
ਮੁਕੰਦਪੁਰ (ਕੁਲਦੀਪ ਗਹਿਲ ਮਜਾਰੀ) : ਸੰਤ ਸਹਿਨਸਾਹ ਕੁਟੀਆ ਸਟੇਡੀਅਮ ਮੁਕੰਦਪੁਰ ਵਿਖੇ 17ਵਾਂ ਕੱਪ ਕਬੱਡੀ ਕੱਪ ਟੂਰਨਾਮੈਂਟ ਪ੍ਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਅਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਟੂਰਨਾਮੈਂਟ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਪੱਧਰ ‘ਤੇ ਓਪਨ ਦੀਆਂ ਟੀਮਾਂ ਵਿਚਾਲੇ ਕਰਵਾਇਆ ਗਿਆ । ਟੂਰਨਾਮੈਂਟ ਦਾ ਸਭ ਆਰੰਭ ਐਸ. ਐਚ. ਓ. ਹਰਜਿੰਦਰ ਸਿੰਘ ਨੇ ਰਿਬਨ ਕੱਟ ਕੇ ਕੀਤਾ ਅਤੇ ਮੁੱਖ ਮਹਿਮਾਨ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰ ਕੇ ਰਸਮੀ ਤੌਰ ਤੇ ਕੀਤਾ ਅਤੇ ਕਿਹਾ ਕਿ ਕਬੱਡੀ ਪਹਿਲਾਂ ਸੈਂਕੜਿਆਂ ਦੀ ਨੂੰ ਕਰੋੜਾਂ ਦੀ ਕਾਰਨ ਵਿੱਚ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਪਹਿਲਾਂ ਪਿੰਡ ਪੱਧਰ ਦਾ ਮੈਚ ਸਰਹਾਲ ਕਾਜ਼ੀਆਂ ਅਤੇ ਗੁਣਾਚੌਰ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਜਿਸ ਵਿਚ ਗੁਣਾਚੌਰ ਦੀ ਟੀਮ ਜੇਤੂ ਰਹੀ ਤੇ ਦੂਜਾ ਮੈਚ ਸੰਤ ਸ਼ਹਿਨਸ਼ਾਹ ਕੁਟੀਆ ਮੁਕੰਦਪੁਰ ਤੇ ਗੜੀ ਮਹਾਂ ਸਿੰਘ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਜਿਸ ਵਿਚ ਮੁਕੰਦਪੁਰ ਦੀ ਟੀਮ ਜੇਤੂ ਰਹੀ ਅਤੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। ਇਸ ਮੌਕੇ ਕੁਲਵਿੰਦਰ ਸਿੰਘ ਅਮਰੀਕਾ, ਕਮਲਜੀਤ ਸਿੰਘ, ਸੋਹਣ ਲਾਲ ਢੰਡਾ, ਮੁਖਤਿਆਰ ਸਿੰਘ, ਬਲਵੀਰ ਸਿੰਘ, ਬਲਕਾਰ ਸਿੰਘ ਪੰਚ, ਕਪੂਰ ਸਿੰਘ, ਜਸਬੀਰ ਸਿੰਘ, ਗੁਰਦੇਵ ਸਿੰਘ ਥਿੰਦ, ਬਿੰਦਾ ਢਿੱਲੋਂ, ਅਜੀਤਪਾਲ ਅਬਰੋਲ, ਜਸਵੀਰ ਸਿੰਘ, ਲਖਵੀਰ ਸਿੰਘ, ਮਨਜੀਤ ਸਿੰਘ ਯੂ ਕੇ, ਕੁਲਤਾਰ ਸਿੰਘ, ਰਵੀ ਦੱਤ ਸ਼ਰਮਾ, ਪਿ੍ਰੰਸੀਪਲ ਜੋਗਿੰਦਰ ਸਿੰਘ, ਪੰਕਜ ਲੋਹਟੀਆ, ਮੋਹਣ ਸਿੰਘ ਅਸਟ੍ਰੇਲੀਆ, ਮਲਕੀਤ ਸਿੰਘ ਨੰਬਰਦਾਰ, ਬਲਜਿੰਦਰ ਸਿੰਘ, ਬਾਬਾ ਬਲਜੀਤ ਸਿੰਘ ਆਦਿ ਵੀ ਹਾਜ਼ਰ ਸਨ।![]()