ਸ਼ਾਨੋ ਸ਼ੌਕਤ ਨਾਲ ਸੰਪਨ ਹੋਇਆ ਪਿੰਡ ਸਾਹਨੀ ਦਾ ਸਲਾਨਾ ਜੋੜ ਮੇਲਾ

Share and Enjoy !

Shares

(ਸ਼ਿਵ ਕੋੜਾ) ਫਗਵਾੜਾ।
ਧੰਨ ਧੰਨ ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਦੀ ਦਰਗਾਹ ਪਿੰਡ ਸਾਹਨੀ ਵਿਖੇ ਤਿੰਨ ਰੋਜਾ ਸਲਾਨਾ ਜੋੜ ਮੇਲਾ ਦਰਬਾਰ ਦੇ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਦੀ ਅਗਵਾਈ ਹੇੇਠ ਅਤੇ ਸਮੂਹ ਗ੍ਰਾਮ ਪੰਚਾਇਤ, ਐਨ.ਆਰ.ਆਈ. ਵੀਰਾਂ ਤੋਂ ਇਲਾਵਾ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਮੇਲੇ ਦੇ ਆਖਰੀ ਦਿਨ ਦੁਪਿਹਰ ਨੂੰ ਸੱਭਿਆਚਾਰਕ ਸਟੇਜ ਸਜਾਈ ਗਈ। ਜਿਸ ਵਿਚ ਸੂਫੀ ਗਾਇਕ ਮਾਸ਼ਾ ਅਲੀ ਤੋਂ ਇਲਾਵਾ ਹੋਰ ਕਾਫੀ ਕਲਾਕਾਰਾਂ ਨੇ ਭਰਪੂਰ ਹਾਜਰੀ ਲਗਵਾਈ। ਜਿਸ ਤੋਂ ਬਾਅਦ ਵਾਰੀ ਆਈ ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਹਰਿੰਦਰ ਸੰਧੂ ਤੇ ਬੀਬਾ ਅਮਨ ਧਾਲੀਵਾਲ ਦੀ ਜਿਹਨਾਂ ਨੇ ਆਪਣੇ ਇਕ ਤੋਂ ਬਾਅਦ ਇਕ ਸੁਪਰਹਿੱਟ ਗੀਤਾਂ ਨਾਲ ਸਰੋਤਿਆਂ ਨੂੰ ਝੂਮਣ ਲਾਈ ਰੱਖਿਆ। ਉਹਨਾਂ ਸਰੋਤਿਆਂ ਦੀ ਫਰਮਾਇਸ਼ ਤੇ ਵੀ ਅਨੇਕਾਂ ਗੀਤ ਗਾ ਕੇ ਮੇਲਾ ਲੁੱਟ ਲਿਆ। ਇਸ ਮੌਕੇ ਵੱਖ ਵੱਖ ਡੇਰਿਆਂ ਦੇ ਸੰਤਾਂ ਮਹਾਪੁਰਸ਼ਾਂ ਨੇ ਵੀ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦਿੱਤੇ। ਵੱਖ ਵੱਖ ਧਾਰਮਿਕ ਸਮਾਜਿਕ ਤੇ ਸਿਆਸੀ ਜੱਥੇਬੰਦੀਆਂ ਦੇ ਆਗੂਆਂ ਨੇ ਵੀ ਦਰਬਾਰ ਵਿਖੇ ਨਤਮਸਤਕ ਹੋ ਕੇ ਸੱਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਿਆ। ਸਾਂਈ ਕਰਨੈਲ ਸ਼ਾਹ ਨੇ ਸਮੂਹ ਹਾਜਰੀਨ ਸੰਗਤ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਨੂਰ-ਏ-ਖੁਦਾ ਸਾਂਈ ਮੰਗੂ ਸ਼ਾਹ ਨੇ ਸਾਰੀ ਜਿੰਦਗੀ ਰੱਬੀ ਬਾਣੀ ਦਾ ਪ੍ਰਚਾਰ ਕੀਤਾ ਅਤੇ ਸੰਗਤਾਂ ਨੂੰ ਹੱਥੀਂ ਮਿਹਨਤ ਕਰਨ ਤੇ ਪਰਮਾਤਮਾ ਦੀ ਬੰਦਗੀ ਕਰਨ ਲਈ ਪੇ੍ਰਰਿਆ। ਸਾਨੂੰ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਪ੍ਰਬੰਧਕਾਂ ਵਲੋਂ ਪ੍ਰਮੁਖ ਸ਼ਖਸੀਅਤਾਂ, ਕਲਾਕਾਰਾਂ, ਸੇਵਾਦਾਰਾਂ ਤੇ ਸਹਿਯੋਗੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਪਹਿਲਵਾਨ ਬਿੱਲੂ ਮੁਕੰਦਪੁਰ ਵਲੋਂ ਪ੍ਰਵਾਸੀ ਭਾਰਤੀਆਂ ਦੀਪਾ ਲਿੱਧੜ ਕਨੇਡਾ, ਬਿੱਲੂ ਰਹਿਪਾ ਆਸਟ੍ਰੇਲੀਆ, ਪੰਮਾ ਤਲਵੰਡੀ ਫੱਤੂ ਕਨੇਡਾ ਅਤੇ ਮੋਨੂੰ ਦੁਬਈ ਦੀ ਸਹਿਯੋਗ ਨਾਲ ਸਾਂਈ ਕਰਨੈਲ ਸ਼ਾਹ ਨੂੰ ਗੁਰਜ ਭੇਂਟ ਕੀਤਾ ਗਿਆ। ਦਾਤਾ ਜੀ ਦਾ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੁੱਟ ਵਰਤਾਈਆਂ ਗਈਆਂ। ਇਸ ਮੌਕੇ ਬਾਬਾ ਸੂਫੀ ਵਿਸ਼ਾਰਤ ਅਲੀ ਸਾਗਰੀ ਚਿਸ਼ਤੀ, ਬਾਬਾ ਸੂਫੀ ਗੁਲਾਮ ਰਸੂਲ ਕਾਦਰੀ ਚਿਸ਼ਤੀ ਦਰਗਾਹ ਬਾਬਾ ਸ਼ਾਹ ਮਹਿਮੂਦ ਗਾਜੀ ਫਗਵਾੜਾ, ਸੰਤ ਪ੍ਰੀਤਮ ਦਾਸ ਸੰਗਤਪੁਰ, ਸਾਂਈ ਅੰਗ੍ਰੇਜ ਸ਼ਾਹ, ਸਾਂਈ ਸੋਨੂੰ ਸ਼ਾਹ ਮਾਣਕ, ਬੀਬੀ ਭੋਲੀ ਲੁਧਿਆਣਾ, ਸਾਂਈ ਭਜਨ ਸ਼ਾਹ ਜਗਪਾਲਪੁਰ, ਬਾਬਾ ਮਲੰਗੀ ਜੀ ਸਾਹਨੀ, ਬਾਬਾ ਭਾਰਤੀ, ਬਾਬਾ ਭਜਨ ਨਾਥ ਡੁਮੇਲੀ, ਬਾਬਾ ਧੰਨਾ, ਸਾਂਈ ਸੁੱਖਾ ਸ਼ਾਹ ਤੋਂ ਇਲਾਵਾ ਸਰਪੰਚ ਰਾਮਪਾਲ ਸਾਹਨੀ, ਪੰਚਾਇਤ ਮੈਂਬਰ ਮੇਜਰ ਸਿੰਘ, ਜਰਨੈਲ ਸਿੰਘ, ਹਰਨੇਕ ਸਿੰਘ, ਚੁੰਨੀ ਰਾਮ ਨਿੱਕਾ, ਪਰਮਜੀਤ ਕੌਰ, ਊਸ਼ਾ ਰਾਣੀ ਪੰਚ, ਜਸਬੀਰ ਸਿੰਘ ਕਾਲਾ, ਨਿਰਮਲ ਸਿੰਘ ਨਿੰਮਾ, ਪਰਮਿੰਦਰ ਸਿੰਘ ਸਨੀ, ਬਲਜਿੰਦਰ ਸਿੰਘ ਲੱਕੀ, ਤੀਰਥ ਸਿੰਘ, ਦਲਜੀਤ ਸਿੰਘ, ਹਰਵਿੰਦਰ ਸਿੰਘ ਕਾਹਲੋਂ, ਪਲਵਿੰਦਰ ਸਿੰਘ, ਅਭੀ ਕੌਸ਼ਲ, ਲਛਮਣ ਸਾਹਨੀ, ਸੇਵਾ ਸਿੰਘ, ਦੀਪ ਸਿੰਘ, ਅਰਵਿੰਦ ਪਾਠਕ, ਚਰਨਜੀਤ ਪ੍ਰੇਮਪੁਰ, ਸੁਰਿੰਦਰ ਸਿੰਘ, ਪ੍ਰੇਮ ਨਾਥ, ਲਸ਼ਕਰੀ ਰਾਮ, ਪਰਵੀਨ ਰੁੜਕੀ, ਸੂਬਾ ਸਿੰਘ ਸਾਹਨੀ, ਅਮਰੀਕ ਸਿੰਘ ਮੀਕਾ, ਬਲਵੀਰ ਸਿੰਘ, ਹਰਵਿੰਦਰ ਸਿੰਘ ਸਨੀ ਕਾਹਲੋਂ, ਦਵਿੰਦਰ ਪਾਲ, ਇੰਦਰਜੀਤ ਸਿੰਘ ਸਨੀ, ਅਰੁਣਦੀਪ ਸਿੰਘ, ਰੇਸ਼ਮ ਸਿੰਘ ਪ੍ਰੇਮਪੁਰ, ਕੁਲਬੀਰ ਸਿੰਘ ਕਾਹਲੋਂ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.