ਰਿਆਤ ਬਾਹਰਾ ’ਚ  ‘ਭੂ-ਜਲ ਬਚਾਓ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ

Share and Enjoy !

Shares

(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਜਲ ਸਰੋਤ ਵਿਭਾਗ, ਚੰਡੀਗੜ ਦੇ ਸਹਿਯੋਗ ਨਾਲ ਰਿਆਤ ਬਾਹਰਾ ਐਜੂਕੇਸਨ ਸਿਟੀ ਵਿਖੇ  ‘  ਭੂ -ਜਲ  ਬਚਾਓ  ‘ ਵਿਸੇ ‘ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਜਲ ਸਕਤੀ ਮੰਤਰਾਲੇ ਦੇ ਜਲ ਸਰੋਤ ਵਿਭਾਗ ਦੇ ਮਾਹਿਰਾਂ ਨੇ ਵਿਸੇਸ ਤੌਰ ‘ਤੇ ਸਿਰਕਤ ਕੀਤੀ ਅਤੇ ਧਰਤੀ ਹੇਠਲੇ ਪਾਣੀ ਦੇ ਵਿਸੇ ‘ਤੇ ਚਰਚਾ ਕੀਤੀ ਅਤੇ  ਦੂਰਦਰਸੀ ਵਿਚਾਰ ਪ੍ਰਗਟ ਕੀਤੇ। ਪ੍ਰੋਗਰਾਮ ਦੀ ਸੁਰੂਆਤ ਬੁਲਾਰਿਆਂ ਦੇ ਸਵਾਗਤ ਨਾਲ ਹੋਈ। ਜਿਸ ਵਿੱਚ ਕੈਂਪਸ ਡਾਇਰੈਕਟਰ ਡਾ: ਚੰਦਰ ਮੋਹਨ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ . ਇਸ ਮੌਕੇ ਦਿਨੇਸ ਤਿਵਾੜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਸਥਿਤੀ ਇੱਕ ਗੰਭੀਰ  ਸਮੱਸਿਆ ਹੈ, ਜਿਸ ਨਾਲ ਸਾਰਿਆਂ ਨੂੰ ਮਿਲਕੇ ਨਾਲ ਨਜਿੱਠਣਾ ਪਵੇਗਾ। ਇਸ ਮੌਕੇ ਵਿਗਿਆਨੀ ਆਦਿਤਿਆ ਸਰਮਾ ਨੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਸਥਿਤੀ ਬਾਰੇ ਸਭ ਨੂੰ ਜਾਣੂ ਕਰਵਾਇਆ, ਉਨਾਂ ਕਿਹਾ ਕਿ ਸਾਨੂੰ ਨਵੀਂ ਤਕਨੀਕ ਨਾਲ ਖੇਤੀ ਕਰਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਚਾਹੀਦਾ ਹੈ। ਇਸ ਮੌਕੇ ਸੁਨੀਲ ਕੁਮਾਰ ਨੇ ਭਾਰਤ ਦੇ ਭੂਮੀਗਤ ਪਾਣੀ ਦੀ ਸਥਿਤੀ ਅਤੇ ਇਸ ਦੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਫਾਰਮੇਸੀ ਕਾਲਜ ਦੇ ਇੰਚਾਰਜ ਪ੍ਰੋ: ਮਨੋਜ ਕਟੌਲ ਨੇ ਮੰਚ  ਸੰਚਾਲਨ ਕੀਤਾ। ਅੰਤ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਜਾਗਰੂਕਤਾ ਸੰਬੰਧੀ  ਅਸਮਾਨ ਵਿੱਚ ਗੁਬਾਰੇ ਛੱਡੇ ਗਏ ਅਤੇ ਸੈਮੀਨਾਰ ਵਿੱਚ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਦੀਪ ਰਾਣਾ, ਪ੍ਰੇਮ ਲਤਾ, ਸੰਜੀਵ ਦੁੱਗਲ ਤੋਂ ਇਲਾਵਾ ਫਾਰਮੇਸੀ, ਨਰਸਿੰਗ, ਮੈਨੇਜਮੈਂਟ ਅਤੇ ਸਕੂਲ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.