ਹੁਸ਼ਿਆਰਪੁਰ ( ਤਰਸੇਮ ਦੀਵਾਨਾ ) : ਇੱਥੋਂ ਥੋੜ੍ਹੀ ਦੂਰੀ ਤੇ ਸਥਿਤ ਚਿੰਤਪੁਰਨੀ ਰੋਡ ਤੇ ਦਰਬਾਰ ਦਾਤਾ ਅਜਰਕ ਸ਼ਾਹ ਨੂੰਰ ਜਮਾਲ ਜੀ ਦੇ ਦਰਬਾਰ ਤੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਰ੍ਹੇ ਵੀ ਸਾਲਾਨਾ ਜੋੜ ਮੇਲਾ 24 ਮਾਰਚ ਨੂੰ ਗੱਦੀ ਨਸ਼ੀਨ ਪੂਰਨ ਸ਼ਾਹ ਜੀ ਅਤੇ ਇਲਾਕੇ ਦੀਆਂ ਸੰਗਤਾਂ ਸਹਿਯੋਗ ਨਾਲ ਬੜੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਬਾਬਾ ਪੂਰਨ ਸ਼ਾਹ ਜੀ ਨੇ ਦੱਸਿਆ ਕਿ 24 ਮਾਰਚ ਸਵੇਰੇ ਦੱਸ ਵਜੇ ਝੰਡੇ ਅਤੇ ਚਾਦਰ ਪੋਸੀ ਦੀ ਰਸਮ ਵੱਖ ਵੱਖ ਦਰਬਾਰਾਂ ਤੋਂ ਆਏ ਹੋਏ ਸੰਤ ਫ਼ਕੀਰਾਂ ਦੇ ਸ਼ੁੱਭ ਕਰ ਕਮਲਾ ਨਾਲ ਅਦਾ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਮੇਲੇ ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਵੱਡੇ ਪੱਧਰ ਤੇ ਆ ਕੇ ਹਾਜ਼ਰੀਆਂ ਭਰਦੀਆਂ ਹਨ । ਉਨ੍ਹਾਂ ਦੱਸਿਆ ਕਿ ਇਸ ਮੌਕੇ ਦਾਤ ਜੀ ਦਾ ਲੰਗਰ ਬੇਪ੍ਰਵਾਹ ਚੱਲੇਗਾ ।