ਅਮਰਗੜ੍ਹ (ਜਗਸੀਰ ਲੌਂਗੋਵਾਲ) : ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਜੇ.ਕੇ ਮੈਮੋਰੀਅਲ ਗਲੋਬਲ ਸਕੂਲ ਬਾਗੜੀਆਂ ਵਿਖੇ 12 ਜੂਨ ਦਿਨ ਅੇੈਂਤਵਾਰ ਨੂੰ ਸਵੇਰੇ 9 ਵਜੇ ਤੋਂ 1 ਵਜੇ ਤਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਚੇਅਰਮੈਨ ਬਲਵੀਰ ਸਿੰਘ ਸੋਹੀ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਅਮਨਜੋਤ ਕੌਰ ਨੇ ਦੱਸਿਆ ਕਿ ਇਹ ਕੈਂਪ ਸਕੂਲ ਨੂੰ ਬਨਾਉਣ ਅਤੇ ਚਲਾਉਣ ‘ਚ ਅਹਿਮ ਰੋਲ ਅਦਾ ਕਰਨ ਵਾਲੇ ਮੁੱਢਲੇ ਸਲਾਹਕਾਰ ਸਵਰਗਵਾਸੀ ਕਰਨਲ ਦਯਾ ਸਿੰਘ ਖਹਿਰਾ ਦੀ ਯਾਦ ਵਿੱਚ ਲਗਾਇਆ ਜਾ ਰਿਹਾ ਹੈ,ਜਿਸ ਦਾ ਉਦਘਾਟਨ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਮਨੁੱਖਤਾ ਦੀ ਭਲਾਈ ਲਈ ਸਵੈ-ਇੱਛਾ ਨਾਲ ਖੂਨਦਾਨ ਕਰਨ ਵਾਲੇ ਮਨੁੱਖਤਾ ਦੇ ਮਸੀਹਿਆਂ ਨੂੰ ਇਸ ਖੂਨ ਦਾਨ ਕੈਂਪ ਵਿਚ ਪਹੁੰਚਣ ਦੀ ਅਪੀਲ ਕਰਦਿਆਂ ਦੱਸਿਆ ਕਿ ਖੂਨਦਾਨੀਆਂ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕਰਦੇ ਹੋਏ ਅਸੀਂ ਖ਼ੁਦ ਨੂੰ ਸਨਮਾਨਿਆ ਮਹਿਸੂਸ ਕਰਾਂਗੇ।