ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 85ਵਾਂ ਦਿਨ 

Share and Enjoy !

Shares

– ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ ਤੇ ਤਨਦੇਹੀ ਨਾਲ ਡਟੇ ਹੋਏ ਹਾਂ, ਫਤਿਹ ਜ਼ਰੂਰ ਕਰਾਂਗੇ : ਦੇਵ ਸਰਾਭਾ

(ਬਿਊਰੋ ਚੈਕ ਪੋਸਟ) ਲੁਧਿਆਣਾ/ਸਰਾਭਾ। ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡਤਾਲ ਦੇ 85ਵਾਂ ਦਿਨ ਪੂਰਾ ਹੋਇਆ।  ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ  ਮੋਰਚੇ ‘ਚ ਗੁਰਦੁਆਰਾ ਕਾਲਾ ਮਾਲਾ ਸਾਹਿਬ ਪਿੰਡ ਛਾਪਾ ਦੇ ਸੇਵਾਦਾਰ ਮੁਖਤਿਆਰ ਸਿੰਘ ਛਾਪਾ, ਅਜੈਬ ਸਿੰਘ ਛਾਪਾ, ਬਲਦੇਵ ਸਿੰਘ ਛਾਪਾ, ਸ਼ਿੰਗਾਰਾ ਸਿੰਘ ਛਾਪਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਜੋ ਸਿੱਖ ਕੌਮ ਦੇ ਹੱਕਾਂ ਲਈ ਲੜਦੇ ਨੇ , ਉਹ ਗੰਦੀਆਂ ਰਾਜਨੀਤੀਆਂ ਨਹੀਂ ਕਰਦੇ ਨਾ ਕਿ ਆਪਣੇ ਨਾਮ ਚਮਕਾਉਂਦੇ ਹਨ । ਉਹ ਤਾਂ ਆਪਣਾ ਸਾਰਾ ਕੁਝ ਛੱਡ ਛਡਾ ਕੇ ਜ ਿੰਦਗੀ ਸਿੱਖ ਕੌਮ ਲਈ ਨਿਸ਼ਾਵਰ ਕਰਦੇ ਨੇ ਬਾਕੀ ਜਿਨਾਂ ਨੇ ਕੌਮ ਦੇ ਹੱਕਾਂ ਲਈ ਕੁਝ ਵੀ ਨਹੀਂ ਕਰਨਾ ਉਹ ਵਿਹਲੇ ਬੈਠੇ ਗੱਲਾਂ ਜ਼ਰੂਰ ਕਰਦੇ ਹਨ। ਕਦੇ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲਦੇ ਸੰਘਰਸ਼ ਵਿੱਚ ਆਉਣ ਵਾਲੇ ਸੰਘਰਸ਼ੀ  ਯੋਧਿਆਂ ਲਈ ਇਹ ਸ਼ਬਦ ਵਰਤਦੇ ਨੇ ਕਿ ਇਨਾਂ ਨੂੰ ਤਾਂ ਵਿਦੇਸ਼ਾਂ ਤੋਂ ਡਾਲਰ ਆਉਂਦੇ ਹਨ ਤੇ ਇਹ ਆਪਣਾ ਨਾਂ ਚਮਕਾਉਣ ਲਈ ਮੋਰਚਾ ਲਾਈ ਬੈਠੇ ਹਨ । ਜਦ ਕੇ ਲੀਡਰਾਂ ਦੀ ਚਮਚਾਗਿਰੀ ਕਰਨ ਵਾਲੇ ਇਨਾਂ ਲੋਕਾਂ ਨੂੰ ਆਖਰ ਸਮਝਾਵੇ ਕੌਣ ਅਸੀਂ ਤਾਂ ਦੇਸ਼ ਦੀ ਆਜ਼ਾਦੀ ਲਈ ਆਪਾ ਵਾਰਨ ਵਾਲੇ ਅਮਰ ਸ਼ਹੀਦਾਂ ਨੂੰ ਬਣਦਾ ਸਤਿਕਾਰ ਦਿਵਾਉਣ ਲਈ ਪਿਛਲੇ ਪੱਚੀ ਸਾਲਾਂ ਤੋਂ ਸੰਘਰਸ਼ ਕਰ ਰਹੇ ਹਾਂ , ਕੀ ਹਾਲੇ ਤਕ ਸਾਡਾ ਨਾਮ ਹੀ ਨਹੀਂ ਚਮਕਿਆ । ਉਨਾਂ ਅੱਗੇ ਆਖਿਆ ਕਿ ਇਕ ਅਤਿ ਦੀ ਗਰਮੀ ਉਤੋਂ ਧੁੱਪ ਦਾ ਕਹਿਰ ਦੀ ਕਦੇ ਸਮਾਂ ਕੱਢ ਕੇ ਮੋਰਚੇ ‘ਚ ਬੈਠੋ ਦੇਖੋ ਕਿ ਨਾਮ ਚਮਕਦੇ ਨੇ ਜਾਂ ਅੱਖਾਂ ਦੀ ਨਿਗਾ ਘਟਦੀ ਹੈ । ਸਾਡੇ ਤੇ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਗੁਰੂ ਨਾਨਕ ਦੇਵ ਜੀ,   ਦੀ ਮਿਹਰ ਕਰ ਕੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ ਤੇ ਤਨਦੇਹੀ ਨਾਲ ਡਟੇ ਹੋਏ ਆਂ, ਫਤਿਹ ਜ਼ਰੂਰ ਕਰਾਂਗੇ ।ਉਨਾਂ ਆਖਿਰ ਵਿੱਚ ਆਖਿਆ ਕਿ ਜੇਕਰ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿਵਾ ਸਕੇ ਤੇ ਅਸੀਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਨਾ ਕਰਵਾ ਸਕੇ । ਇਸ ਤੋਂ ਇਲਾਵਾ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲੇ ਸ਼ਹੀਦਾਂ ਨੂੰ ਉਨਾਂ ਦਾ ਬਣਦਾ ਸਤਿਕਾਰ ਨਾ ਦਵਾ ਸਕੇ ਤਾਂ ਲੱਖ ਲਾਹਨਤਾਂ ਸਾਨੂੰ ਸਿੱਖਾਂ ਦੇ ਘਰ ਜਨਮ ਲੈਣ ਤੇ, ਜਦ ਕਿ ਹੁਣ ਤਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਹਰ ਘਰ ਵਿੱਚੋਂ ਆਵਾਜ਼ ਆਉਣੀ ਚਾਹੀਦੀ ਹੈ ਤਾਂ ਜੋ ਬੰਦੀ ਸਿੰਘ ਜਲਦ ਰਿਹਾਅ ਕਰਵਾ ਸਕੀਏ । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸਹਿਜਾਦ ,ਢਾਡੀ ਦਵਿੰਦਰ ਸਿੰਘ ਭਨੋਹੜ, ਜਸਵਿੰਦਰ ਸਿੰਘ ਕਾਲਖ ,ਬਲਦੇਵ ਸਿੰਘ ਈਸ਼ਨਪੁਰ ,ਕੈਪਟਨ ਰਾਮਲੋਕ ਸਿੰਘ ਸਰਾਭਾ ,ਕੁਲਦੀਪ ਸਿੰਘ ਕਿਲਾ ਰਾਏਪੁਰ ,ਬਲਦੇਵ ਸਿੰਘ ਈਸ਼ਨਪੁਰ ,ਪਲਵਿੰਦਰ ਸਿੰਘ ਟੂਸੇ,ਹਰਬੰਸ ਸਿੰਘ ਸਰਾਭਾ,ਅਵਤਾਰ ਸਿੰਘ ਸਰਾਭਾ, ਅਮਰਦੀਪ ਸਿੰਘ ਸਹੌਲੀ,ਗੁਲਜ਼ਾਰ ਸਿੰਘ ਮੋਹੀ,ਭਿੰਦਰ ਸਿੰਘ ਬਿੱਟੂ ਸਰਾਭਾ,ਅੰਮਿ੍ਰਤਪਾਲ ਸਿੰਘ ਰੱਤੋਵਾਲ ,ਨਿਰਭੈ ਸਿੰਘ ਅੱਬੂਵਾਲ,ਸੁਖਦੇਵ ਸਿੰਘ ਸਰਾਭਾ ਆਦਿ ਹਾਜਰੀ ਭਰੀ।

About Post Author

Share and Enjoy !

Shares

Leave a Reply

Your email address will not be published.