ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੀ ਅਗਵਾਈ ’ਚ ਪੰਜਾਬ ਤੋਂ ਹਰਿਦੁਆਰ ਤੱਕ ਕੱਢੀ ਇਤਿਹਾਸਕ ‘ਦਮੜੀ’ ਸ਼ੋਭਾ ਯਾਤਰਾ ਦਾ ਜਗਾ-ਜਗਾ ਹੋਇਆ ਨਿੱਘਾ ਸਵਾਗਤ

Share and Enjoy !

Shares

– ਪੰਜਾਬ, ਹਰਿਆਣਾ, ਯੂ.ਪੀ. ਅਤੇ ਉਤਰਾਖੰਡ ਪੁਲਿਸ ਪ੍ਰਸ਼ਾਸ਼ਨ ਨੇ ਕੀਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ, ਕੀਤਾ ਧੰਨਵਾਦ
– 2 ਕਿਲੋਮੀਟਰ ਤੱਕ ਬੱਸਾਂ, ਕਾਰਾਂ ਸਮੇਤ 150 ਦੇ ਕਰੀਬ ਗੱਡੀਆਂ ਦੀ ਲੰਬੀ ਯਾਤਰਾ ਬਣੀ ਖਿੱਚ ਦਾ ਕੇਂਦਰ
(ਰਣਜੀਤ ਕਲਸੀ) ਜਲੰਧਰ/ਫਗਵਾੜਾ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਦੇ 645ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 1 ਅਪ੍ਰੈਲ ਨੂੰ ਸਵੇਰੇ 11 ਵਜੇ ਸ੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਤੋਂ ਮਹਾਨ ਇਤਿਹਾਸਿਕ ‘ਦਮੜੀ’ ਯਾਤਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਚੇਅਰਮੈਨ ਸੰਤ ਮਹਿੰਦਰਪਾਲ ਪੰਡਵਾ, ਜਨਰਲ ਸਕੱਤਰ ਸੰਤ ਨਿਰਮਲ ਸਿੰਘ ਅਵਾਦਾਨ, ਸੀਨੀ. ਵਾਇਸ ਪ੍ਰਧਾਨ ਸੰਤ ਗੁਰਦੀਪ ਗਿਰੀ, ਵਾਇਸ ਪ੍ਰਧਾਨ ਸੰਤ ਦੇਸ ਰਾਜ, ਖਜਾਨਚੀ ਸੰਤ ਜਸਵਿੰਦਰ ਸਿੰਘ ਡਾਂਡੀਆਂ, ਸਟੇਜ ਸਕੱਤਰ ਸੰਤ ਬੀਬੀ ਮੀਨਾ ਦੇਵੀ ਜੈਜੋਂ,

ਵਾਇਸ ਚੇਅਰਮੈਨ ਸੰਤ ਸੀਤਲ ਦਾਸ ਤੇ ਹੋਰਾਂ ਸੰਤਾਂ ਮਹਾਪੁਰਸ਼ਾਂ ਦੀ ਅਗਵਾਈ ’ਚ ਅਤੇ ਸੰਗਤਾਂ ਦੇ ਸਹਿਯੋਗ ਨਾਲ ਹਰਿ ਕੀ ਪੋੜੀ ਹਰਿਦੁਆਰ ਲਈ ਰਵਾਨਾ ਹੋਈ। ਇਤਿਹਾਸਿਕ ‘ਦਮੜੀ’ ਸ਼ੋਭਾ ਯਾਤਰਾ ਬੂਟਾ ਮੰਡੀ ਤੋਂ ਸ਼ੁਰੂ ਹੋ ਕੇ ਰਾਮਾ ਮੰਡੀ, ਚਹੇੜੂ, ਸ਼੍ਰੀ ਗੁਰੂ ਰਵਿਦਾਸ ਚਰਨ ਛੋਹ ਧਰਤੀ ਚੱਕ ਹਕੀਮ ਫਗਵਾੜਾ, ਗੁਰਾਇਆ, ਫਿਲੌਰ, ਲੁਧਿਆਣਾ, ਖੰਨਾ, ਅੰਬਾਲਾ ਕੈਂਟ, ਸ਼੍ਰੀ ਗੁਰੂ ਰਵਿਦਾਸ ਮੰਦਿਰ ਕਪਾਲ ਮੋਚਨ, ਯਮੁਨਾ ਨਗਰ ਵਿਖੇ ਪਹੁੰਚੀ ਜਿਥੇ ਰਾਤ ਦੀ ਸਟੇਅ ਤੋਂ ਬਾਅਦ ਸਵੇਰੇ 4 ਵਜੇ ਸਹਾਰਨਪੁਰ ਤੋਂ ਹੁੰਦੀ ਹੋਈ ਸ਼੍ਰੀ ਗੁਰੂ ਰਵਿਦਾਸ ਘਾਟ ਜਟਵਾੜਾ ਪੁਲ ਹਰਿਦੁਆਰ (ਉਤਰਾਖੰਡ) ਵਿਖੇ ਆਰਤੀ ਕਰਨ ਮਗਰੋੋਂ ਸੰਪੰਨ ਹੋਈ।


2 ਅਪ੍ਰੈਲ, ਸ਼ਨੀਵਾਰ ਨੂੰ ਨੇੜੇ ਰੇਵਲੇ ਸਟੇਸ਼ਨ ਭਾਰਤ ਸੇਵਾ ਆਸ਼ਰਮ ਤੋਂ ਹਰਿ ਕੀ ਪਾਉੜੀ ਤੱਕ ਦੁਪਹਿਰ ਵੇਲੇ ਪੈਦਲ ਸ਼ੋਭਾ ਯਾਤਰਾ ਕੱਢੀ ਗਈ, ਉਪਰੰਤ ਗੰਗਾ ਮਾਤਾ ਨੂੰ ਦਮੜੀ ਭੇਟ ਕਰਨ ਤੋਂ ਪਹਿਲਾ ਸ਼੍ਰੀ ਗੁਰੂ ਰਵਿਦਾਸ ਜੀ ਦੀ ਆਰਤੀ ਅਤੇ ਅਰਦਾਸ ਕੀਤੀ। ਇਸੀ ਤਰਾਂ 3 ਅਪ੍ਰੈਲ ਐਤਵਾਰ ਨੂੰ ਸਵੇਰੇ 10 ਵਜੇ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਭੋਗ ਪਾਉਣ ਉਪਰੰਤ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਯਾਤਰਾ ਵਿੱਚ ਸ਼ਾਮਲ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਦਾ ਸਿਰੋਪਾ ਭੇਟ ਕਰ ਸਨਮਾਨਿਤ ਕੀਤਾ ਗਿਆ ਅਤੇ ਬਾਅਦ ਦੁਪਹਿਰ ਹਰਿਦੁਆਰ ਤੋਂ ਪੰਜਾਬ ਲਈ ਰਵਾਨਾ ਹੋਏ। ਇਸ ਤਿੰਨ ਦਿਨਾਂ ਰੱਖੇ ਗਏ

ਸਮਾਮਗ ਦੌਰਾਨ ਸੰਤਾਂ ਮਹਾਪੁਰਸ਼ਾਂ, ਕਲਾਕਾਰਾਂ ਨੇ ਆਪਣੇ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਬਾਣੀ ਅਤੇ ਸ਼ੰਘਰਸ਼ਮਈ ਵਿਚਾਰਧਾਰਾ ਨਾਲ ਜੋੜਿਆ। ਇਸ ਸਮੇਂ ਸੰਤ ਜਸਵਿੰਦਰਪਾਲ ਪੰਡਵਾ, ਸੰਤ ਹਰਜਿੰਦਰ ਸਿੰਘ ਈਸਪੁਰ, ਸੰਤ ਸਤਨਾਮ ਦਾਸ ਨਰੂੜ, ਸੰਤ ਹਾਕਮ

ਦਾਸ ਸੰਧਵਾ, ਸੰਤ ਆਤਮਾ ਦਾਸ, ਸੰਤ ਬਲਵੀਰ ਦਾਸ, ਸੰਤ ਟਹਿਲ ਨਾਥ ਨੰਗਲ ਖੇੜਾ, ਸੰਤ ਬੇਲਾ ਦਾਸ ਨਰੂੜ, ਸੰਤ ਰਾਮ ਸੇਵਕ, ਸੰਤ ਬਾਬਾ ਸੁਰਜੀਤ ਦਾਸ, ਸੰਤ ਤਾਰਾ ਚੰਦ, ਦਿਨੇਸ਼ ਗਿਰੀ, ਸਮਾਜ ਸੇਵਕ ਜਗਦੀਸ਼ ਸੁੰਮਨ, ਲੈਕ. ਰਾਮ ਲੁਭਾਇਆ ਕਲਸੀ, ਮਦਨ ਲਾਲ ਰੰਧਾਵਾ, ਸੰਤ ਸੁਖਦੇਵ ਦਾਸ ਚੱਕ ਕਲਾਲ,

ਸੰਤ ਗੁਰਮੁੱਖ ਦਾਸ, ਸੰਤ ਗੁਰਦੇਵ ਦਾਸ, ਸੰਤ ਸ਼ਾਮ ਦਾਸ ਝੰਡੇਰਾਂ, ਸੰਤ ਸੁਏਮ ਦਾਸ ਰੁੜਕੀ, ਸੰਤ ਧਰਮਿੰਦਰ ਦਾਸ, ਸੰਤ ਬਾਬਾ ਅਸ਼ੋਕ ਦਾਸ, ਸੰਤ ਬਾਬਾ ਪ੍ਰੀਤਮ ਦਾਸ ਤੇ ਹੋਰਾਂ ਨੇ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

– ਪੰਜਾਬ, ਹਰਿਆਣਾ, ਯੂ.ਪੀ. ਅਤੇ ਉਤਰਾਖੰਡ ਪੁਲਿਸ ਪ੍ਰਸ਼ਾਸ਼ਨ ਨੇ ਕੀਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ
ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਦੀ ਅਗਵਾਈ ਵਿੱਚ ਬੂਤਾ ਮੰਡੀ ਤੋਂ ਇਤਿਹਾਸਕ ਦਮੜੀ ਯਾਤਰਾ ਕੱਢੀ ਗਈ ਜੋ ਪੰਜਾਬ ਸਮੇਤ ਵੱਖ ਵੱਖ ਸੂਬਿਆ ਤੋਂ ਹੁੰਦੀ ਹੋਈ ਹਰਿ ਕੀ ਪੋੜੀ ਸ਼੍ਰੀ ਹਰਿਦੁਆਰ ਵਿਖੇ ਪਹੁੰਚੀ। ਇਸ ਯਾਤਰਾ ਦੌਰਾਨ ਪੰਜਾਬ, ਹਰਿਆਣਾ, ਯੂ.ਪੀ., ਅਤੇ ਉਤਰਾਖੰਡ ਪੁਲਿਸ ਪ੍ਰਸ਼ਾਸ਼ਨ ਨੇ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਜਿਨਾਂ ਦਾ ਸੰਤਾਂ ਮਹਾਪੁਰਸ਼ਾਂ ਅਤੇ ਸੰਗਤਾਂ ਨੇ ਧੰਨਵਾਦ ਕੀਤਾ।

ਥਾਂ-ਥਾਂ ਸੰਗਤਾਂ ਲਈ ਲਗਾਏ ਗਏ ਲੰਗਰ


ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਵੱਲੋਂ ਕੱਢੀ ਗਈ ਇਤਿਹਾਸਕ ਦਮੜੀ ਯਾਤਰਾ ਦੌਰਾਨ ਵੱਖ ਵੱਖ ਸ਼ਹਿਰਾਂ, ਪਿੰਡਾਂ ਦੀਆਂ ਸੰਗਤਾਂ ਨੇ ਮੰਚ ਲਗਾ ਕੇ ਦਮੜੀ ਸੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰ ਨਿੱਘਾ ਸਵਾਗਤ ਕੀਤਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਵੱਖ ਵੱਖ ਸੰਸਥਾਵਾਂ ਦੇ ਆਗੂਆਂ ਵੱਲੋਂ ਜਗਾ ਜਗਾ ਸੰਗਤਾਂ ਲਈ ਵੱਖ ਵੱਖ ਤਰਾਂ ਦੇ ਲੰਗਰ ਲਗਾਏ।

 

About Post Author

Share and Enjoy !

Shares

Leave a Reply

Your email address will not be published.