ਮੱਤੇਵਾੜਾ ਜੰਗਲ ਬਚਾਉ ਵਿੱਚ ਵਾਤਾਵਰਣ ਸੇਵਾ ਸੁਸਾਇਟੀ ਰਾਹੋਂ ਦੇ ਮੈਂਬਰਾਂ ਵੱਲੋਂ ਵੀ ਹਾਜਰੀ ਭਰੀ

Share and Enjoy !

Shares

(ਸਰਬਜੀਤ ਸਿੰਘ ਰਾਹੋਂ) ਨਵਾਸ਼ਹਿਰ। ਮੱਤੇਵਾੜਾ ਨੇੜੇ ਟੈਕਸਟਾਈਲ ਪਾਰਕ ਬਣਾਉਣ ਦੀ ਯੋਜਨਾ ਖਿਲਾਫ ਹੋਏ ਇੱਕ ਵੱਡੇ ਇਕੱਠ ਵਿੱਚ ਵਾਤਾਵਰਣ ਸੇਵਾ ਸੁਸਾਇਟੀ ਰਾਹੋਂ ਦੇ ਮੈਂਬਰਾਂ ਵੱਲੋਂ ਵੀ ਹਾਜਰੀ ਭਰੀ ਗਈ ਇਸ ਇਕੱਠ ਦੀ ਕਾਲ ਪੀ,ਏ,ਸੀ ਪਬਲਿਕ ਐਕਸ਼ਨ ਕਮੇਟੀ ਵੱਲੋਂ ਦਿੱਤੀ ਗਈ ਜੋ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਸ ਪ੍ਰੋਜੈਕਟ ਦਾ ਵਿਰੋਧ ਕਰ ਰਹੀ ਹੈ ਅਤੇ ਆਪਣੇ ਵਾਤਾਵਰਣ ਧਰਤੀ ਅਤੇ ਦਰਿਆਵਾਂ ਦੇ ਪਾਣੀ ਨੂੰ ਗੰਧਲੇ ਹੋਣ ਤੋਂ ਬਚਾਉਣ ਦੀ ਲੜਾਈ ਲੜ ਰਹੀ ਹੈ ਇਸ ਲੜਾਈ ਦੇ ਮਹਾਨਾਇਕ ਸਰਦਾਰ ਗੁਰਪ੍ਰੀਤ ਸਿੰਘ ਚੰਦਬਾਜਾ ਜੀ ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਫਰੀਦਕੋਟ ਦੇ ਸੰਸਥਾਪਕ ਅਤੇ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ , ਪੰਜਾਬ ਵਾਤਾਵਰਣ ਚੇਤਨਾ ਲਹਿਰ ਅਤੇ ਨਰੋਆ ਪੰਜਾਬ ਮੰਚ ,ਸਾਡੇ ਨਗਰ ਰਾਹੋਂ ਦੇ ਸਤਿਕਾਰ ਯੋਗ ਵੀਰ ਗੰਗਵੀਰ ਸਿੰਘ ਰਠੌੜ ਜੀ.ਪੀ.ਏ.ਸੀ. ਸਰਦਾਰ ਕੁਲਦੀਪ ਸਿੰਘ ਖੈਹਰਾ ਜੀ ਪੀ.ਏ.ਸੀ. ਸਰਦਾਰ ਜਸਕੀਰਤ ਸਿੰਘ ਜੀ ਪੀ.ਏ.ਸੀ. ਅਤੇ ਇਸ ਵੱਡੇ ਇਕੱਠ ਦੀ ਅਗਵਾਈ ਕਰ ਰਹੇ ਹੋਰ ਮਹਾਨ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਜੀ ਜੋ ਆਪਣੇ ਪੰਜਾਬ ਦੇ ਜੰਗਲਾਂ ਨੂੰ ਅਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲਗਾਤਾਰ ਲੜਾਈ ਲੜ ਰਹੇ ਹਨ ਅਤੇ ਇਸ ਵਾਤਾਵਰਣ ਪ੍ਰਤੀ ਮੋਰਚੇ ਨੂੰ ਵਾਤਾਵਰਣ ਸੇਵਾ ਸੁਸਾਇਟੀ ਰਾਹੋਂ ਦਾ ਪੂਰਾ ਸਮਰਥਨ ਹੈ ਜੀ। ਯਾਦਗਾਰੀ ਤਸਵੀਰ ਵਿੱਚ ਵੱਡੇ ਬਾਈ ਸਰਦਾਰ ਗੁਰਪ੍ਰੀਤ ਸਿੰਘ ਚੰਦਬਾਜਾ ਜੀ, ਸਤਿਕਾਰ ਯੋਗ ਵੀਰ ਗੰਗਵੀਰ ਸਿੰਘ ਰਠੌੜ, ਸ਼੍ਰੀ ਅਜਮੇਰ ਸਿੰਘ ਰਠੌੜ ਜੀ,ਵਾਤਾਵਰਣ ਸੇਵਾ ਸੁਸਾਇਟੀ ਰਾਹੋਂ ਦੇ ਮੈਂਬਰ ਅਤੇ ਸੀਰ ਫਰੀਦਕੋਟ ਦੇ ਸਤਿਕਾਰ ਯੋਗ ਮੈਬਰ ਸਹਿਬਾਨ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.