
ਫਗਵਾੜਾ (ਸ਼ਿਵ ਕੋੜਾ) : ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਨਗਰ ਸੁਧਾਰ ਟਰੱਸਟ ਦੀ ਇਮਾਰਤ ‘ਚ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਵਿਖੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਸੀਡ ਡਵੀਜ਼ਨ ਵਿਗਿਆਨ ਅਤੇ ਟੈਕਨੋਲੌਜੀ ਭਾਰਤ ਸਰਕਾਰ ਦੇ ਵਿੱਤੀ ਸਹਿਯੋਗ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਲੜਕੀਆਂ ਨੂੰ ਜਾਣਕਾਰੀ ਦੇਣ ਲਈ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਬਲਬੀਰ ਸਿੰਘ ਪ੍ਰੋਜੈਕਟ ਕੋਆਰਡੀਨੈਟਰ ਨੇ ਮੁਫ਼ਤ ਸਿਖਲਾਈ ਤਹਿਤ ਮਸ਼ਰੂਮ ਦੀ ਖੇਤੀ, ਗੋਬਰ ਦੇ ਗਮਲੇ ਤੇ ਸ਼ਤੀਰ, ਬਲਾਕ ਪਿ੍ਰੰਟਿੰਗ ਅਤੇ ਕੰਪਿਊਟਰ ਅਧਾਰਿਤ ਕਢਾਈ ਦੀ ਸਿਖਲਾਈ ਲਈ ਚਲਾਏ ਜਾਣ ਵਾਲੇ ਟਰੇਨਿੰਗ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ। ਉਹਨਾ ਦੱਸਿਆ ਇਹ ਟਰੇਨਿੰਗ 15 ਦਿਨ ਤੋਂ 6 ਮਹੀਨੇ ਤੱਕ ਹੋਏਗੀ। ਇਸ ਸਬੰਧੀ ਬਲਬੀਰ ਸਿੰਘ ਪ੍ਰੋਜੈਕਟ ਕੋਆਰਡੀਨੈਟਰ ਨੇ ਦੱਸਿਆ ਕਿ ਬਿਨ੍ਹਾਂ ਕੈਮੀਕਲ ਤੋਂ ਮਸ਼ਰੂਮ ਦੀ ਖੇਤੀ ਇੱਕ ਲਾਹੇਵੰਦ ਖੇਤੀ ਧੰਦਾ ਹੈ ਅਤੇ ਲੋਕਾਂ ਨੂੰ ਇਸ ਦਾ ਫਾਇਦਾ ਲੈਣਾ ਚਾਹੀਦਾ ਹੈ। ਉਹਨਾ ਨੇ ਕਿਹਾ ਕਿ ਇਸ ਮਸ਼ਰੂਮ ਦੀ ਖੇਤੀ ਵਿੱਚ ਘੱਟ ਲਾਗਤ ਲਗੱਦੀ ਹੈ ਅਤੇ ਥੋੜੀ ਜਮੀਨ ਵਿਚ ਸ਼ੁਰੂ ਕਰਕੇ ਕਾਸ਼ਤਕਾਰ ਵਧੀਆ ਮੁਨਾਫਾ ਕਮਾ ਸਕਦਾ ਹੈ। ਮਸ਼ਰੂਮ ਦੀ ਖੇਤੀ ਦੇ ਕੋਰਸ ਦੀ ਮਿਆਦ ਘੱਟ ਤੋਂ ਘੱਟ 7 ਦਿਨ ਅਤੇ ਵੱਧ ਤੋਂ ਵੱਧ 3 ਮਹੀਨੇ ਹੁੰਦੀ ਹੈ। ਪ੍ਰੋਗਰਾਮ ਵਿੱਚ ਹੋਰ ਚਲਾਏ ਜਾਣ ਵਾਲੇ ਕੋਰਸਾਂ ਸਬੰਧੀ ਜਾਣਕਾਰੀ ਦੇਕੇ ਲੜਕੀਆਂ ਨੂੰ ਦਾਖ਼ਲਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਸ਼ੋਕ ਕੁਮਾਰ ਈ.ਟੀ.ਓ. ਫਗਵਾੜਾ ਨੇ ਲੜਕੀਆਂ, ਔਰਤਾਂ ਨੂੰ ਵਿਗਿਆਨਕ ਸੋਚ ਅਧਾਰਿਤ ਹੁਨਰਮੰਦ ਬਣਾਉਣ ਲਈ ਹੱਥੀਂ ਕਿੱਤਾ ਸਿਖਲਾਈ ਕੋਰਸਾਂ ‘ਚ ਭਾਗ ਲੈਣ ਲਈ ਪ੍ਰੇਰਿਆ। ਉਹਨਾਂ ਸਰਬ ਨੌਜਵਾਨ ਸਭਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਵੀ ਸ਼ਲਾਘਾ ਕੀਤੀ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਬ ਨੌਜਵਾਨ ਸਭਾ ਹੁਣ ਫਗਵਾੜਾ ਤੋਂ ਇਲਾਵਾ ਨਾਲ ਲੱਗਦੇ ਦੂਸਰੇ ਸ਼ਹਿਰਾਂ ਤੇ ਜਿਲਿ੍ਹਆਂ ਵਿਚ ਵੀ ਸਮਾਜ ਸੇਵੀ ਗਤੀਵਿਧੀਆਂ ਸ਼ੁਰੂ ਕਰ ਰਹੀ ਹੈ। ਜਿਲ੍ਹਾ ਨਵਾਂਸ਼ਹਿਰ ਦੇ ਕਸਬਾ ਬਹਿਰਾਮ ਤੋਂ ਇਸ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਸਭਾ ਵਲੋਂ ਬਲਬੀਰ ਸਿੰਘ ਪ੍ਰੋਜੈਕਟ ਕੋਆਰਡੀਨੈਟਰ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਬਿਨ੍ਹਾਂ ਰਮਨ ਨਹਿਰਾ, ਜਗਜੀਤ ਸੇਠ ਮੈਨੇਜਰ, ਗੁਰਦੀਪ ਸਿੰਘ ਤੁੱਲੀ, ਉਂਕਾਰ ਜਗਦੇਵ, ਮੈਡਮ ਪਿ੍ਰਤਪਾਲ ਕੌਰ ਤੁੱਲੀ, ਮੈਡਮ ਗੁਰਪ੍ਰੀਤ ਕੌਰ, ਮੈਡਮ ਟੀਸ਼ਾ, ਸਾਕਸ਼ੀ ਤਿ੍ਰਖਾ, ਨਰਿੰਦਰ ਸਿੰਘ ਸੈਣੀ, ਹਰਵਿੰਦਰ ਸਿੰਘ, ਮੋਨਿਕਾ, ਰਵੀ ਚੌਹਾਨ, ਸੁਰਿੰਦਰ ਵਰਮਾ, ਪਲਕ, ਤਾਹਿਰਾ, ਅਨੁਰਾਧਾ, ਹਰਕੋਮਲ, ਸੀਮਾ, ਸੋਨੀਆ, ਅੰਜਲੀ, ਕੁਲਦੀਪ, ਮੀਨਾ ਰਾਣੀ, ਸੋਨੂੰ, ਆਸ਼ਾ, ਸਰਬਜੀਤ ਕੌਰ ਤੇ ਤਨੂੰ ਆਦਿ ਹਾਜ਼ਰ ਸਨ।