ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 23ਵਾਂ ਦਿਨ

Share and Enjoy !

Shares
– ਪੰਥਕ ਮੋਰਚੇ ‘ਚ ਬਾਜ਼ ਦਾ ਵਾਰ ਵਾਰ ਦਰਸ਼ਨ ਦੇਣਾ ਸਿੱਖ ਕੌਮ ਲਈ ਫਤਿਹ ਦਾ ਪੈਗ਼ਾਮ : ਮੋਮਨਾਬਾਦੀ
– ਜਥੇਦਾਰ ਸਾਹਿਬ, ਬਾਦਲਾਂ ਦਾ ਪਿਆਰ ਛੱਡ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਡਾ ਸੰਘਰਸ਼ ਕਰਨ ਦਾ ਐਲਾਨ ਕਰੋ  : ਦੇਵ ਸਰਾਭਾ/ਪ੍ਰਧਾਨ ਤਲਵੰਡੀ
Ludhiana (Check Post) : ਗ਼ਦਰ ਪਾਰਟੀ ਦੇ ਨਾਇਕ ,ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਪਿੰਡ ਸਰਾਭਾ ਵਿਖੇ ਸ ਜਸਪਾਲ ਸਿੰਘ ਹੇਰਾਂ ਦੀ ਅਗਵਾਈ ‘ਚ ਪਿੰਡ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ 23ਵੇ ਦਿਨ ‘ਚ ਪਹੁੰਚਿਆ ਪੰਥਕ ਮੋਰਚੇ ‘ਚ ਜੁਝਾਰੂ ਪੰਥਕ ਕਵੀ ਮੋਹਣ ਸਿੰਘ ਮੋਮਨਾਬਾਦੀ,ਢਾਡੀ ਕਰਨੈਲ ਸਿੰਘ ਸੋਡਾ ਛਾਪਾ,ਹਰਭਜਨ ਸਿੰਘ ਜੜ੍ਹਾਂਹਾਂ,ਪਰਵਿੰਦਰ ਸਿੰਘ ਬਿੱਟੂ ਸਰਾਭਾ, ਬਲਦੇਵ ਸਿੰਘ ‘ਦੇਵ ਸਰਾਭਾ’ ਸਮੇਤ ਭੁੱਖ ਹੜਤਾਲ ‘ਤੇ ਬੈਠੇ। ਖ਼ਾਲਸਾ ਗੁਰਮਤਿ ਪ੍ਰਚਾਰ ਗ੍ਰੰਥੀ ਸਭਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਤਲਵੰਡੀ ਤੇ ਦੇਵ ਸਰਾਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਕਹਿਣ ਮੁਤਾਬਕ ਕੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ‘ਚ ਮੈਂ ਕੱਲਾ ਸਹੁੰ ਨਹੀਂ ਚੁੱਕਾਂਗਾ, ਜਦ ਕਿ 3 ਕਰੋੜ ਲੋਕ ਉਹ ਸਾਰੇ ਹੀ ਮੇਰੇ ਨਾਲ ਸਹੁੰ ਚੁੱਕਣਗੇ । ਉੱਥੇ ਹੀ ਅਸੀਂ ਸ. ਮਾਨ ਨੂੰ ਇਹ ਅਪੀਲ ਕਰਦੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਜ਼ਰੂਰ ਯਤਨ   ਕਰੋ।ਉਨ੍ਹਾਂ ਨੇ ਅੱਗੇ ਆਖਿਆ ਕਿ ਅਸੀਂ ਸਿੱਖਾਂ ਦੀ ਸੁਪਰੀਮ ਕੋਰਟ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਖਾਲਸਾ ਨੂੰ ਵੀ ਆਖਦੇ ਹਾਂ ਕਿ ਜਿੱਥੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ ਪਿਆਰ ਜਾਗਦਾ ,ਫੇਰ ਉਹ ਸਾਡੇ ਬੰਦੀ ਸਿੰਘਾਂ ਨੂੰ ਕਿਉਂ ਭੁੱਲ ਜਾਂਦੇ ਨੇ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ ‘ਚ ਡੱਕੇ ਹੋਏ ਨੇ ਜਦ ਕਿ ਉਨ੍ਹਾਂ ਨੂੰ  ਸਿੰਘਾਂ ਦੀ ਰਿਹਾਈ ਲਈ ਕੋਈ ਵੱਡਾ ਸੰਘਰਸ਼ ਕਰਨ ਦਾ  ਐਲਾਨ ਕਰਨਾ ਚਾਹੀਦਾ ਤਾਂ ਜੋ ਬੰਦੀ   ਸਿੰਘਾਂ ਨੂੰ ਜਲਦ ਰਿਹਾਅ ਕਰਵਾਇਆ ਜਾ ਸਕੀਏ ,ਨਾ ਕੇ ਇਕ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਖਾਤਰ ਪੂਰੀ ਕੌਮ ਨੂੰ ਭੁਲਾਉਣਾ ਜ਼ਰੂਰੀ । ਮੋਰਚੇ ‘ਚ ਪੰਥਕ ਕਵੀ ਮੋਹਨ ਸਿੰਘ ਮੋਮਨਬਾਦੀ ਨੇ ਆਖਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਪੰਥਕ ਮੋਰਚਾ ਭੁੱਖ ਹੜਤਾਲ ਵਾਲੇ ਸਥਾਨ ਵਿਖੇ ਇਕ ਬਾਜ਼ ਦੇ ਵਾਰ ਵਾਰ ਦਰਸ਼ਨ ਦੇਣ ਤੇ ਪ੍ਰਤੀਕਰਮ ਇਹ ਦਰਸਾਉਂਦਾ ਹੈ ਕਿ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਨਾਲ ਸਿੱਖ ਕੌਮ ਦੀ ਫ਼ਤਹਿ ਯਕੀਨੀ ਹੈ । ਇਸ ਮੋਰਚੇ ਤੇ ਇਸ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਮਾਨਤਾ ਪ੍ਰਾਪਤ ਖਾਲਸਾ ਗੁਰਮਤਿ ਪ੍ਰਕਾਸ਼ ਗ੍ਰੰਥੀ ਸਭਾ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਤਲਵੰਡੀ ਦੀ ਗਵਾਹੀ ‘ਚ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਸਥਾਨ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਪੰਥਕ ਮੋਰਚਾ ਭੁੱਖ ਹਡ਼ਤਾਲ ਪਹੁੰਚ ਕੇ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਨੂੰ ਡਟ ਕੇ ਸਮਰਥਨ ਦੇਣ ਦਾ ਐਲਾਨ ਕੀਤਾ ਇਨ੍ਹਾਂ ਤੋਂ ਇਲਾਵਾ ਕੌਮੀ ਮੁੱਖ ਸਕੱਤਰ ਹਰਜੀਤ ਸਿੰਘ ਰਾਏਕੋਟ, ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਤਲਵੰਡੀ ,ਮੁੱਖ ਸਲਾਹਕਾਰ ਭਜਨ ਸਿੰਘ ਅਕਾਲਗਡ਼੍ਹ , ਮੁੱਖ ਬੁਲਾਰਾ ਪੰਜਾਬ ਹਰਜਿੰਦਰ ਸਿੰਘ ਮੋਹੀ, ਜਨਰਲ ਸਕੱਤਰ ਅਵਤਾਰ ਸਿੰਘ ਅਕਾਲਗਡ਼੍ਹ ,ਕੌਮੀ ਮੁੱਖ ਸਲਾਹਕਾਰ ਸੁਖਦੇਵ ਸਿੰਘ ਤਲਵੰਡੀ , ਭਾਈ ਕਮਲਜੀਤ ਸਿੰਘ ਹੇਰਾਂ ਆਦਿ ਵੀ ਨਾਲ ਹਾਜ਼ਰ ਸਨ ।  ਭੁੱਖ ਹੜਤਾਲ ਵਿਚ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸਹਿਜ਼ਾਦ, ਪਰਮਿੰਦਰ ਸਿੰਘ ਬਿੱਟੂ ਸਰਾਭਾ, ਸੁਖਦੇਵ ਸਿੰਘ ਸੁੱਖਾ ਟੂਸੇ, ਅੱਛਰਾ ਸਿੰਘ ਸੋਨੂੰ ਭੈਣੀ ਰੋੜਾ,ਇਕਬਾਲ ਸਿੰਘ ਕੂਕਾ ਸਰਾਭਾ,ਨਿਰਭੈ ਸਿੰਘ ਅੱਬੂਵਾਲ,ਕਾਕਾ ਮਹੰਤ ਸਰਾਭਾ ,ਜਸਪਾਲ ਸਿੰਘ ਸਰਾਭਾ,ਸ਼ਿੰਗਾਰਾ ਸਿੰਘ ਟੂਸੇ,ਅਮਨ ਸਰਾਭਾ,ਕੁਲਜੀਤ ਸਿੰਘ ਭੰਮਰਾ ਸਰਾਭਾ,ਭੁਪਿੰਦਰ ਸਿੰਘ ਬਿੱਲੂ ਸਰਾਭਾ, ਬਲਦੇਵ ਸਿੰਘ ਈਸਨਪੁਰ, ਕੁਲਦੀਪ ਸਿੰਘ ਕਿਲ੍ਹਾ  ਰਾਏਪੁਰ, ਆਦਿ ਨੇ ਵੀ ਹਾਜ਼ਰੀ ਭਰੀ।

About Post Author

Share and Enjoy !

Shares

Leave a Reply

Your email address will not be published.