
ਹੁਸ਼ਿਆਰਪੁਰ / ਲੰਡਨ (ਤਰਸੇਮ ਦੀਵਾਨਾ) : ਸਤਿਗੁਰੂ ਰਵਿਦਾਸ ਟੈਂਪਲ ਸਾਊਥਾਲ ਲੰਡਨ ਦੇ ਸਮੂਹ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਈ ਮੀਟਿੰਗ ਦੀ ਸ਼ੁਰੂਆਤ ਸੰਤ ਬਾਬਾ ਜਗੀਰ ਸਿੰਘ ਵੱਲੋਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਕਰਕੇ ਸ਼ੁਰੂ ਕੀਤੀ ਗਈ । ਮੀਟਿੰਗ ਦੀ ਕਾਰਵਾਈ ਜਨਰਲ ਸੈਕਟਰੀ ਸ਼ਿਵ ਰੱਤੂ ਵੱਲੋਂ ਆਰੰਭ ਕੀਤੀ ਗਈ ਅਤੇ ਪ੍ਰਧਾਨ ਆਤਮਾ ਰਾਮ ਢਾਂਡਾ ਨੇ ਆਏ ਹੋਏ ਸਬ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ । ਦੋਨਾਂ ਹੀ ਨਾਲ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮੇਟੀ ਮੈਂਬਰਾਂ ਨੇ ਕਿਹਾ ਕਿ ਕ੍ਰਾਂਤੀਕਾਰੀ ਗੁਰੂ ਸਮਾਜ ਸੁਧਾਰਕ ਰੱਬੀ ਨੂਰ ਸਾਹਿਬ ਬੰਦ ਕਰਦਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਮਨਾਏ ਗਏ ਸਨ ਸਭ ਮੈਂਬਰਾਂ ਨੇ ਦਿਨ ਰਾਤ ਬਹੁਤ ਹੀ ਮਿਹਨਤ ਕਰਕੇ ਬਹੁਤ ਹੀ ਸੁਚੱਜੇ ਢੰਗ ਨਾਲ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਿਆ ਜਿਸ ਦੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਬਹੁਤ ਪ੍ਰਸੰਸਾ ਕੀਤੀ ਗਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਤੇ ਮਨਾਏ ਗਏ ਪਵਿੱਤਰ ਪ੍ਰਕਾਸ਼ ਪੁਰਬ ਤੇ ਜੋ ਵੀ ਖਰਚਾ ਆਇਆ ਉਸ ਨੂੰ ਚਮਨ ਲਾਲ ਬੱਧਣ ਵਲੋਂ ਪਡ਼੍ਹ ਕੇ ਸੁਣਾਇਆ ਗਿਆ ਸੀ ਉਨ੍ਹਾਂ ਦੱਸਿਆ ਕਿ ਜੋ ਇਸ ਨਵੀਂ ਕਮੇਟੀ ਵਲੋਂ ਗੁਰੂ ਘਰ ਵਿਖੇ ਕਾਰਜ ਕਰਵਾਏ ਗਏ ਅਤੇ ਜੋ ਨਵੇਂ ਕਾਰਜ ਆਰੰਭ ਕਰਨੇ ਹਨ ਜਿਵੇ ਕਿ ਦਰਬਾਰ ਸਾਹਿਬ ਨੂੰ ਪੂਰਾ ਏਅਰਕੰਡੀਸ਼ਨ ਕਰਨਾ ਰਸੋਈ ਨੂੰ ਹੋਰ ਵੱਡਾ ਕਰਨਾ ਅਤੇ ਲਿਫਟ ਨੂੰ ਰੁਪਿਆਂ ਜਾਂ ਨਮੀ ਲਗਵਾਉਣ ਲਈ ਉਨ੍ਹਾਂ ਦੇ ਵਿਚਾਰਾਂ ਕੀਤੀਅਾਂ ਗੲੀਅਾਂ ਅਤੇ ਸਤਿਗੁਰੂ ਰਵਿਦਾਸਫਲਮਹਾਰਾਜ ਜੀ ਦੇ ਦੱਸੇ ਹੋਏ ਰਸਤੇ ਉਪਦੇਸ਼ ਨੂੰ ਮੰਨਕੇ ਜੋ ਕਾਰਜ ਪਹਿਲਾਂ ਨਹੀਂ ਕੀਤੇ ਜਾਂਦੇ ਸਨ ਉਹ ਹੁਣ ਕਾਰਜ ਸਮਾਜ ਭਲਾਈ ਦੇ ਕਾਰਜ ਆਰੰਭੇ ਜਾਣਗੇ ਇਸ ਸਮੇਂ ਚੇਅਰਮੈਨ ਚੁੰਨੀ ਲਾਲ ਚੁੰਬਰ ਉੱਪ ਪ੍ਰਧਾਨ ਦਰਸ਼ਨ ਸਿੰਘ ਨਾਗੀ ਉਪ ਸੈਕਟਰੀ ਬੀਰਇੰਦਰ ਚੰਦੜ ਖਜ਼ਾਨਚੀ ਚਮਨ ਲਾਲ ਬੱਧਣ ਸੁਰਜੀਤ ਸਿੰਘ ਕੌਲ ਮੋਹਨ ਲਾਲ ਹਾਲੈਂਡ ਬਲਵਿੰਦਰ ਕੁਮਾਰ ਝਿੰਮ ਬੀਬੀ ਊਸ਼ਾ ਰਾਣੀ ਗੰਗੜ ਬੀਬੀ ਹਰਦੇਵ ਕੌਰ ਪੁਆਰ ਗੁਰਦਿਆਲ ਮਹਿਮੀ ਹਰਬੰਸ ਸਿੰਘ ਕੋਲ ਉਂਕਾਰ ਸਿੰਘ ਟੂਰ ਰਾਮਲਾਲ ਵਾਹਗਾ ਟਰੱਸਟੀ ਹਰਮੇਸ਼ ਗੰਗੜ ਜੋਗਿੰਦਰ ਬਾਘਾ ਟਰੱਸਟੀ ਦਰਯੋਧਨ ਖੱਟਣ ਤਰਸੇਮ ਕੌਰ ਗੁਰੂ ਪ੍ਰਸ਼ੋਤਮ ਸਿੰਘ ਸ਼ੀਂਹਮਾਰ ਹਰਬੰਸ ਵਿਰਦੀ ਟਰੱਸਟੀ ਸੁਰਿੰਦਰ ਸਿੰਘ ਬੰਗੜ ਧਰਮਦੇਵ ਢਾਂਡਾ ਪਰਵੀਨ ਰੱਤੂ ਰਮੇਸ਼ ਮਾਹੀ ਆਦਿ ਮੌਜੂਦ ਸਨ |