ਰਿਸਤਿਆਂ ਦੇ ਗਰੁੱਪ

Share and Enjoy !

Shares

ਅਸੀਂ ਦੇਖ ਰਹੇ ਹਾਂ ਸਾਡਾ ਜੀਵਨ ਜਿਆਦਾਤਰ ਸੋਸਲ ਸਾਈਟਾਂ ਤੇ ਵਿਅਸਤ ਰਹਿੰਦੇ ਹਾਂ। ਜੇਕਰ ਸਾਨੂੰ ਕਿਸੇ ਗੱਲ ਜਾਂ ਕਿਸੇ ਚੀਜ ਦੀ ਜਾਣਕਾਰੀ ਨਹੀਂ ਹੁੰਦੀ ਤਾਂ ਅਸੀਂ ਤੁਰੰਤ ਗੂਗਲ ਤੇ ਸਰਚ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਉਸ ਚੀਜ ਦਾ ਜਵਾਬ ਮਿਲਦਾ ਹੈ। ਕਾਫੀ ਆਸਾਨ ਹੋ ਗਿਆ ਹੈ ਨਾ ਸਾਡੀ ਜਾਣਕਾਰੀ ਲੈਣ ਦਾ ਤਰੀਕਾ ਸਾਨੂੰ ਬਹੁਤ ਫਾਇਦਾ ਹੋ ਰਿਹਾ ਹੈ ਇੰਟਰਨੈੱਟ ਗੂਗਲ ਦਾ।
ਹੁਣ ਅਸੀਂ ਗੱਲ ਕਰ ਰਹੇ ਹਾਂ ਅੱਜ ਦੇ ਵਕਤ ਜੋ ਕਿ ਲੋਕ ਹਰ ਚੀਜ ਲਈ ਹਰ ਕੰਮ ਲਈ ਫੇਸਬੁੱਕ ਤੇ ਗਰੁੱਪ ਬਣਾਉਂਦੇ ਨੇ। ਜਿਵੇਂ ਜੋਬ ਲਈ ਅਲੱਗ ਤੋਂ ਗਰੁੱਪ ਖਾਣਾ ਬਣਾਉਣਾ ਸਿਖਾਉਣ ਲਈ ਗਰੁੱਪ ਘਰ ਦੀਆਂ ਸਮੱਸਿਆਵਾਂ ਦੇ ਗਰੁੱਪ ਇਕ ਦੂਜੇ ਨੂੰ ਸਲਾਹ ਦੇਣ ਵਾਲੇ ਹੈਲਪ ਗਰੁੱਪ ਇਹਨਾਂ ਗਰੁੱਪਾਂ ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਲੋਕਾਂ ਨੇ ਸਾਦੀ ਕਰਵਾਉਣ ਵਾਲੇ ਗਰੁੱਪ ਵੀ ਬਣਾਏ ਹੋਏ ਨੇ। ਇੱਕ ਦੂਜੇ ਨੂੰ ਸਲਾਹ ਦੇਣ ਲਈ ਗਰੁੱਪ ਇਹ ਬਹੁਤ ਵਧੀਆ ਗੱਲ ਹੈ।
ਪਰ ਇਹਨਾਂ ਗਰੁੱਪਾਂ ਦਾ ਫਾਇਦਾ ਗਲਤ ਲੋਕ ਚੁੱਕਣ ਦੀ ਕੋਸ਼ਿਸ ਕਰਦੇ ਨੇ ਜਿਵੇਂ ਗੱਲ ਚੱਲ ਰਹੀ ਸੀ ਕਿ ਸਾਦੀਆਂ ਕਰਵਾਉਣ ਵਾਲੇ ਗਰੁੱਪ ਹਰ ਧਰਮ ਜਾਤ ਦਾ ਅਲੱਗ ਅਲੱਗ ਗਰੁੱਪ ਫੇਸਬੁਕ ਤੇ ਬਣਿਆਂ ਸਾਨੂੰ ਮਿਲ ਜਾਂਦਾ ਹੈ। ਸਿੱਖ ਧਰਮ, ਹਿੰਦੂ ਧਰਮ, ਮੁਸਲਮਾਨ, ਰਾਮਦਾਸੀਏ ਗਰੁੱਪ, ਵਾਲਮੀਕਿ ਜਾਤੀ ਦੀਆਂ ਸਾਦੀਆਂ ਲਈ ਗਰੁੱਪ ਇਹਨਾਂ ਗਰੁੱਪਾਂ ਵਿੱਚ ਲੋਕ ਖੁਦ ਨੂੰ ਜੋੜਦੇ ਨੇ। ਤੇ ਸਾਦੀ ਲਾਇਕ ਲੋਕ ਆਪਣਾ ਆਪਣਾ ਬਾਇਓਡਾਟਾ ਭੇਜਦੇ ਹਾਂ, ਕੀ ਜੇਕਰ ਉਸ ਨਾਲ ਕੋਈ ਸਾਦੀ ਕਰਨ ਵਿੱਚ ਦਿਲਚਸਪ ਹੋਵੇ ਤਾਂ ਮੈਸਿਜ ਕਰੇ। ਇਹਨਾਂ ਗਰੁੱਪਾਂ ਨਾਲ ਕਈਆਂ ਨੂੰ ਸਹੀ ਫਾਇਦਾ ਵੀ ਹੋ ਜਾਂਦਾ ਹੈ।
ਪਰ ਹੁਣ ਦੀ ਜਾਣਕਾਰੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਨਾਂ ਫੇਸਬੁੱਕ ਤੇ ਬਣੇ ਮੈਰਿਜ ਗਰੁੱਪਾਂ ਵਿੱਚ ਕੁਝ ਫਰੋਡ ਲੋਕ ਜੁੜ ਜਾਂਦੇ ਨੇ। ਜੋ ਚੰਗੇ ਬੰਦਿਆਂ ਦੀਆਂ ਭਾਵਨਾਵਾਂ ਦਾ ਮਜਾਕ ਬਣਾਉਂਦੇ ਨੇ। ਕੁਝ ਲੋਕ ਸੱਚਮੁੱਚ ਹੀ ਆਪਣੀ ਸਮੱਸਿਆ ਦਾ ਹੱਲ ਚਾਹੁੰਦੇ ਨੇ ਪਰ ਕੁਝ ਗਲਤ ਲੋਕ ਇਹਨਾਂ ਗਰੁੱਪਾਂ ਵਿੱਚ ਬੱਸ ਟਾਇਮ ਪਾਸ ਲਈ ਜੁੜਦੇ ਨੇ।
ਮੈਂ ਖੁਦ ਵੇਖਿਆ ਹੈ ਕੀ ਗਰੁੱਪ ਵਿਚ ਬਾਇਓਡਾਟਾ ਪਾਇਆ ਤਾਂ ਇੱਕ ਸਖਸ ਨੇ ਕੁਮੈਂਟ ਕੀਤਾ। ਕੀ ਮੈਂ ਸਿੰਗਲ ਹਾਂ ਉਸ ਦਾ ਪ੍ਰੋਫਾਈਲ ਖੋਲ ਕੇ ਦੇਖਿਆ ਤਾਂ ਉਸ ਨੇ ਉਸੇ ਗਰੁੱਪ ਵਿੱਚ ਕਿਸੇ ਹੋਰ ਦੇ ਬਾਇਉਡਾਟਾ ਤੇ ਕੁਮੈਂਟ ਕੀਤਾ ਹੋਇਆ ਸੀ ਕੀ ਮੈਂ ਡੀਵੋਜੀ ਹਾਂ। ਮੇਰੀ ਇੰਨੀ ਉਮਰ ਹੈ ਮਤਲਬ ਉਹ ਇਨਸਾਨ ਅਲੱਗ ਅਲੱਗ ਥਾਂ ਤੇ ਅਲੱਗ ਅਲੱਗ ਕੁਮੈਂਟ ਕਰਕੇ ਆਪਣਾ ਟਾਇਮ ਪਾਸ ਕਰ ਰਿਹਾ ਸੀ ਕਦੇ ਕੋਈ ਸਾਦੀ ਕਰਵਾਉਣ ਦੇ ਲਾਲਚ ਵਿੱਚ ਚੰਗਾ ਬਾਇਓਡਾਟਾ ਦੇਖ ਕੇ ਖੁਦ ਨੂੰ ਅਮੀਰ ਦੱਸਦੇ ਨੇ ਚੰਗੀ ਜਾਤ ਦਾ ਦੱਸਦੇ ਨੇ।
ਗਲਤ ਨਾਮ ਪਤਾ ਦੱਸ ਕੇ ਬਾਇਓਡਾਟਾ ਪਾਉਂਦੇ ਨੇ ਫੇਰ ਚਾਹੇ ਉਨਾਂ ਕੋਲ ਖੁਦ ਦਾ ਕੁੱਝ ਵੀ ਨਾ ਹੋਵੇ। ਇਹ ਕੰਮ ਜੋਬ ਦਿਲਾਉਣ ਵਾਲੇ ਗਰੁੱਪਾਂ ਦਾ ਵੀ ਹੈ। ਜੋ ਕਿ ਜੋਬ ਲਗਾਉਣ ਲਈ ਪੈਸੇ ਵੀ ਮੰਗਦੇ ਨੇ ਕਹਿਣ ਦਾ ਮਤਲਬ ਇਹ ਹੈ ਕਿ ਲੋਕਾਂ ਨੇ ਇਹਨਾਂ ਗਰੁੱਪਾਂ ਰਾਹੀ ਲੋਕਾਂ ਦੀਆਂ ਮਜਬੂਰੀਆਂ ਦਾ ਫਾਇਦਾ ਉਠਾਉਣ ਦਾ ਧੰਦਾ ਬਣਾ ਲਿਆ ਹੈ।
ਸਾਨੂੰ ਆਪਣੇ ਸਮਾਜ ਵਿੱਚ ਹਰ ਤਰਾਂ ਦੀ ਜਰੂਰਤ ਨੂੰ ਪੂਰਾ ਕਰਨ ਲਈ ਹਰ ਕੋਸਿਸ ਕਰਨੀ ਪੈਂਦੀ ਹੈ ਪਰ ਇਸ ਸਮਾਜ ਵਿੱਚ ਹੀ ਕੁਝ ਗਲਤ ਲੋਕ ਗਲਤ ਫਾਇਦਾ ਉਠਾਉਂਦੇ ਨੇ ਸਾਨੂੰ ਆਪਣੇ ਫਾਇਦੇ ਦੇਖਦੇ ਵਕਤ ਹਰ ਗੱਲ ਦੀ ਜਾਂਚ-ਪੜਤਾਲ ਕਰਨੀ ਚਾਹੀਦੀ ਹੈ। ਤਾਂ ਕੀ ਇਹਨਾਂ ਸਾਦੀਆ ਵਾਲੇ ਗਰੁੱਪਾਂ ਦੇ ਫਰੋਡ ਤੋਂ ਬਚ ਸਕੀਏ। ਲੋਕ ਮਜਬੂਰੀ ਦਾ ਫਾਇਦਾ ਉਠਾਉਂਦੇ ਨੇ ਇਹਨਾਂ ਗਰੁੱਪਾਂ ਰਾਹੀ ਕੁਝ ਵਿਹਲੇ ਟਾਈਮ ਪਾਸ ਲੋਕ ਇਹਨਾਂ ਗਰੁੱਪਾਂ ਵਿਚ ਜੁੜਦੇ ਨੇ ਤੇ ਚੰਗੇ ਬੰਦਿਆਂ ਦੀਆਂ ਭਾਵਨਾਵਾਂ ਦਾ ਮਜਾਕ ਬਣਾਉਂਦੇ ਨੇ।
ਜੇਕਰ ਕੋਈ ਚੀਜ ਫਾਇਦਾ ਦਿੰਦੀ ਹੈ ਤਾਂ ਉਸ ਦਾ ਨੁਕਸਾਨ ਵੀ ਹੁੰਦਾ ਹੈ ਅਸੀਂ ਜਾਣਦੇ ਹਾਂ ਸਾਨੂੰ ਇੰਟਰਨੈੱਟ ਤੇ ਆਪਣੀ ਜਰੂਰਤ ਪੂਰੀ ਕਰਨ ਦੀ ਆਦਤ ਪੈ ਗਈ ਹੈ। ਪਰ ਇਹ ਉਮਰ ਭਰ ਦਾ ਸਵਾਲ ਹੁੰਦਾ ਹੈ ਜਰੂਰਤ ਪੂਰੀ ਕਰਨ ਤੋਂ ਪਹਿਲਾਂ ਪੂਰੀ ਜਾਣਕਾਰੀ ਹਾਸਿਲ ਕਰੋ।

– ਰਜਨੀ ਭਗਾਣੀਆ, ਪਟਿਆਲਾ।
ਮੋ : 7973667793

About Post Author

Share and Enjoy !

Shares

Leave a Reply

Your email address will not be published.