ਲੋੜਵੰਦ ਵਿਦਿਆਰਥਣ ਨੂੰ ਦਿੱਤੀਆਂ ਕਿਤਾਬਾਂ 

Share and Enjoy !

Shares

ਫਗਵਾੜਾ (ਸ਼ਿਵ ਕੋੜਾ) : ਥਾਣਾ ਸਿਟੀ ਫਗਵਾੜਾ ਦੇ ਐਸ.ਐਚ.ਓ. ਅਮਨਦੀਪ ਨਾਹਰ ਅਤੇ ਸ੍ਰੀ ਅਸ਼ੋਕ ਕੁਮਾਰ ਈ.ਟੀ.ਓ. ਕਰ ਤੇ ਆਬਕਾਰੀ ਵਿਭਾਗ ਫਗਵਾੜਾ ਨੇ ਅੱਜ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਨਗਰ ਸੁਧਾਰ ਟਰੱਸਟ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੀ ਇਮਾਰਤ ‘ਚ ਚਲਾਏ ਜਾ ਰਹੇ ਲੜਕੀਆਂ ਦੇ ਵੋਕੇਸ਼ਨਲ ਸੈਂਟਰ ਦਾ ਦੌਰਾ ਕੀਤਾ ਅਤੇ ਲੜਕੀਆਂ ਨੂੰ ਆਪਣੀ ਸੁਰੱਖਿਆ ਪ੍ਰਤੀ ਹਮੇਸ਼ਾ ਚੁਕੰਨੇ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਸਮੇਂ ਹੌਸਲੇ ਨਾਲ ਮੁਸੀਬਤ ਦਾ ਸਾਹਮਣਾ ਕਰਨ ਲਈ ਪ੍ਰੇਰਨਾ ਦਿੱਤੀ। ਐਸ.ਐਚ.ਓ. ਸਿਟੀ ਨੇ ਕਿਹਾ ਕਿ ਲੜਕੀਆਂ ਨੂੰ ਹਮੇਸ਼ਾ ਪੁਲਿਸ ਕੰਟਰੋਲ ਨੰਬਰ ਆਪਣੇ ਮੋਬਾਇਲ ਫੋਨ ਵਿਚ ਸੇਵ ਕਰਕੇ ਰੱਖਣਾ ਚਾਹੀਦਾ ਹੈ। ਜੇਕਰ ਜਰੂਰੀ ਹੋਵੇ ਤਾਂ ਤੁਰੰਤ ਫੋਨ ਕੀਤਾ ਜਾਵੇ ਤਾਂ ਜੋ ਸਮਾਂ ਰਹਿੰਦੇ ਪੁਲਿਸ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਫਗਵਾੜਾ ਪੁਲਿਸ ਹਮੇਸ਼ਾ ਮੁਸੀਬਤ ਸਮੇਂ ਉਹਨਾ ਦੇ ਨਾਲ ਖੜੀ ਨਜ਼ਰ ਆਏਗੀ। ਈ.ਟੀ.ਓ. ਕਰ ਅਤੇ ਆਬਕਾਰੀ ਵਿਭਾਗ ਫਗਵਾੜਾ ਸ਼੍ਰੀ ਅਸ਼ੋਕ ਕੁਮਾਰ ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਿਖਿਆਰਥਣਾਂ ਨੂੰ ਸੰਬੋਧਨ ਕਰਦਿਆਂ ਆਤਮ ਨਿਰਭਰ ਹੋਣ ਲਈ ਦਿਲ ਲਗਾ ਕੇ ਕੋਰਸ ਪੂਰਾ ਕਰਨ ਹਿਤ ਪ੍ਰੇਰਿਆ। ਇਸ ਮੌਕੇ 10+2 ਜਮਾਤ ਦੀ ਇਕ ਲੋੜਵੰਦ ਵਿਦਿਆਰਥਣ ਨੂੰ ਕਿਤਾਬਾਂ ਵੀ ਭੇਂਟ ਕੀਤੀਆਂ ਗਈਆਂ। ਸਭਾ ਵਲੋਂ ਐਸ.ਐਚ.ਓ. ਅਮਨਦੀਪ ਨਾਹਰ ਅਤੇ ਈ.ਟੀ.ਓ. ਅਸ਼ੋਕ ਕੁਮਾਰ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਅਰੁਣ ਜੈਨ ਇੰਸਪੈਕਟਰ ਕਰ ਤੇ ਆਬਕਾਰੀ ਵਿਭਾਗ ਫਗਵਾੜਾ, ਨਛੱਤਰ ਸਿੰਘ ਏ.ਐਸ.ਆਈ. ਤੋਂ ਇਲਾਵਾ ਸਭਾ ਦੇ ਸੀਨੀਅਰ ਉਪ ਪ੍ਰਧਾਨ ਰਾਜਕੁਮਾਰ ਕਨੌਜੀਆ, ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਉਂਕਾਰ ਜਗਦੇਵ, ਗੁਰਦੀਪ ਸਿੰਘ ਤੁੱਲੀ, ਨਰਿੰਦਰ ਸੈਣੀ, ਜਗਜੀਤ ਸੇਠ, ਮੈਡਮ ਗੁਰਪ੍ਰੀਤ ਕੌਰ, ਮੈਡਮ ਸੁਖਜੀਤ ਕੌਰ, ਮੈਡਮ ਟੀਸ਼ਾ, ਅਸ਼ੋਕ ਸ਼ਰਮਾ, ਦਵਿੰਦਰ ਕੌਰ, ਜਸਪ੍ਰੀਤ ਕੌਰ, ਸੋਨੀਆ, ਸ਼ਿਵਾਨੀ, ਕੁਲਦੀਪ ਕੌਰ, ਭਵਨਜੀਤ, ਨੇਹਾ ਕੁਮਾਰੀ, ਰਜਨੀ, ਹਰਕੋਮਲ,  ਸੀਮਾ, ਪੂਜਾ, ਮੀਨਾ ਕੁਮਾਰੀ, ਸੁਮਨ ਭਿ੍ਰਗੂ, ਅਨੁਰਾਧਾ, ਰਾਜ ਕੁਮਾਰੀ, ਆਸ਼ਾ, ਨਵਜੋਤ, ਤਰਾਨਾ, ਤਾਹਿਰਾ, ਗਗਨ, ਅਮਨਦੀਪ ਕੌਰ, ਸੁਖਵਿੰਦਰ ਕੌਰ, ਅੰਜਲੀ, ਤਨੂੰ, ਸਰਬਜੀਤ ਕੌਰ, ਸ਼ਾਲੂ, ਨੇਹਾ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.