
ਜੱਥੇਦਾਰ ਬੈਂਸ ਹਮੇਸ਼ਾਂ ਰਹੇ ਹਨ ਲੋਕਾਂ ਸੇਵਾ ਵਿਚ ਹਾਜਰ – ਕੋਸਲਰ ਚੀਮਾਂ :
ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁੱਖ ਦਫਤਰ ਵਿਖੇ ਕੋਸਲਰ ਅਰਜਨ ਸਿੰਘ ਚੀਮਾ ਦੀ ਅਗਵਾਈ ਵਿਚ ਲੋਕ ਇਨਸਾਫ ਪਾਰਟੀ ਸਰਪ੍ਰਸਤ ਅਤੇ ਸਾਬਕਾ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਵੱਲੋ ਹਲਕੇ ਦੇ ਲੋਕਾ ਨੂੰ ਪੈਨਸ਼ਨਾਂ ਦੀਆਂ ਚਿੱਠੀਆਂ ਵੰਡੀਆਂ ਗਈਆ। ਇਸ ਦੋਰਾਨ ਹਲਕਾ ਵਾਸੀਆਂ ਨੂੰ ਸਬੋਧਨ ਕਰਦਿਆ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਲੋਕਾ ਦੇ ਵਿਕਾਸ ਕਾਰਜਾ ਨੂੰ ਲੋਕ ਇਨਸਾਫ ਪਾਰਟੀ ਵੱਲੋ ਹਮੇਸ਼ਾ ਪਹਿਲ ਦਿੱਤੀ ਜਾਂਦੀ ਹੈ ਅਤੇ ਲੋਕਾਂ ਦੀ ਸੇਵਾ ਅਤੇ ਲੋਕ ਵਿਕਾਸ ਹੀ ਲੋਕ ਇਨਸਾਫ ਪਾਰਟੀ ਦਾ ਮੁੱਖ ਮੰਤਵ ਅਤੇ ਪਹਿਲਾ ਫਰਜ ਹੈ। ਉਨ੍ਹਾਂ ਸਬੋਧਨ ਦੋਰਾਨ ਇਹ ਵੀ ਕਿਹਾ ਜਿੰਨ੍ਹਾਂ ਵਿਆਕਤੀਆ ਦੀਆ ਪੈਨਸ਼ਨਾਂ ਨਹੀ ਵੀ ਲੱਗੀਆਂ, ਉਹ ਲੋਕ ਇਨਸਾਫ ਪਾਰਟੀ ਦੇ ਮੱੁਖ ਦਫਤਰ ਵਿਚ ਪਹੁੱਚ ਕਰਕੇ ਆਪਣੀਆ ਪੈਨਸ਼ਨਾ ਲਗਵਾ ਸਕਦੇ ਹਨ। ਇਸ ਦੇ ਨਾਲ ਹੀ ਕੋਸਲਰ ਅਰਜਨ ਸਿੰਘ ਚੀਮਾ ਵੱਲੋ ਜੱਥੇਦਾਰ ਬੈਂਸ ਦਾ ਧੰਨਵਾਦ ਕਰਦਿਆ ਕਿਹਾ ਕਿ ਬੈਂਸ ਬਰਦਰਜ ਹਮੇਸ਼ਾ ਹੀ ਲੋਕਾਂ ਦੀ ਸੇਵਾ ਵਿਚ ਹਾਜਰ ਰਹਿੰਦੇ ਹਨ ਇਸ ਮੋਕੇ ਦਫਤਰ ਦੇ ਸਟਾਫ ਮੈਂਬਰ ਮੈਡਮ ਸਿਮਰਨਪ੍ਰੀਤ ਕੋਰ, ਮੈਡਮ ਮਨਜੀਤ ਕੋਰ, ਅਤੇ ਪਰਵਿੰਦਰ ਸਿੰਘ ਆਦਿ ਮੋਜੂਦ ਰਹੇ।