
(ਗੁਰਵਿੰਦਰ ਸਿੰਘ ਚਹਿਲ) ਚੀਮਾ ਮੰਡੀ। ਸਰਦਾਰੀਆ ਟਰੱਸਟ ਪੰਜਾਬ ਦੇ ਕੌਮੀ ਚੇਅਰਮੈਨ ਸਤਨਾਮ ਸਿੰਘ ਦਬੜੀਖਾਨਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨਾਂ ਦੇ ਮਾਤਾ ਕਮਲਜੀਤ ਕੌਰ (58 ਸਾਲ) ਇਸ ਫਾਨੀ ਸੰਸਾਰ ਤੋਂ ਅਚਨਚੇਤ ਕੂਚ ਕਰ ਗਏ । ਮਾਤਾ ਕਮਲਜੀਤ ਕੌਰ ਦੇ ਅਕਾਲ ਚਲਾਣੇ ‘ਤੇ ਕਲਗੀਧਰ ਟਰੱਸਟ ਬੜੂ ਸਾਹਿਬ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਗੁਰਦੁਆਰਾ ਪ੍ਰਬੰਧਕ ਕਮੇਟੀ ਕੈਨਬਰਾ (ਆਸਟ੍ਰੇਲੀਆ), ਆਲ ਇੰਡੀਆ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ, ਆਲ ਇੰਡੀਆ ਸਿੱਖ ਫੈਡਰੇਸ਼ਨ ਜਥਾ ਭਿੰਡਰਾ, ਅਲਾਈਸ ਆਫ ਸਿੱਖ ਫੈਡਰੇਸ਼ਨ, ਸਰਦਾਰੀਆ ਟਰੱਸਟ ਪੰਜਾਬ, ਦਸਤਾਰ ਲਹਿਰ ਡੁਬਈ, ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਅਤੇ ਹੋਰਨਾਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ । ਉਨਾਂ ਦੇ ਅਕਾਲ ਚਲਾਣੇ ‘ਤੇ ਮੈਂਬਰ ਪਾਰਲੀਮੈਟ ਸੰਗਰੂਰ ਸਿਮਰਨਜੀਤ ਸਿੰਘ ਮਾਨ, ਪ੍ਰਸਿੱਧ ਸਮਾਜ ਸੇਵੀ ਐੱਸ.ਪੀ. ਸਿੰਘ ਓਬਰਾਏ, ਅਮਰੀਕ ਸਿੰਘ ਕੂਨਰ ਅਕਾਲ ਚੈਨਲ,ਪ੍ਰਚਾਰਕ ਭਾਈ ਹਰਪ੍ਰੀਤ ਸਿੰਘ ਮੱਖੂ, ਜਸਪਾਲ ਸਿੰਘ ਹੇਰਾਂ, ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਬੜੂ ਸਹਿਬ, ਅਮਰਪਰੀਤ ਸਿੰਘ ਖਾਲਸਾ ਏਡ, ਜਥੇਦਾਰ ਧਿਆਨ ਸਿੰਘ ਮੰਡ, ਜਥੇਦਾਰ ਬਲਵੰਤ ਸਿੰਘ ਨੰਦਗੜ, ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਪਰਮਪਾਲ ਸਿੰਘ, ਜਗਰਾਜ ਸਿੰਘ ਢੱਡਰੀਆਂ, ਜਗਮੇਲ ਸਿੰਘ ਛਾਜਲਾ, ਗੁਰਪ੍ਰੀਤ ਸਿੰਘ ਮਹਿਰੋਂ, ਹਰਪ੍ਰੀਤ ਸਿੰਘ ਸਿੱਧਵਾਂ, ਨਵਜੋਤ ਸਿੰਘ ਸੈਰੀ, ਧਰਮਿੰਦਰ ਸਿੰਘ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।