ਸ਼੍ਰੀ ਅਰੂਟ ਦੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ’ਚ ਨੌਜਵਾਨਾਂ ਨੇ ਕੀਤਾ ਉਤਸ਼ਾਹ ਨਾਲ ਖੂਨਦਾਨ-ਧੀਂਗੜਾ

Share and Enjoy !

Shares


ਮਲੋਟ (ਪ੍ਰੇਮ ਗਰਗ) : ਸ਼੍ਰੀ ਅਰੂਟ ਦੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਰੋੜਵੰਸ਼ ਸਭਾ ਮਲੋਟ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰਕਾਰੀ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਨੇ ਖੂਨ ਇਕੱਤਰ ਕੀਤਾ। ਖੂਨਦਾਨ ਕੈਂਪ ਦੀ ਸ਼ੁਰੂਆਤ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਚੇਅਰਮੈਨ ਅਤੇ ਸਵਰਨਕਾਰ ਸੰਘ ਪੰਜਾਬ ਦੇ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਕੀਤੀ। ਇਸ ਮੌਕੇ ਕੇ.ਕੇ.ਮਹੇਸ਼ਵਰੀ ਜਨਰਲ ਸੈਕਟਰੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਅਤੇ ਖੁਰਮੀ ਸਾਹਿਬ ਸਵਰਨਕਾਰ ਸੰਘ ਦੇ ਸੈਕਟਰੀ, ਭੋਲਾ ਸਿੰਘ, ਅਰੋੜਵੰਸ਼ ਸਭਾ ਪੰਜਾਬ ਦੇ ਪ੍ਰਧਾਨ ਸਤਿੰਦਰ ਕਥੂਰੀਆ, ਸਵਰਨਕਾਰ ਸੰਘ ਦੇ ਜਿਲਾ ਪ੍ਰਧਾਨ ਪਰਮਜੀਤ ਸਿੰਘ (ਪੰਮਾ) ਵੀ ਮੌਜੂਦ ਸਨ। ਜਾਣਕਾਰੀ ਦਿੰਦਿਆਂ ਅਰੋੜਵੰਸ਼ ਸਭਾ ਯੂਥ ਵਿੰਗ ਪੰਜਾਬ ਦੇ ਐਕਟਿੰਗ ਪ੍ਰਧਾਨ ਪ੍ਰਦੀਪ ਧੀਂਗੜਾ ਨੇ ਦੱਸਿਆ ਕਿ ਸ਼੍ਰੀ ਅਰੂਟ ਦੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਰੋੜਵੰਸ਼ ਸਭਾ ਮਲੋਟ ਵੱਲੋਂ ਆਨੰਦ ਸੇਵਾ ਸੁਸਾਇਟੀ ਅਤੇ ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਐਡਵਰਡਗੰਜ ਗੈਸਟ ਹਾਊਸ ਵਿਖੇ ਸ਼ਾਮ 5 ਵਜੇ ਤੋਂ 8 ਵਜੇ ਤੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰਕਾਰੀ ਹਸਪਤਾਲ ਮਲੋਟ ਦੀ ਟੀਮ ਨੇ 65 ਯੂਨਿਟ ਖੂਨ ਇਕੱਤਰ ਕੀਤਾ। ਉਨਾਂ ਕਿਹਾ ਕਿ ਨੌਜਵਾਨਾਂ ਦੁਆਰਾ ਕੀਤਾ ਖੂਨਦਾਨ ਕਈ ਕੀਮਤੀ ਜਾਨਾਂ ਬਚਾਉਣ ਵਿੱਚ ਸਹਾਈ ਹੋਵੇਗਾ।
ਇਸ ਮੌਕੇ ਅਰੋੜਵੰਸ਼ ਸਭਾ ਯੂਥ ਵਿੰਗ ਦੇ ਪ੍ਰਧਾਨ ਸੰਜੀਵ ਅੱਛਰੇਜਾ, ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਬਜਾਜ, ਵਾਇਸ ਪ੍ਰਧਾਨ ਗੌਰਵ ਧੂੜੀਆ, ਆਮ ਆਦਮੀ ਪਾਰਟੀ ਦੇ ਦਫ਼ਤਰ ਇੰਚਾਰਜ ਰਮੇਸ਼ ਅਰਨੀਵਾਲਾ, ਐਡਵਰਡਗੰਜ ਸੰਸਥਾ ਦੇ ਡਾਇਰੈਕਟਰ ਕਰਨ ਚਰਾਇਆ, ਭਾਰਤ ਵਿਕਾਸ ਪਰਿਸ਼ਦ ਦੇ ਰਜਿੰਦਰ ਪਪਨੇਜਾ, ਪ੍ਰਦੀਪ ਬੱਬਰ, ਸੋਹਣ ਲਾਲ ਗੂੰਬਰ ਅਤੇ ਧਰਮਪਾਲ ਗੂੰਬਰ ਤੋਂ ਇਲਾਵਾ ਸੁਨੀਲ ਚਲਾਣਾ, ਪ੍ਰਧਾਨ ਓਮ ਪ੍ਰਕਾਸ਼ ਜੁਨੇਜਾ, ਜੋਨੀ ਸੋਨੀ, ਆਨੰਦ ਸੇਵਾ ਸੁਸਾਇਟੀ ਦੇ ਵਾਇਸ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਸ਼ੇਖੂ, ਜਨਰਲ ਸੈਕਟਰੀ ਅਵਤਾਰ ਸੋਨੀ ਤੋਂ ਇਲਾਵਾ, ਡਾ.ਰਮੇਸ਼ ਵਾਟਸ, ਮੁਕੇਸ਼ ਗਿਰਧਰ, ਅਜੈ ਸੇਠੀ, ਸੰਦੀਪ ਸਿਡਾਨਾ, ਗਗਨਦੀਪ ਜੌਹਰ ਆਦਿ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.