ਲੋਕਾਂ ਨੂੰ ਮਿਆਰੀ ਅਤੇ ਸ਼ੁੱਧ ਖਾਧ ਪਦਾਰਥ ਮੁਹੱਈਆ ਕਰਵਾਉਣਾ ਮੇਰਾ ਪਹਿਲਾ  ਫਰਜ ਹੈ : ਡਾ.ਲਖਵੀਰ ਸਿੰਘ

Share and Enjoy !

Shares

 ਹੁਸ਼ਿਆਰਪੁਰ 28 ਫਰਵਰੀ  (ਤਰਸੇਮ ਦੀਵਾਨਾ ) : ਮਿਸ਼ਨ ਤੰਦਰੁਸਤ ਪੰਜਾਬ ਅਤੇ ਫੂਡ ਸੇਫਟੀ ਅਤੇ ਸਟੈਡਰਡ ਐਕਟ 2006 ਤਹਿਤ ਪੰਜਾਬ ਦੇ ਲੋਕਾਂ ਨੂੰ  ਸਾਫ -ਸੁਥਰਾ ਮਿਲਾਵਟ ਰਹਿਤ ਖਾਦ ਪਦਾਰਥਾਂ ਮੁੱਹਈਆ ਕਰਵਾਉਣ ਅਤੇ ਮਿਲਾਵਟ ਖੋਰਾਂ ਖਿਲਾਫ ਉਚਿਤ ਕਾਰਵਾਈ ਦੇ ਉਦੇਸ਼ ਨਾਲ ਸਿਵਲ ਸਰਜਨ ਡਾ.ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਸਿਹਤ ਅਫਸਰ ਡਾ.ਲਖਵੀਰ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਅਫਸਰ ਰਮਨ ਵਿਰਦੀ, ਰਾਮ ਲੁਭਾਇਆ, ਪਰਮਜੀਤ ਸਿੰਘ  ਤੇ ਫੂਡ ਟੀਮ ਵਲੋਂ ਫਗਵਾੜਾ ਰੋਡ ਤੇ ਸਥਿਤ ਵੇਲਣਿਆਂ ਤੋਂ 8 ਸੈਂਪਲ ਅਤੇ ਗੋਬਿੰਦ ਨਗਰ ਸਥਿਤ ਇਕ ਦੁਕਾਨ ਤੋਂ 2 ਸੈਂਪਲ ਲਏ ਗਏ ਜਿਨ੍ਹਾਂ ਵਿੱਚ 5 ਗੁੜ ਦੇ ਸੈਂਪਲ, 3 ਸੈਂਪਲ ਸ਼ੱਕਰ ਦੇ, 1 ਸੈਂਪਲ ਸੂਜੀ ਅਤੇ 1 ਸੈਂਪਲ ਸੰਤਰਾ ਜੂਸ ਦਾ ਸੈਂਪਲ ਲਿਆ ਗਿਆ । ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਡਾ.ਲਖਵੀਰ ਸਿੰਘ ਨੇ ਦੱਸਿਆ ਕਿ ਟੀਮ ਵਲੋਂ 10 ਸੈਂਪਲ ਇੱਕਤਰ ਕਰਕੇ ਜਿਨ੍ਹਾਂ ਵਿੱਚ 5 ਗੁੜ ਦੇ ਸੈਂਪਲ, 3 ਸੈਂਪਲ ਸ਼ੱਕਰ ਦੇ, 1 ਸੈਂਪਲ ਸੂਜੀ ਅਤੇ 1 ਸੈਂਪਲ ਸੰਤਰਾ ਜੂਸ  ਦੇ ਸੈਂਪਲ ਲੈ ਕੇ ਅਗਲੇਰੀ ਜਾਂਚ ਲਈ ਸਟੇਟ ਟੈਸਟਿੰਗ ਲੈਬ ਖਰੜ ਨੂੰ ਭੇਜ ਦਿੱਤੇ ਗਏ ਹਨ ਅਤੇ ਰਿਪੋਰਟ ਪ੍ਰਾਪਤ ਹੋਣ ਤੇ ਫੂਡ ਸੇਫਟੀ ਅਤੇ ਸਟੈਡਰਡ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਊਨਾ ਦੱਸਿਆ ਕਿ ਵਿਭਾਗ ਵਲੋਂ ਕੁਝ ਸਮਾਂ ਪਹਿਲਾ ਵੇਲਣਿਆਂ ਤੇ ਜਾਂਚ ਸ਼ੁਰੂ ਕੀਤੀ ਗਈ  ਸੀ ਤੇ ਉਨ੍ਹਾਂ ਦੀ ਮਿਹਨਤ ਦੇ ਸਦਕਾ ਹੁਣ ਵੇਲਣਿਆਂ ਤੇ ਸਾਫ ਸਫਾਈ ਦਾ ਕੰਮ ਸੁਚਾਰੂ ਢੰਗ ਨਾਲ ਹੋ ਰਿਹਾ ਹੈ। ਜਿਲਾ ਸਿਹਤ ਅਫਸਰ ਅਨੁਸਾਰ ਗੋਬਿੰਦ ਨਗਰ ਸਥਿਤ ਦੁਕਾਨ ਦੇ ਮਾਲਕ ਵਲੋਂ ਐਫ.ਐਸ.ਐਸ.ਆਈ ਤਹਿਤ ਖਾਥ ਪਦਾਰਥਾਂ ਦਾ ਕੰਮ ਕਰਨ ਸੰਬੰਧੀ ਲਾਇਸੈਂਸ ਨਹੀਂ ਲਿਆ ਹੋਇਆ ਸੀ ਤੇ ਦੁਕਾਨ ਤੇ ਸਾਫ ਸਫਾਈ ਵੀ ਠੀਕ ਢੰਗ ਨਾਲ ਨਹੀਂ ਸੀ ਇਸ ਸੰਬੰਧ ਵਿਚ ਦੁਕਾਨਦਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਫ.ਐਸ.ਐਸ.ਆਈ ਤਹਿਤ ਖਾਥ ਪਦਾਰਥਾਂ ਦਾ ਕੰਮ ਕਰਨ ਵਾਲੇ ਸਮੂਹ ਦੁਕਾਨਦਾਰ, ਰੇਹੜੀਆਂ ਅਤੇ ਦੋਧੀਆਂ ਲਈ ਰਜ਼ਿਸਟਰੇਸ਼ਨ/ ਲਾਇਸੈਂਸ ਕਰਾਉਣਾ ਜ਼ਰੂਰੀ ਹੈ । ਜਿਨਾਂ ਦੁਕਾਨਦਾਰਾਂ, , ਰੇਹੜੀਆਂ ਅਤੇ ਦੋਧੀਆਂ ਦੇ ਕੈਟਾਗਿਰੀ ਅਨੁਸਾਰ ਰਜ਼ਿਸਟਰੇਸ਼ਨ/ ਲਾਇਸੈਂਸ ਨਹੀਂ ਬਣਾਏ, ਉਨਾਂ ਨੂੰ ਸਖਤ ਹਦਾਇਤਾਂ ਨਾਲ ਬਣਦੀ ਫੀਸ ਅਨੁਸਾਰ ਲਾਇਸੈਂਸ ਬਣਾਉਣ ਲਈ ਕਿਹਾ ਜਾਂਦਾ ਹੈ। ਉਨਾਂ ਮੀਡੀਆ ਰਾਹੀਂ ਮਿਲਾਵਟ ਯੁਕਤ ਨਕਲੀ ਅਤੇ ਸਬ- ਸਟੈਂਡਰਡ ਖਾਧ-ਪਦਾਰਥਾਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਅਚਨਚੇਤ ਚੈਕਿੰਗ ਭੱਵਿਖ ਵਿੱਚ ਵੀ ਜਾਰੀ ਰਹਿਣਗੀਆਂ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ ਅਤੇ ਉਹਨਾਂ ਦਾ ਮਕਸਦ ਕਿਸੇ ਨੂੰ ਵੀ ਤੰਗ ਪਰੇਸ਼ਾਨ ਨਹੀਂ ਕਰਨਾ ਹੈ ਅਤੇ ਲੋਕਾਂ ਨੂੰ ਮਿਆਰੀ ਅਤੇ ਸ਼ੁੱਧ ਖਾਧ ਪਦਾਰਥ ਮੁਹਈਆ ਕਰਵਾਉਣਾ ਉਨ੍ਹਾਂ ਦਾ ਫਰਜ ਹੈ ਜਿਸ ਨਾਲ ਸਮਝੋਤਾ ਨਹੀਂ ਕੀਤਾ ਜਾ ਸਕਦਾ ।

About Post Author

Share and Enjoy !

Shares

Leave a Reply

Your email address will not be published.