ਸਰਕਾਰੀ ਅਦਾਰਿਆਂ ਵਿੱਚ ਡੇਂਗੂ ਬੁਖਾਰ ਪ੍ਰਤੀ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ

Share and Enjoy !

Shares

– ਹੁਣ ਤੋਂ ਹੀ ਡੇਂਗੂ ਬੁਖਾਰ ਪ੍ਰਤੀ ਸਾਵਧਾਨੀਆਂ ਵਰਤਣ ਦੀ ਲੋੜ : ਐਸ.ਆਈ ਜਸਪਾਲ ਸਿੰਘ

(ਜਗਸੀਰ ਸਿੰਘ) ਲੌਂਗੋਵਾਲ।

ਪੰਜਾਬ ਸਰਕਾਰ ਦੇ ਸਿਹਤ ਸੁਧਾਰ ਦੇ ਮੱਦੇਨਜਰ ਸਿਵਲ ਸਰਜਨ ਸੰਗਰੂਰ ਡਾਕਟਰ ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਕਸਬਾ ਲੌਂਗੋਵਾਲ ਵਿਖੇ ਜਗਤਾਰ ਸਿੰਘ ਏ.ਐਮ.ਓ ਦਫਤਰ ਸਿਵਲ ਸਰਜਨ ਸੰਗਰੂਰ ਅਤੇ ਜਸਪਾਲ ਸਿੰਘ ਰਤਨ ਐਸ.ਆਈ ਲੌਂਗੋਵਾਲ ਦੀ ਅਗਵਾਈ ਵਿੱਚ ਸਰਕਾਰੀ ਅਦਾਰਿਆਂ ਵਿੱਚ ਡੇੰਗੂ ਮਲੇਰੀਆ ਅਤੇ ਦੂਸ਼ਿਤ ਪੀਣ ਵਾਲੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਪ੍ਰਤੀ ਅਧਿਕਾਰੀਆਂ ਕਰਮਚਾਰੀਆਂ  ਨਾਲ ਜਾਗਰੁੱਕਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਐਸ.ਆਈ ਲੌਂਗੋਵਾਲ ਜਸਪਾਲ ਸਿੰਘ ਰਤਨ ਨੇ ਬੋਲਦਿਆਂ ਦੱਸਿਆ ਕਿ ਗਰਮੀ ਦਾ ਸੀਜਨ ਸਮੇਂ ਤੋਂ ਪਹਿਲਾਂ ਆਉਣ ਕਾਰਨ ਮੱਛਰ ਦੀ ਬਹੁਤਾਤ ਜਿਆਦਾ ਹੋਣ ਕਰਕੇ ਡੇਂਗੂ ਮਲੇਰੀਆ ਦੇ ਪਾਜੇਟਿਵ ਕੇਸ  ਹੋਣ ਦਾ ਖਤਰਾ ਵੱਧ ਗਿਆ ਹੈ ਇਸ ਲਈ ਕਸਬਾ ਲੌਂਗੋਵਾਲ ਦੇ ਸਰਕਾਰੀ ਅਦਾਰਿਆਂ ਨੂੰ ਉੱਚ ਅਧਿਕਾਰੀਆਂ ਤੋਂ ਪ੍ਰਾਪਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਆਪਣੇ ਆਪਣੇ ਅਦਾਰੇ ਦੀ ਸਾਫ ਸਫਾਈ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ ਅਤੇ ਹਰ ਸ਼ੁੱਕਰਵਾਰ ਨੂੰ ਫ੍ਰਾਈਡੇਅ ਡ੍ਰਾਈਡੇਅ ਦੇ ਤੌਰ ਤੇ ਮਨਾਇਆ ਜਾਵੇ ਜਿਸ ਅਨੂਸਾਰ ਹਰ ਹਫਤੇ ਸ਼ੁੱਕਰਵਾਰ ਨੂੰ ਕੂਲਰਾਂ ਦਾ ਪਾਣੀ ਕੱਢਿਆ ਜਾਵੇ ਅਤੇ ਸੁਕਾ ਕੇ ਦੁਬਾਰਾ ਸੋਮਵਾਰ ਨੂੰ ਸਾਫ ਪਾਣੀ ਭਰਿਆ ਜਾਵੇ। ਗਮਲਿਆਂ ਵਿੱਚ ਸਿਰਫ ਉਨਾਂ ਪਾਣੀ ਪਾਇਆ ਜਾਵੇ ਜਿਨਾਂ ਪਾਣੀ ਉਹ ਸੋਕ ਜਾਣ ਅਤੇ ਫਰਿੱਜ ਦੇ ਪਿੱਛੇ ਵਾਧੂ ਪਾਣੀ ਵਾਲੀ ਟ੍ਰੇਅ ਨੂੰ ਸਾਫ ਰੱਖਿਆ ਜਾਵੇ। ਆਪਣੀ ਆਪਣੀ ਸੰਸਥਾ ਦੇ ਕਰਮਚਾਰੀਆਂ ਨਾਲ ਇਸ ਦੇ ਸਬੰਧ ਵਿੱਚ ਹਰ ਹਫਤੇ ਮੀਟਿੰਗ ਕੀਤੀ ਜਾਵੇ। ਇਸ ਮੌਕੇ ਥਾਣਾ ਲੌਂਗੋਵਾਲ ਦੇ ਮੁਖੀ ਜਗਮੇਲ ਸਿੰਘ, ਐਸ.ਡੀ.ਓ ਬਿਜਲੀ ਬੋਰਡ ਸੁਭਾਸ਼ ਚੰਦਰ, ਜਗਪ੍ਰੀਤ ਰੀਡਰ ਨਾਇਬ ਤਹਿਸੀਲਦਾਰ, ਨੰਬਰਦਾਰ ਮੇਲਾ ਸਿੰਘ ਸਮਾਜ ਸੇਵੀ, ਵਿਜੈ ਕੁਮਾਰ ਗੋਇਲ ਸਮਾਜ ਸੇਵੀ, ਠੇਕੇਦਾਰ ਪ੍ਰੇਮ ਕੁਮਾਰ ਗਰਗ, ਸਮਾਜ ਸੇਵਕ ਨੀਟੂ ਸ਼ਰਮਾਂ ਸਰਪੰਚ ਬੁੱਧ ਸਿੰਘ, ਸਿਹਤ ਵਿਭਾਗ ਵੱਲੋਂ ਭੁਪਿੰਦਰਪਾਲ ਸ਼ਰਮਾਂ, ਬਰਿੰਦਰਪਾਲ ਸਿੰਘ, ਰਜਿੰਦਰ ਕੁਮਾਰ ਰਿੰਕੂ ਸਾਰੇ ਮਲਟੀਪਰਪਜ ਹੈਲਥ ਵਰਕਰ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.