ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 120ਵਾਂ ਦਿਨ ਪਿੰਡ ਛਾਪਾ ਨੇ ਭਰੀ ਹਾਜ਼ਰੀ 

Share and Enjoy !

Shares
– ਜਿਸ ਸਿੱਖ ਕੌਮ ਨੂੰ ਗਿਦੜੋਂ ਸ਼ੇਰ ਬਣਾਇਆ ਹੋਵੇ ਉਹ ਕਦੇ ਕਿਸੇ ਦੀ ਗੁਲਾਮੀ ਨਹੀ ਸਹਿੰਦੀ : ਦੇਵ ਸਰਾਭਾ  
ਹੁਸ਼ਿਆਰਪੁਰ /ਸਰਾਭਾ (ਤਰਸੇਮ ਦੀਵਾਨਾ) : ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 120ਵਾਂ ਦਿਨ ਪੂਰਾ ਹੋਇਆ। ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ‘ਚ ਅੱਜ ਸਹਿਯੋਗੀਜਥੇਦਾਰ ਮੁਖ਼ਤਿਆਰ ਸਿੰਘ ਛਾਪਾ,ਸ਼ਿੰਗਾਰਾ ਸਿੰਘ ਛਾਪਾ,ਢਾਡੀ ਕਰਨੈਲ ਸਿੰਘ ਛਾਪਾ,ਗੁਰਦੀਪ ਸਿੰਘ ਅਲੀਪੁਰ ਖਾਲਸਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਬਲਦੇਵ ਸਿੰਘ ਦੇਵ ਸਰਾਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜੋ ਵੀ ਸਰਕਾਰਾਂ ਭਾਰਤ ਤੇ ਰਾਜ ਕਰਦੀਆਂ ਉਹ ਸਭ ਤੋਂ ਪਹਿਲਾਂ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਣ ਦੇ ਸੁਪਨੇ ਦੇਖਦੇ ਹਨ ।ਪਰ ਉਹ ਸਿੱਖਾਂ ਦਾ ਇਤਿਹਾਸ ਪੜ੍ਹਨਾ ਸ਼ਾਇਦ ਭੁੱਲ ਜਾਂਦੀਆਂ ਹਨ।ਜਿਨ੍ਹਾਂ ਦੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਪੂਰਾ ਪਰਿਵਾਰ ਸਮੁੱਚੀ ਕੌਮ ਤੋਂ ਨਿਸ਼ਾਵਰ ਕਰ ਕੇ ਅੰਮ੍ਰਿਤ ਦੀ ਦਾਤ ਬਖਸ਼ ਕੇ ਜਿਸ ਸਿੱਖ ਕੌਮ ਨੂੰ ਗਿਦੜੋਂ ਸ਼ੇਰ ਬਣਾਇਆ ਹੋਵੇ ਉਹ ਕਦੇ ਕਿਸੇ ਦੀ ਗੁਲਾਮੀ ਨਹੀ ਸਹਿੰਦੀ।ਉਨ੍ਹਾਂ ਅੱਗੇ ਆਖਿਆ ਕਿ ਜੇਕਰ ਸਿੱਖ ਕੌਮ ਨੂੰ ਕਦੇ ਕਦਾਈਂ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ ਉਹ ਸਿੱਖ ਕੌਮ ਦੀਆਂ ਆਪਣੀਆਂ ਗ਼ਲਤੀਆਂ ਦਾ ਕਾਰਨ ਹੈ।ਜਿਵੇਂ ਕਿ ਸੰਗਰੂਰ ਦੀ ਜ਼ਿਮਨੀ ਚੋਣ ‘ਚ ਸਿੱਖ ਕੌਮ ਦੇ ਦੋ ਉਮੀਦਵਾਰ ਅਲੱਗ ਅਲੱਗ ਚੋਣ ਲੜ ਰਹੇ ਹਨ।ਜਿਸ ਦਾ ਫ਼ਾਇਦਾ ਗੰਗੂ ਤੇ ਚੰਦੂ ਦੇ ਵਾਰਸ ਹਿੰਦੂਤਵੀਆਂ ਨੂੰ ਹੋਣ ਦੀ ਸੰਭਾਵਨਾ । ਏਸੇ ਕਰਕੇ ਸਿੱਖ ਕੌਮ ਜਿੱਤੀ ਹੋਈ ਬਾਜ਼ੀ ਹਾਰ ਜਾਂਦੀ ਹੈ।  ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਅਸੀਂ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਪੰਥਕ ਮੋਰਚਾ ਭੁੱਖ ਹਡ਼ਤਾਲ ਤੋਂ ਜ਼ਿਮਨੀ ਚੋਣ ਲੜ ਰਹੇ ਸਿੱਖ ਉਮੀਦਵਾਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਕ ਮੰਚ ਇਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੋਣ ਲੜਨ ਤਾਂ ਜੋ ਜਿੱਤ ਸਮੁੱਚੀ ਸਿੱਖ ਕੌਮ ਦੀ ਹੋਵੇ  ਨਹੀਂ ਤਾਂ ਈ ਵੀ ਐਮ ਮਸ਼ੀਨ ਦਾ ਯਾਦੂ ਦੇਖ ਕੇ ਹੈਰਾਨ ਹੋਵਾਂਗੇ ।ਇਸ ਮੌਕੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ, ਸੁਮਨਜੀਤ ਸਿੰਘ ਸੋਨੀ ਸਰਾਭਾ,ਕਲਾਰਕ ਸੁਖਦੇਵ ਸਿੰਘ ਸਰਾਭਾ,ਹਰਜਿੰਦਰ ਸਿੰਘ ਬਰ੍ਹਮੀ,ਭਿੰਦਰ ਸਿੰਘ ਬਿੱਲੂ ਸਰਾਭਾ,ਅਮਰਜੀਤ ਸਿੰਘ ਸਰਾਭਾ ਇਕਬਾਲ ਸਿੰਘ ਭਗਤ ਸਰਾਭਾ,ਚਰਨਜੀਤ ਸਿੰਘ ਸਰਾਭ,ਗਿਆਨੀ ਇੰਦਰਜੀਤ ਸਿੰਘ ਸਰਾਭਾ, ਹਰੀ ਸਿੰਘ ਝੱਜ ਟੂਸੇ ,ਬਲਦੇਵ ਸਿੰਘ ਈਸਨਪਰ ,ਅੱਛਰਾ ਸਿੰਘ ਸਰਾਭਾ ਤੋਂ ਇਲਾਵਾ ਬਹੁਜਨ ਸੁਰੱਖਿਆ ਦਲ   ਪੰਜਾਬ ਆਗੂ ਰਣਜੀਤ ਸਿੰਘ ਢੈਪਈ ਆਦਿ ਹਾਜ਼ਰੀ ਭਰੀ।

About Post Author

Share and Enjoy !

Shares

Leave a Reply

Your email address will not be published.