
– ਸ਼ਹੀਦਾਂ ਦੇ ਦਿਖਾਏ ਪੂਰਨਿਆਂ ਤੇ ਚੱਲਣਾ ਸਮੇਂ ਦੀ ਲੋੜ : ਵਿਧਾਇਕ ਜਗਤਾਰ ਦਿਆਲਪੁਰਾ, ਬੰਤ ਸਿੰਘ ਬਰਾੜ
(ਹਰਪ੍ਰੀਤ ਸਿੰਘ ਕੈਲੇ) ਮਾਛੀਵਾੜਾ ਸਾਹਿਬ।
ਸਰਵ ਭਾਰਤ ਨੌਜਵਾਨ ਸਭਾ ਅਤੇ ਆੱਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ 23 ਮਾਰਚ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉਚੇਚੇ ਤੌਰ ‘ਤੇ ਭਾਰਤੀ ਕਮਿਊਨਿਸਟ ਪਾਰਟੀ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਜ਼ਿਲਾ ਸਕੱਤਰ ਡੀਪੀ ਮੌੜ, ਐੱਮ ਐੱਲ ਏ ਜਗਤਾਰ ਸਿੰਘ ਦਿਆਲਪੁਰਾ, ਐਡਵੋਕੇਟ ਪਰਮਜੀਤ ਸਿੰਘ ਖੰਨਾ, ਬਲਬੀਰ ਸਿੰਘ ਗੁਰਲਾਭ ਨਰਸਿੰਗ ਹੋਮ, ਸੁੱਖਸਾਗਰ ਸਿੰਘ ਸਾਬਕਾ ਕਾਰਜ ਸਾਧਕ ਅਫਸਰ, ਸਾਹਿਤ ਸਭਾ ਦੇ ਸਮੂਹ ਸਟਾਫ ਮੈਂਬਰਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਅਤੇ ਜ਼ਿਲਾ ਸਕੱਤਰ ਡੀ ਪੀ ਮੌੜ ਨੇ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਸੋਚ ਨੂੰ ਅਪਨਾਉਣ ਲਈ ਅਤੇ ਉਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਤ ਕੀਤਾ। ਐਮ ਐਲ ਏ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ 23 ਮਾਰਚ ਦੇ ਮਹਾਨ ਯੋਧਿਆਂ ਨੇ ਦੇਸ਼ ਲਈ ਬਿਨਾਂ ਸੋਚੇ ਸਮਝੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਹੁਣ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀ ਇਨਾਂ ਕੁਰਬਾਨੀਆਂ ਨੂੰ ਵਿਅਰਥ ਨਾ ਹੋਣ ਦੇਈਏ। ਇਸ ਵਿੱਚ ਗੁਰਦੇਵ ਮੰਜਾਲਿਆਂ, ਰਣਬੀਰ ਸਿੰਘ ਰਾਹੀਂ ਅਤੇ ਗੁਰਦੇਵ ਸੰਧੂ ਵੱਲੋਂ ਇੰਨਕਲਾਬੀ ਗੀਤ ਪੇਸ਼ ਕੀਤੇ ਅਮਰਜੀਤ ਸਿੰਘ ਛਾਬੜਾ ਨੇ ਇੰਨਕਲਾਬੀ ਕਵਿਤਾ ਨਾਲ ਪੇਸ਼ ਕੀਤੀ। ਸ਼ਹੀਦ ਭਗਤ ਸਿੰਘ ਸਕੂਲ, ਗੋਪੀ ਡਾਂਸ ਗਰੁੱਪ ਦੇ ਬੱਚੇ ਵੱਲੋਂ ਕੋਰੀਓਗ੍ਰਾਫ਼ੀਆਂ ਨਿੱਕੇ ਨਿੱਕੇ ਬੱਚਿਆਂ ਵੱਲੋਂ ਇੰਨਕਲਾਬੀ ਗੀਤ ਅਤੇ ਕਵੀਤਾਂਵਾ ਪੇਸ਼ ਕੀਤੀਆਂ। ਟੀਮ ਇਪਟਾ ਮੋਗਾ ਵੱਲੋਂ ਨਾਟਕ ਨਾਇਕ, ਸੁਲਗਦੀ ਧਰਦੀ, ਭੰਡ ਅਤੇ ਟੀਮ ਵੱਲੋਂ ਕੁਝ ਗੀਤ ਪੇਸ਼ ਕੀਤੇ ਜਾਦੂਗਰ ਮੁਖਵੀਰ ਸਿੰਘ ਵੱਲੋਂ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਕਰਨ ਲਈ ਜਾਦੂ ਦੇ ਟਰਿੱਕ ਪੇਸ਼ ਕੀਤੇ । ਜਿਸ ਵਿਚ ਸਟੇਜ ਸੈਕਟਰੀ ਦੀ ਭੂਮਿਕਾ ਸਰਵ ਭਾਰਤ ਨੌਜਵਾਨ ਸਭਾ ਦੇ ਬਲਾਕ ਸਕੱਤਰ ਗੁਰਪ੍ਰੀਤ ਸਿੰਘ ਭੱਟੀਆ ਨੇ ਨਿਭਾਈ। ਇਸ ਮੌਕੇ ਲੁਧਿਆਣਾ ਤੋਂ ਚਮਕੌਰ ਸਿੰਘ, ਚਰਨ ਸਿੰਘ ਸਰਾਭਾ, ਗੁਲਜਾਰ ਪੰਧੇਰ, ਪੰਜਾਬ ਇਸਤਰੀ ਸਭਾ ਦੇ ਚੇਅਰਪਰਸਨ ਮੈਡਮ ਸਰਬਜੀਤ ਕੌਰ ਮੈਡਮ, ਆਮ ਆਦਮੀ ਪਾਰਟੀ ਦੀ ਜੁਆਇੰਟ ਸਕੱਤਰ ਅੰਮਿ੍ਰਤਪੁਰੀ ਸਾਬਕਾ ਕੌਂਸਲਰ ਸਮਰਾਲਾ, ਹਲਕਾ ਕੋਆਰਡੀਨੇਟਰ ਮਹਿਲਾ ਵਿੰਗ ਗੁਰਮੀਤ ਕੌਰ ਗਿੱਲ, ਦਲਜੀਤ ਕੌਰ ਨਾਗਰਾ, ਬਲਜਿੰਦਰ ਕੌਰ ਗਿੱਲ, ਨਿਰਮਲ ਕੌਰ, ਚਰਨਜੀਤ ਕੌਰ, ਅਨਮੋਲ ਕੌਰ, ਪਵਨਦੀਪ ਕੌਰ, ਮੈਡਮ ਕੁਲਵੰਤ ਕੌਰ ਨੀਲੋਂ, ਭਾਰਤੀ ਕਮਿਊਨਿਸਟ ਪਾਰਟੀ ਬਲਾਕ ਮਾਛੀਵਾੜਾ ਅਤੇ ਸਮਰਾਲਾ ਦੇ ਸਕੱਤਰ ਕਾਮਰੇਡ ਜਗਦੀਸ ਰਾਏ ਬੌਬੀ, ਰੰਗਕਰਮੀ ਸਦਬਲਿਹਾਰ ਸਿੰਘ ਕੰਗ, ਸ਼ਿਵ ਕੁਮਾਰ ਸ਼ਿਵਲੀ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ, ਕੇਵਲ ਸਿੰਘ ਹੈਡੋਂਬੇਟ, ਹਰਪ੍ਰੀਤ ਸਿੰਘ ਗਰੇਵਾਲ ਮਸਲ ਮੇਨੀਆ ਜਿੰਮ, ਨਰਿੰਦਰਪਾਲ ਸਿੰਘ ਨਿੰਦੀ, ਪਰਮਜੀਤ ਹੰਸ ਮਿੰਕੂ, ਦੀਪਕ ਕੁਮਾਰ, ਰਾਜੀਵ ਕੁਮਾਰ, ਸਨੀ ਖੇੜਾ, ਭਵਿਸ਼ ਮਾਹਤੋ, ਬਲਦੇਵ ਸਿੰਘ, ਸੁੱਖ ਕੰਬੋਜ, ਕਾਮਰੇਡ ਕੇਵਲ ਸਿੰਘ ਮੰਜਾਲੀਆਂ, ਕਾਮਰੇਡ ਬੰਤ ਸਿੰਘ ਸਮਰਾਲਾ, ਬਾਵਾ ਸ਼ਰਮਾ, ਕਰਨ ਰੰਧਾਵਾ, ਦਰਪਣਦੀਪ ਸਿੰਘ ਕਲੇਰ, ਮਾਣਕ ਸ਼ਤਾਬਗੜ, ਕਰਨ ਗੌੜ, ਸੁਖਵਿੰਦਰ ਸਿੰਘ ਦਿਆਲਪੁਰਾ, ਜਸਬੀਰ ਸਿੰਘ ਗਿੱਲ, ਜਗਤਾਰ ਸਿੰਘ ਜੱਸੋਵਾਲ, ਅਮਨਦੀਪ ਸਿੰਘ ਅਮਨਾ, ਨਰਿੰਦਰ ਪਾਲ ਨਿੰਦੀ, ਦੀਪਕ ਸਰਮਾ, ਕੁਲਦੀਪ ਸਿੰਘ ਆਦਿ ਸ਼ਾਮਿਲ ਸਨ।
1
******************