ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਰਹੂੜੀਆਂਵਾਲੀ ਨੇ ਮਨਾਈ ਡਾ.ਬੀ.ਆਰ. ਅੰਬੇਡਕਰ ਦੀ 131ਵੀਂ ਜਯੰਤੀ

Share and Enjoy !

Shares

(ਪ੍ਰੇਮ ਗਰਗ) ਮਲੋਟ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਰਹੂੜੀਆਂਵਾਲੀ ਵਿਖੇ ਡਾ. ਬੀ.ਆਰ.ਅੰਬੇਡਕਰ ਦੀ 131ਵੀਂ ਜਯੰਤੀ ਮਨਾਈ ਗਈ। ਇਸ ਮੌਕੇ ਡਾ.ਹਰਿਭਜਨ ਪਿ੍ਰਯਦਰਸੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨਾਂ ਨੇ ਡਾ.ਅੰਬੇਡਕਰ ਦੇ ਜੀਵਨ ਇਤਿਹਾਸ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨਾ ਕਿਹਾ ਕਿ ਬਾਬਾ ਸਾਹਿਬ ਦੀ ਸਮਾਜਿਕ ਬਰਾਬਰੀ ਦੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਪ੍ਰਤੀ ਨੌਜਵਾਨ ਪੀੜੀ ਨੂੰ ਜਾਗਰੂਕ ਕਰਨਾ ਉਨਾਂ ਦਾ ਜਨਮ ਦਿਨ ਮਨਾਉਣ ਦਾ ਮੁੱਖ ਵਿਸ਼ਾ ਸੀ। ਡਾ.ਹਰਿਭਜਨ ਪਿ੍ਰਯਦਰਸੀ ਨੇ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਦੇ ਜੀਵਨ ਅਤੇ ਉਨਾਂ ਦੀਆਂ ਪ੍ਰਾਪਤੀਆਂ ਬਾਰੇ ਜਾਗਰੂਕ ਕੀਤਾ। ਡਾ.ਅੰਬੇਡਕਰ ਇੱਕ ਮਹਾਨ ਅਰਥ ਸ਼ਾਸਤਰੀ, ਸਿਆਸਤਦਾਨ ਅਤੇ ਸਮਾਜ ਸੁਧਾਰਕ ਸਨ। ਬਾਬਾ ਸਾਹਿਬ ਨੂੰ ਭਾਰਤੀ ਸੰਵਿਧਾਨ ਦਾ ਨਿਰਮਾਤਾ ਵੀ ਕਿਹਾ ਜਾਂਦਾ ਹੈ। ਬਾਬਾ ਸਾਹਿਬ ਦੇ ਪੜੋ ਜੁੜੇ ਅਤੇ ਸੰਘਰਸ਼ ਕਰੋ ਦੇ ਫਿਲਾਸਫੀ ਨੂੰ ਅਪਣਾਉਣ ਲਈ, ਮਿਹਨਤੀ ਬਨਣ ਤੇ ਹਰ ਹਲਾਤ ਵਿੱਚ ਅਪਣੀ ਪੜਾਈ ਨੂੰ ਜਾਰੀ ਰਖਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਮੈਡਮ ਬਲਦੇਵ ਕੌਰ, ਮੈਡਮ ਇੰਦਰਜੀਤ ਕੌਰ, ਮੈਡਮ ਸੁਸਾਂਤ ਜਿੰਦਲ, ਅਮਿਤ ਕੁਮਾਰ ਬਿਸਨੋਈ ਅਤੇ ਬਲਵਿੰਦਰ ਸਿੰਘ, ਸ.ਮਲਕੀਤ ਸਿੰਘ ਹਾਜ਼ਰ ਸਨ। ਇਸ ਦੌਰਾਨ ਡਾ.ਹਰੀਭਜਨ ਪਿ੍ਰਯਦਰਸੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਰਹੂੜੀਆਂਵਾਲੀ ਦੇ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਅੰਤ ਚ ਅਫ਼ੀਸ਼ੀਏਟਿੰਗ ਪਿ੍ਰੰਸੀਪਲ ਹੇਮੰਤ ਕਮਰਾ ਨੇ ਮੁੱਖ ਮਹਿਮਾਨ ਡਾ.ਹਰੀਭਜਨ ਪਿ੍ਰਯਦਰਸੀ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ।

About Post Author

Share and Enjoy !

Shares

Leave a Reply

Your email address will not be published.