ਰਾਜੇਸ ਬਾਘਾ ਨੇ ਡਾ. ਅੰਬੇਡਕਰ ਸੈਨਾ ਯੁਨਾਈਟਡ ਪੰਜਾਬ ਨਾਲ਼ ਕੀਤੀ ਵਿਸ਼ੇਸ਼ ਮੀਟਿੰਗ

Share and Enjoy !

Shares

ਜਲੰਧਰ (Check Post) : ਅੱਜ ਡਾਕਟਰ ਅੰਬੇਡਕਰ ਸੈਨਾ ਯੁਨਾਈਟਡ ਪੰਜਾਬ ਦੇ ਦਫ਼ਤਰ ਸ੍ਰੀ ਗੁਰੂ ਰਵਿਦਾਸ ਚੌਕ ਬੂਟਾ ਮੰਡੀ (ਜਲੰਧਰ) ਵਿਖੇ ਪ੍ਰਧਾਨ ਸ੍ਰੀ ਅਮਿਤ ਸੁਮਨ ਜੀ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਸਮਾਜਿਕ ਮੁੱਦਿਆਂ ਤੇ ਚਰਚਾ ਕਰਦੇ ਹੋਏ ਸ਼੍ਰੀ ਰਾਜੇਸ ਬਾਘਾ ਜੀ ਜਰਨਲ ਸਕੱਤਰ ਭਾਜਪਾ ਪੰਜਾਬ ਅਤੇ ਸਾਬਕਾ ਚੇਅਰਮੈਨ ਅਨੁਸੂਚਿਤ ਜਾਤੀਆਂ ਪੰਜਾਬ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਚ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਕਿ ਸਿੱਖਿਆ ਅਤੇ ਰੁਜ਼ਗਾਰ ਵਾਸਤੇ ਲਾਮਬੰਦ ਕਰਨਗੇ ਤਾਂ ਜੋ ਲੋੜਵੰਦ ਨੌਜਵਾਨ ਨੂੰ ਇਹਨਾਂ ਸਕੀਮਾਂ ਦਾ ਲਾਭ ਮਿਲ ਸਕੇ| ਮੀਟਿੰਗ ਦੀ ਸਮਾਪਤੀ ਤੋਂ ਬਾਅਦ ਸ਼੍ਰੀ ਰਾਜੇਸ਼ ਬਾਘਾ ਜੀ ਨੂੰ ਡਾਕਟਰ ਅੰਬੇਡਕਰ ਸੈਨਾ ਵੱਲੋਂ ਬਾਘਾ ਜੀ ਨੂੰ ਸਨਮਾਨਤ ਕੀਤਾ ਗਿਆ ਅਤੇ ਕਿਹਾ ਗਿਆ ਕਿ ਜਲਦੀ ਹੀ ਪੰਜਾਬ ਭਰ ਵਿੱਚ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਮੀਟਿੰਗਾ ਕੀਤੀਆਂ ਜਾਣਗੀਆਂ|

About Post Author

Share and Enjoy !

Shares

Leave a Reply

Your email address will not be published.