ਸ਼੍ਰੀ ਬਾਲਾ ਜੀ ਟਰੱਸਟ ਵੱਲੋਂ ਵਿਸ਼ਾਲ ਮੈਡੀਕਲ ਕੈਂਪ ਭਲਕੇ

Share and Enjoy !

Shares

ਸੁਨਾਮ ਊਧਮ ਸਿੰਘ ਵਾਲਾ, 16 ਦਸੰਬਰ (ਰਾਜੂ  ਸਿੰਗਲਾ): ਸੰਤ ਸ਼ਿਰੋਮਣੀ ਇੱਛਾਪੁਰਤੀ ਸ਼੍ਰੀ ਬਾਲਾ ਜੀ ਚੈਰੀਟੇਬਲ ਟਰੱਸਟ ਰਜਿ: ਸੁਨਾਮ ਦੀ ਇੱਕ ਅਹਿਮ ਮੀਟਿੰਗ ਸ਼੍ਰੀ ਬਾਲਾ ਜੀ ਮੰਦਿਰ ਵਿਖੇ ਹੋਈ।
ਜਾਣਕਾਰੀ ਦਿੰਦਿਆਂ ਸ਼੍ਰੀ ਬਾਲਾ ਜੀ ਟਰੱਸਟ ਦੇ ਮੈਂਬਰ ਸ਼ੀਤਲ ਮਿੱਤਲ ਅਤੇ ਪ੍ਰਵੇਸ਼ ਅਗਰਵਾਲ ਨੇ ਦੱਸਿਆ ਕਿ ਸ਼੍ਰੀ ਬਾਲਾ ਜੀ ਟਰੱਸਟ ਵੱਲੋਂ ਇੱਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ 18.12.2022 ਦਿਨ ਐਤਵਾਰ ਨੂੰ ਸ਼੍ਰੀ ਬਾਲਾ ਜੀ ਮੰਦਿਰ ਵਿਖੇ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਦਿਲ, ਅੱਖਾਂ ਅਤੇ ਦੰਦਾਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਫਤ ਚੈਕਅੱਪ ਕੀਤਾ ਜਾਵੇਗਾ।
ਅੱਜ ਮੰਦਿਰ ਵਿਖੇ ਰੋਟਰੀ ਇੰਟਰਨੈਸ਼ਨਲ ਦੇ ਜਿਲ੍ਹਾ ਗਵਰਨਰ (2023- 2024) ਘਨਸ਼ਿਆਮ ਕਾਂਸਲ ਸ਼੍ਰੀ ਬਾਲਾ ਜੀ ਮਹਾਰਾਜ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ। ਕਾਂਸਲ ਨੇ ਕਿਹਾ ਕਿ ਸ਼੍ਰੀ ਬਾਲਾਜੀ ਟਰੱਸਟ ਵੱਲੋਂ ਧਾਰਮਿਕ ਕਾਰਜਾਂ ਦੇ ਨਾਲ-ਨਾਲ ਸਮਾਜ ਦੇ ਕੰਮਾਂ ਵਿੱਚ ਯੋਗਦਾਨ ਪਾਉਣਾ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਉਨ੍ਹਾਂ ਨੇ ਸ਼੍ਰੀ ਬਾਲਾਜੀ ਟਰੱਸਟ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ।
ਗੌਰਵ ਜਨਾਲੀਆ ਨੇ ਦੱਸਿਆ ਕਿ ਇਸ ਮੈਡੀਕਲ ਕੈਂਪ ਵਿੱਚ ਦਿਲ ਦੇ ਮਾਹਿਰ ਡਾ ਜਿਤੇਸ਼ ਜੈਨ ਸੰਗਰੂਰ, ਅੱਖਾਂ ਦੇ ਮਾਹਿਰ ਡਾ: ਇੰਦਰਜੋਤ ਕੌਰ ਸੰਗਰੂਰ, ਦੰਦਾਂ ਦੇ ਮਾਹਿਰ ਡਾ: ਸਾਹਿਲ ਗੁਪਤਾ ਸੁਨਾਮ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ, ਇਸ ਕੈਂਪ ਵਿੱਚ ਮੁਫ਼ਤ ਡਾਕਟਰੀ ਸਲਾਹ, ਬੀ.ਪੀ., ਸ਼ੂਗਰ, ਈ.ਸੀ.ਜੀ ਟੈਸਟ ਆਦਿ ਮੁਫਤ ਕੀਤੇ ਜਾਣਗੇ ਅਤੇ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਜਨਾਲੀਆ ਨੇ ਦੱਸਿਆ ਕਿ ਆਏ ਹੋਏ ਮਰੀਜਾਂ ਲਈ ਕੜ੍ਹੀ ਚਾਵਲ ਦਾ ਲੰਗਰ ਵੀ ਅਤੱੁਟ ਵਰਤਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਮਰੀਜ਼ ਪਹਿਲਾਂ ਹੀ ਕੋਈ ਦਵਾਈ ਲੈ ਰਹੇ ਹਨ, ਉਹ ਆਪਣੀਆਂ ਪੁਰਾਣੀਆਂ ਰਿਪੋਰਟਾਂ ਨਾਲ ਲੈ ਕੇ ਆਉਣ। ਕੈਂਪ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਇਸ ਨੰਬਰ 9888847165 ਤੇ ਸੰਪਰਕ ਕਰੋ। ਇਸ ਮੌਕੇ ਵਰੁਣ ਕਾਂਸਲ, ਡਾ: ਨਰਿੰਦਰ ਗਰਗ, ਸੋਨੂੰ ਸਿੰਗਲਾ, ਦੇਵ ਰਾਜ, ਸੰਜੀਵ ਨਾਗਰਾ, ਨਰੇਸ਼ ਸਿੰਗਲਾ, ਰਜਤ ਜੈਨ, ਅਨਿਲ ਗੋਇਲ, ਨਰਾਇਣ ਸ਼ਰਮਾ, ਹੈਪੀ ਗਰਗ, ਪਰਮਾਨੰਦ ਕੰਬੋਜ, ਮੋਹਿਤ ਗਰਗ, ਵਿਜੇ ਕੁਮਾਰ, ਅਜੀਤ ਕੁਮਾਰ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.