ਗੁਰਿੰਦਰ ਕੌਰ ਨੇ ਇਸ ਫਿਲਮ ਦੀ ਸਿਨਮੈਟੋਗ੍ਰਾਫੀ ਕੀਤੀ ਹੈ। ਮੇਕਅੱਪ ਦੀ ਭੂਮਿਕਾ ਗਣਿਤ ਅਧਿਆਪਕਾ ਰਾਜਵੰਤ ਕੌਰ ਨੇ ਨਿਭਾਈ ਹੈ। ਇਸ ਫਿਲਮ ਵਿੱਚ ਵੱਖ ਵੱਖ ਕਿਰਦਾਰ ਨਿਭਾਉਣ ਵਾਲੇ ਅਧਿਆਪਕਾਂ ਵਿੱਚ ਜਿੱਥੇ ਲੈਕਚਰਾਰ ਕਮਰਸ ਮਨਪ੍ਰੀਤ ਬਖ਼ਸ਼ੀ ਅਤੇ ਕੰਪਿਊਟਰ ਫੈਕਲਟੀ ਸੰਦੀਪ ਕੌਰ ਹਨ  ਖ਼ੁਦ ਲਘੂ ਫ਼ਿਲਮ ਦੇ ਨਿਰਮਾਤਾ ਪ੍ਰਿੰਸੀਪਲ ਡਾ ਆਰ ਕੇ ਸ਼ਰਮਾਂ ਨੇ ਅਭਿਨੈ ਕੀਤਾ ਹੈ। ਇਸ ਫਿਲਮ ਵਿੱਚ ਵੱਖ ਵੱਖ ਸ਼੍ਰੇਣੀਆਂ ਦੇ ਵਿਦਿਆਰਥੀਆਂ ਅਰਪਿਤਾ,ਗਿਆਨ ਕੌਰ, ਰਜਿੰਦਰ ਸਿੰਘ ਅਤੇ ਸੋਨੂੰ ਕੁਮਾਰ ਨੇ ਬਾਖੂਬੀ ਭੂਮਿਕਾ ਨਿਭਾਈ ਹੈ। ਇਸ ਫਿਲਮ ਵਿੱਚ ਕਲਰਕ ਮੈਡਮ ਮਨਪ੍ਰੀਤ ਕੌਰ ਅਤੇ ਉਨ੍ਹਾਂ ਦੇ ਪਤੀ ਸ.ਗੁਰਤੇਜ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ। ਦਾਖਲਾ ਮੁਹਿੰਮ ਨੂੰ ਤੇਜ਼ ਕਰਨ ਅਤੇ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਵਿੱਚ ਇਹ ਲਘੂ ਫ਼ਿਲਮ ਬਹੁਤ ਹੀ ਸਹਾਈ ਸਿੱਧ ਹੋਵੇਗੀ। ਇਸ ਫਿਲਮ ਨੂੰ ਸਕੂਲ ਦੇ ਯੂ ਟਿਊਬ ਤੇ ਦੇਖਿਆ ਜਾ ਸਕਦਾ ਹੈ।

About Post Author

Share and Enjoy !

Shares

Leave a Reply

Your email address will not be published.