ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ ਪੰਦਰਵਾਂ ਦਿਨ

Share and Enjoy !

Shares

* ਹੁਣ ਤੱਕ ਸੋਚੀ-ਸਮਝੀ ਸਾਜ਼ਿਸ਼ ਅਧੀਨ ਹੀ ਹਰ ਮੁਹਾਜ ‘ਤੇ ਕੇਵਲ ਈਰਖਾ ਵੱਸ ਪਿੱਛੇ ਧੱਕਣ ਦੀਆਂ ਕੋਸ਼ਿਸ਼ਾਂ ਹੀ ਹੋਈਆਂ ਨੇ-ਦੇਵ ਸਰਾਭਾ
ਹੁਸ਼ਿਆਰਪੁਰ /ਸਰਾਭਾ ( ਤਰਸੇਮ ਦੀਵਾਨਾ ) : ਜੰਗ-ਏ-ਅਜ਼ਾਦੀ ਦੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਦੇ ਜੱਦੀ ਪਿੰਡ ਦੇ ਮੁੱਖ ਚੌਰਾਸਤੇ ਸਥਿੱਤ, ਉਨ੍ਹਾਂ ਦੇ ਬੁੱਤ ਸਾਹਮਣੇ, ਉਨ੍ਹਾਂ ਦੇ ਹੀ ਪਿੰਡ ਦੇ ਜੰਮਪਲ ਬਲਦੇਵ ਸਿੰਘ ‘ਦੇਵ ਸਰਾਭਾ’ ਵਲੋਂ, ਸ੍ਰ: ਜਸਪਾਲ ਸਿੰਘ ਹੇਰ੍ਹਾਂ ਦੀ ਗਤੀਸ਼ੀਲ ਅਗਵਾਈ ਤੋਂ ਪ੍ਰੇਰਣਾਂ ਲੈਣ, ਮਨੁੱਖੀ ਹੱਕਾਂ ਲਈ ਫਿਕਰਮੰਦੀ ਅਤੇ ਪੰਥਕ ਸੋਚ ਤਹਿਤ ਦੇਸ਼ ਵਿਚਲੀਆਂ ਵੱਖ-ਵੱਖ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਸਲਾਖਾਂ ਪਿੱਛੇ ਬਚਦੀ ਜਿੰਦਗੀ ਦੇ ਦਿਨ ਗੁਜ਼ਾਰਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਬਲਦੇਵ ਸਿੰਘ ਦੇਵ ਸਰਾਭਾ,ਰਾਜਦੀਪ  ਸਿੰਘ ਆਂਡਲੂ, ਜਗਤਾਰ ਸਿੰਘ ਤਾਰਾ ਤਲਵੰਡੀ,ਜਸਵਿੰਦਰ ਸਿੰਘ ਆਂਡਲੂ,ਲਾਲੂ ਬਾਬਾ ਜੀ ਦਹਿਲੀਜ਼ ਕਲਾਂ ਸਹਿਯੋਗੀ ਸਾਥੀਆਂ ਨਾਲ ਅੱਜ ਪੰਦਰਵੇਂ ਦਿਨ ਦੀ ਭੁੱਖ ਹੜਤਾਲ ‘ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੇਵ ਸਰਾਭਾ ਨੇ ਇਸ਼ਾਰਿਆਂ-ਇਸ਼ਾਰਿਆਂ ‘ਚ ਨਿਸ਼ਾਨਾ ਸਾਧਦਿਆਂ ਕਿਹਾ ਕਾਸ਼! ਸਿਆਸੀ ਸੋਚ ਦੇ ਧਾਰਨੀਆਂ ਨੇ ਸੱਤ੍ਹਾ ਦੇ ਅਨੰਦ ਲੈਂਦਿਆਂ ਜਾਂ ਸੱਤ੍ਹਾ ਦੀ ਝਾਕ ‘ਚ ਦੇਸ਼-ਕੌਮ ਲਈ ਸਮਰਪਿਤ ਭਾਵਨਾ ਵਾਲੇ ਗੁਣਵਾਨ ਤੇ ਜੁਝਾਰੂ ਸਿੱਖਾਂ ਨੂੰ ਨਫਰਤ ਦੀ ਨਿਗ੍ਹਾ ਨਾਲ ਵੇਖਣ ਦੀ ਬਜਾਇ, ਜੇ ਕਿਧਰੇ ਲਿਆਕਤ, ਦਿਆਨਤਦਾਰੀ, ਇਮਾਨਦਾਰੀ ਅਤੇ ਜਜ਼ਬੇ ਨੂੰ ਸਮਝਦਆਂ ਇਸ ਪੱਖ ਤੋਂ ਦੇਸ਼ ਹਿੱਤ ਲਈ ਵੱਧ ਤੋਂ ਵੱਧ, ਦੇਸ਼ ਦੀ ਤਰੱਕੀ ਲਈ ਵਰਤਿਆ ਜਾਂਦਾ ਤਾਂ ਬੇਹਤਰ ਸੀ। ਅਫਸੋਸ, ਕਿ ਹੁਣ ਤੱਕ ਕਿਸੇ ਸੋਚੀ-ਸਮਝੀ ਸਾਜ਼ਿਸ਼ ਅਧੀਨ ਹੀ ਹਰ ਮੁਹਾਜ ‘ਤੇ ਕੇਵਲ ਈਰਖਾ ਵੱਸ ਪਿੱਛੇ ਧੱਕਣ ਦੀਆਂ ਕੋਸ਼ਿਸ਼ਾਂ ਹੀ ਹੋਈਆਂ ਨੇ। ਉਨ੍ਹਾਂ ਪੰਥ ਪ੍ਰਤੀ ਉਸਾਰੂ ਸੋਚ ਰੱਖਣ ਵਾਲਿਆਂ ਨੂੰ ਭੁੱਖ ਹੜਤਾਲ ‘ਚ ਪੁੱਜਣ ਦੀ ਬੇਨਤੀ ਕਰਦਿਆਂ ਦੱਸਿਆ ਕਿ ਅੱਜ ਦੀ ਭੁੱਖ ਹੜਤਾਲ ਵਿਚ ਬਾਬਾ ਅਜੀਤ ਸਿੰਘ ਜੀ ਬੁੰਗਾ ਸਾਹਿਬ ਵਾਲੇ  ਕਰਤਾਰਪੁਰ ਤੋਂ ਬਾਬਾ ਜੀ ਨੇ ਆਪਣੇ ਜਥੇ ਸਮੇਤ ਚੱਲ ਰਹੇ ਮੋਰਚੇ ਚ ਹਾਜ਼ਰੀ ਲਵਾਈ ਗਈ ,ਜਗਦੇਵ ਸਿੰਘ ਦੁੱਗਰੀ ਕੁਲਦੀਪ ਸਿੰਘ ਦੁੱਗਰੀ,ਸਤਨਾਮ ਸਿੰਘ, ਸਰਪੰਚ ਹਰਭਜਨ ਸਿੰਘ ,ਤੀਰਥ ਸਿੰਘ, ਸੁਖਜਿੰਦਰ ਸਿੰਘ, ਮੇਜਰ ਸਿੰਘ, ਮਨਜੀਤ ਸਿੰਘ , ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ, ਨਰਿੰਦਰ ਸਿੰਘ ਲਾਡੀ ਸਹੌਲੀ, ਪਰਮਜੀਤ ਕੌਰ ਖਾਲਸਾ ਹੰਬੜਾਂ, ਨਿਰਭੈ ਸਿੰਘ ਅੱਬੂਵਾਲ, ਹਰਜੀਤ ਸਿੰਘ  ਚੀਮਾ,ਕੁਲਦੀਪ ਸਿੰਘ ਬੁਰਜ ਲਿੱਟਾਂ, ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ, ਹਰਿੰਦਰਜੀਤ ਸਿੰਘ ਹੇਰਾਂ, ਪਿਰਤਪਾਲ ਸਿੰਘ ਪੰਡੋਰੀ, ਸੁਖਵਿੰਦਰ ਸਿੰਘ ਨਿਹਾਲੂਵਾਲ , ਬਿੰਦਰ ਸਿੰਘ ਸਰਾਭਾ, ਕੁਲਜੀਤ ਸਿੰਘ ਭੰਮਰਾ ਸਰਾਭਾ ,ਜੰਗ ਸਿੰਘ ਟੂਸੇ, ਅਮਰ ਸਿੰਘ ਟੂਸੇ, ਸ਼ੰਗਾਰਾ ਸਿੰਘ ਟੂਸੇ ਪਰਮਿੰਦਰ ਸਿੰਘ ਟੂਸੇ ਆਦਿ ਨੇ ਹਾਜ਼ਰੀ ਭਰੀ।

About Post Author

Share and Enjoy !

Shares

Leave a Reply

Your email address will not be published.