ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮਲੋਟ ਨੇ 11 ਪਰਿਵਾਰਾਂ ਨੂੰ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ

Share and Enjoy !

Shares


ਮਲੋਟ, 2 ਮਾਰਚ (ਪ੍ਰੇਮ ਗਰਗ) : ਮਾਨਯੋਗ ਡਾਕਟਰ ਐੱਸ.ਪੀ ਸਿੰਘ ਓਬਰਾਏ ਦੀ ਗਤੀਸੀਲ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮਲੋਟ ਵੱਲੋਂ ਮਹੀਨਾਵਾਰ ਪੈਨਸਨ ਵੰਡ ਸਮਾਰੋਹ ਦੌਰਾਨ ਬੀਤੇ ਦਿਨ 11 ਪਰਿਵਾਰਾਂ ਨੂੰ ਸਹਾਇਤਾ ਰਾਸੀ ਦੇ ਚੈੱਕ ਵੰਡੇ ਗਏ। ਇਸ ਦੌਰਾਨ ਡਾਇਰੈਕਟਰ ਹੈਲਥ ਸੇਵਾਵਾਂ ਡਾਕਟਰ ਦਲਜੀਤ ਸਿੰਘ ਗਿੱਲ ਅਤੇ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਅਰਵਿੰਦਰਪਾਲ ਸਿੰਘ ਚਾਹਲ ਵਿਸੇਸ ਤੌਰ ਤੇ ਪਹੁੰਚੇ। ਇਸ ਮੌਕੇ ਚੇਅਰਮੈਨ ਕਿ੍ਰਸਨ ਗੋਇਲ ਅਤੇ ਸਮਾਜ ਸੇਵੀ ਅਨਿਲ ਜੁਨੇਜਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਵਿਨੋਦ ਖੁਰਾਣਾ, ਸੋਹਣ ਲਾਲ ਗੂੰਬਰ, ਰਿੰਕੂ ਅਨੇਜਾ, ਇੰਦਰਪਾਲ ਸਿੰਘ ਮੌਂਗਾ, ਗਗਨ ਸੇਤੀਆਂ, ਗੁਰਪ੍ਰੀਤ ਸਰਾਂ, ਕੇਵਲ ਛਾਬੜਾ ਅਤੇ ਗੁਰਚਰਨ ਗਰੋਵਰ ਹਾਜ਼ਰ ਸਨ। 

About Post Author

Share and Enjoy !

Shares

Leave a Reply

Your email address will not be published.