ਵਿਕਾਸ ਦੀ ਅੰਨੀ ਦੌੜ ’ਚ ਮਨੁੱਖ ਨੇ ਕੁਦਰਤ ਦੀਆ ਅਨਮੋਲ ਨਿਆਮਤਾਂ ਪਾਣੀ, ਹਵਾ ਅਤੇ ਭੂਮੀ ਦੀ ਪ੍ਰਵਾਹ ਨਹੀਂ ਕੀਤੀ : ਡਾ ਐਮ ਜਮੀਲ ਬਾਲੀ

Share and Enjoy !

Shares

(ਤਰਸੇਮ ਦੀਵਾਨਾ) ਹੁਸਿਆਰਪੁਰ।
ਇੱਕਵੀਂ ਸਦੀ ਦੀ ਸਭ ਤੋਂ ਗੰਭੀਰ ਸਮੱਸਿਆ ਕੁਦਰਤੀ ਵਾਤਾਵਰਣ ਦਾ ਵਿਗੜ ਰਿਹਾ ਸੰਤੁਲਨ ਹੈ । ਵਿਕਾਸ ਦੀ ਅੰਨੀ ਦੌੜ ’ਚ ਮਨੁੱਖ ਨੇ ਕੁਦਰਤ ਦੀਆਂ ਬਖਸੀਆਂ ਹੋਈਆਂ ਅਨਮੋਲ ਨਿਆਮਤਾਂ ਪਾਣੀ, ਹਵਾ ਅਤੇ ਭੂਮੀ ਦੀ ਪ੍ਰਵਾਹ ਨਹੀਂ ਕੀਤੀ। ਮਨੁੱਖ ਨੇ ਆਪਣੇ ਸੁੱਖਾਂ ਦੀ ਖਾਤਰ ਕੁਦਰਤੀ ਵਾਤਾਵਰਣ ਹੀ ਤਬਾਹ ਕਰ ਦਿੱਤਾ ਹੈ। ਕੌਮਾਂਤਰੀ ਵਾਤਾਵਰਣ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਉੱਘੇ ਸਮਾਜ ਸੇਵਕ ਤੇ ਬਾਲੀ ਹਸਪਤਾਲ ਦੇ ਐੱਮ ਡੀ ਡਾ ਐਮ ਜਮੀਲ ਵਾਲੀ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਜੰਗਲਾਂ ਦੀ ਅੰਨੇਵਾਹ ਕਟਾਈ ਕੀਤੀ ਜਾ ਰਹੀ ਹੈ। ਜੰਗਲ ਧਰਤੀ ਦੇ ਫੇਫੜੇ ਹੁੰਦੇ ਹਨ। ਧਰਤੀ ’ਤੇ ਸੁਧ ਵਾਤਾਵਰਣ ਲਈ ਘੱਟੋਂ-ਘੱਟ 33 ਫੀਸਦੀ ਧਰਾਤਲ ’ਤੇ ਰੁੱਖਾਂ ਦਾ ਹੋਣਾ ਬਹੁਤ ਜਰੂਰੀ ਹੈ। ਪਰ ਪੰਜਾਬ ਦੇ ਕੇਵਲ 3-4 ਫੀਸਦੀ ਧਰਾਤਲ ’ਤੇ ਹੀ ਜੰਗਲ ਹਨ, ਜੋ ਇੱਕ ਗੰਭੀਰ ਚਣੌਤੀ ਹੈ। ਜੰਗਲਾਂ ਦੀ ਲਗਾਤਾਰ ਘੱਟ ਰਹੀ ਗਿਣਤੀ ਕਾਰਨ ਕਈ ਜੀਵ-ਜੰਤੂਆਂ ਦੀਆਂ ਪਰਜਾਤੀਆਂ ਅਲੋਪ ਹੋਣ ਦਾ ਡਰ ਸਿਰ ’ਤੇ ਮੰਡਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਪ੍ਰਦੂਸਣ ਦੀ ਸਮੱਸਿਆ ਇੱਕ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਉਦਯੋਗਿਕ ਯੁੱਗ ਦੀ ਸੁਰੂਆਤ ਨਾਲ ਹੀ ਪ੍ਰਦੂਸਣ ਫੈਲਣ ਲੱਗ ਪਿਆ ਸੀ। ਪ੍ਰਦੂਸਣ ਇੱਕ ਵਿਅਕਤੀ, ਨਗਰ, ਪ੍ਰਾਂਤ ਜਾਂ ਦੇਸ ਦੀ ਸਮੱਸਿਆ ਨਹੀਂ, ਸਗੋਂ ਇਹ ਤਾਂ ਸਮੁੱਚੀ ਮਾਨਵ ਜਾਤੀ, ਜੀਵ-ਜੰਤੂਆਂ ਅਤੇ ਬਨਸਪਤੀ ਨਾਲ ਸੰਬੰਧਤ ਹੈ। ਉਹਨਾ ਕਿਹਾ ਕਿ ਸੰਸਾਰ ਦੇ ਵੱਖ-ਵੱਖ ਦੇਸਾਂ ’ਚ ਆ ਰਹੀਆਂ ਕੁਦਰਤੀ ਕਰੋਪੀਆਂ ਪ੍ਰਦੂਸਣ ਦੀ ਹੀ ਦੇਣ ਹਨ। ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਰਕਾਰ ਦੇ ਨਾਲ-ਨਾਲ ਸਵੈ-ਸੇਵੀ ਜਥੇਬੰਦੀਆਂ ਅਤੇ ਧਾਰਮਿਕ ਸੰਗਠਨਾਂ ਨੂੰ ਪ੍ਰਭਾਵੀ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ। ਉਨ੍ਹਾਂ ਅਪੀਲ ਕੀਤੀ ਹਰੇਕ ਮਨੁੱਖ ਘੱਟੋ ਘੱਟ ਇੱਕ ਰੁੱਖ ਲਗਾ ਕੇ ਉਸ ਦਾ ਪਾਲਣ ਪੋਸਣ ਜਰੂਰ ਕਰੇ।

About Post Author

Share and Enjoy !

Shares

Leave a Reply

Your email address will not be published.