
– ਜਨਤਾ ਨਾਲ ਕੀਤਾ ਹਰ ਬਾਅਦਾ ਪੂਰਾ ਕਰੇਗੀ ਆਪ ਦੀ ਸਰਕਾਰ : ਲਾਲ ਚੰਦ ਕਟਾਰੂਚੱਕ
(ਗੁਲਸ਼ਨ ਕੁਮਾਰ) ਪਠਾਨਕੋਟ।
ਲੋਕਾਂ ਨੇ ਮੇਰੀ ਸੇਵਾ ਦਾ ਫਲ ਦੇ ਕੇ ਪਿਆਰ ਦੇ ਕੇ ਵਿਧਾਨ ਸਭਾ ਹਲਕਾ ਭੋਆ ਦਾ ਵਿਧਾਇਕ ਬਣਾਇਆ ਅਤੇ ਪੰਜਾਬ ਸਰਕਾਰ ਨੇ ਅਪਣੇ ਮੰਤਰੀ ਮੰਡਲ ਵਿੱਚ ਜਗਾ ਦੇ ਕੇ ਜਿਲਾ ਪਠਾਨਕੋਟ ਦੇ ਭੋਆ ਖੇਤਰ ਦਾ ਮਾਣ ਵਧਾਇਆ ਹੈ । ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਸੈਦਪੁਰ ਡੇਰਾ ਪਿੰਡ ਮੈਰਾ ਵਿਖੇ ਆਯੋਜਿਤ ਇੱਕ ਵਿਆਹ ਸਮਾਰੋਹ ਦੋਰਾਨ ਕੀਤਾ। ਜਿਕਰਯੋਗ ਹੈ ਕਿ ਸੈਦਪੁਰ ਡੇਰਾ ਪਿੰਡ ਮੈਰਾ ਜੋ ਕਿ ਇੱਕ ਧਾਰਮਿਕ ਡੇਰਾ ਹੈ ਅਤੇ ਗਰੀਬ ਪਰਿਵਾਰ ਦੀਆਂ ਬੱਚੀਆਂ ਦਾ ਵਿਆਹ ਵੀ ਕਰਵਾਉਂਦਾ ਹੈ ਅੱਜ ਵੀ ਇੱਕ ਗਰੀਬ ਪਰਿਵਾਰ ਦੀ ਬੱਚੀ ਦੀ ਸਾਦੀ ਬਾਬਾ ਰਸੀਲਾ ਜੀ ਦੇ ਜਨਮਦਿਹਾੜੇ ਤੇ ਡੇਰਾ ਮੁੱਖੀ ਬਾਬਾ ਪ੍ਰਗਟ ਸਿੰਘ ਜੀ ਦੀ ਦੇਖਰੇਖ ਵਿੱਚ ਕਰਵਾਈ ਗਈ। ਇਸ ਸਮਾਰੋਹ ਵਿੱਚ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਅਤੇ ਨਵੀਂ ਵਿਆਹੀ ਜੋੜੀ ਨੂੰ ਸਗੁਨ ਪਾ ਕੇ ਆਸੀਰਵਾਦ ਦਿੱਤਾ।ਇਸ ਮੋਕੇ ਤੇ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਹਰ ਮੋੜ ਤੇ ਹਰ ਅੋਖੀ ਘੜੀ ਦੇ ਅੰਦਰ ਹਰ ਪਰਿਵਾਰ ਦੇ ਨਾਲ ਖੜੀ ਹੈ। ਉਨਾਂ ਦੱਸਿਆ ਕਿ ਖੇਤਰ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਜਿਸ ਦੇ ਲਈ ਪਾਣੀ ਦੀ ਪਾਈਪਲਾਈਨ ਦਾ ਕੰਮ ਸੁਰੂ ਕੀਤਾ ਹੋਇਆ ਹੈ ਅਤੇ ਲੋਕਾਂ ਦੀ ਜੋ ਸੜਕ ਦੀ ਮੰਗ ਸੀ ਉਹ ਵੀ ਜਲਦੀ ਹੀ ਪੂਰੀ ਕੀਤੀ ਜਾਵੇਗੀ।ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਂਣ ਤੋਂ ਪਹਿਲਾ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਬੇਰੋਜਗਾਰੀ ਨੂੰ ਖਤਮ ਕਰਨ ਲਈ ਨੋਜਵਾਨਾਂ ਨੂੰ ਉਨਾਂ ਦੀ ਯੋਗਤਾ ਦੇ ਅਧਾਰ ਤੇ ਨੋਕਰੀਆਂ ਦਿੱਤੀਆਂ ਜਾਣਗੀਆਂ ਅਤੇ ਪੰਜਾਬ ਸਰਕਾਰ ਨੇ ਵੱਖ ਵੱਖ ਵਿਭਾਗਾਂ ਅੰਦਰ 26554 ਨੋਕਰੀਆਂ ਦੇ ਮੋਕੇ ਪੈਦਾ ਕਰਕੇ ਇਹ ਵੱਡਾ ਤੋਹਫਾ ਬੇਰੋਜਗਾਰਾਂ ਨੂੰ ਦਿੱਤਾ ਹੈ। ਅਤੇ ਜਲਦੀ ਹੀ ਨੋਕਰੀਆਂ ਦੀ ਪ੍ਰਕਿ੍ਰਆ ਸੁਰੂ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਲੋਕਾਂ ਨਾਲ ਆਪ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਮੁਹੱਲਾ ਕਲੀਨਿਕ ਖੋਲੇ ਜਾਣਗੇ ਅਤੇ 15 ਅਗਸਤ ਤੋਂ ਇਨਾਂ ਮੁਹੱਲਾ ਕਲੀਨਿਕਾਂ ਨੂੰ ਖੋਲਿਆ ਜਾਵੇਗਾ ਜਿੱਥੇ ਹਰ ਤਰਾਂ ਦੇ ਜਰੂਰਤਮੰਦ ਲੋਕਾਂ ਦਾ ਇਲਾਜ ਕੀਤਾ ਜਾਵੇਗਾ। ਇਸ ਤੋਂ ਇਲਾਵਾ 1 ਅਕਤੂਬਰ ਤੋਂ ਲੋਕਾਂ ਨੂੰ ਘਰ ਘਰ ਰਾਸਨ ਪਹੁੰਚਾਉਂਣ ਦੀ ਯੋਜਨਾ ਦੀ ਸੁਰੂਆਤ ਕੀਤੀ ਜਾਵੇਗੀ। ਉਨਾਂ ਕਿਹਾ ਕਿ ਅਕਸਰ ਲੋਕਾਂ ਨੂੰ ਰਾਸਨ ਪ੍ਰਾਪਤ ਕਰਨ ਲਈ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਇਸ ਸਮੱਸਿਆ ਦੇ ਹੱਲ ਲਈ ਹੁਣ ਲੋਕਾਂ ਨੂੰ ਘਰਾਂ ਅੰਦਰ ਡੋਰ ਟੂ ਡੋਰ ਰਾਸਨ ਮੁਹਈਆ ਕਰਵਾਇਆ ਜਾਵੇਗਾ।ਉਨਾਂ ਕਿਹਾ ਕਿ ਸੱਤਾ ਵਿੱਚ ਆਉਂਣ ਤੋਂ ਪਹਿਲਾ ਆਮ ਆਦਮੀ ਪਾਰਟੀ ਨੇ ਜਨਤਾ ਨਾਲ 200 ਯੂਨਿਟ ਬਿਜਲੀ ਮੁਫਤ ਦੇਣ ਦਾ ਬਾਅਦਾ ਕੀਤਾ ਸੀ ਅਤੇ ਹੁਣ ਜਲਦੀ ਹੀ ਹਰੇਕ ਪਰਿਵਾਰ ਨੂੰ ਬਿਨਾਂ ਕਿਸੇ ਜਾਤੀ ਭੇਦਭਾਵ ਦੇ 300 ਯੂਨਿਟ ਬਿਜਲੀ ਫ੍ਰੀ ਦਿੱਤੀ ਜਾਵੇਗੀ।