
(ਗੁਰਵਿੰਦਰ ਸਿੰਘ ਚਹਿਲ) ਚੀਮਾ ਮੰਡੀ।
ਮੁੱਖ ਮੰਤਰੀ ਭਗਵੰਤ ਮਾਨ ਦਾ 17 ਅਕਤੂਬਰ ਨੂੰ ਜਨਮ ਦਿਨ ਹੈ,ਜਿਸ ਦੀ ਖੁਸ਼ੀ ਵਜੋਂ ਉਨਾਂ ਦੇ ਜੱਦੀ ਪਿੰਡ ਸਤੌਜ ਵਿਖੇ ਮਾਤਾ ਹਰਪਾਲ ਕੌਰ ਅਤੇ ਪਰਿਵਾਰ ਵੱਲੋਂ ਹਰ ਸਾਲ ਦੀ ਤਰਾਂ ਉਨਾਂ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਉਨਾਂ ਅਤੇ ਉਨਾਂ ਦੇ ਪਰਿਵਾਰ ਦੀ ਚੜਦੀ ਕਲਾ ਅਤੇ ਸਿਹਤਯਾਬੀ ਲਈ ਗੁਰਦੁਆਰਾ ਸਾਹਿਬ ਵਿਖੇ ਆਖੰਡਪਾਠ ਪ੍ਰਕਾਸ਼ ਕਰਵਾਇਆ ਗਿਆ ,ਜਿਸ ਦਾ ਭੋਗ 17 ਅਕਤੂਬਰ ਨੂੰ ਪਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਪਿੰਡ ਸਤੌਜ ਦੇ ਸਰਪੰਚ ਚਰਨਾ ਸਿੰਘ ਚਹਿਲ, ਗਿਆਨ ਸਿੰਘ ਮਾਨ, ਨੰਬਰਦਾਰ ਗੁਰਜੀਤ ਸਿੰਘ ਅਤੇ ਸਮਾਜ ਸੇਵੀ ਹਰਵਿੰਦਰਪਾਲ ਰਿਸ਼ੀ ਸਤੌਜ ਨੇ ਦੱਸਿਆ ਕਿ ਅਖੰਡਪਾਠ ਦੇ ਭੋਗ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਅਰਦਾਸ ‘ਚ ਸ਼ਾਮਲ ਹੋਣਗੇ। ਇਸ ਮੌਕੇ ਆਪ ਪਾਰਟੀ ਦੇ ਯੂਥ ਆਗੂ ਲਖਵੀਰ ਸਿੰਘ, ਗੁਰਪ੍ਰੀਤ ਸਿੰਘ ਮਾਨ, ਜਸਵੀਰ ਸਿੰਘ,ਮਾਸਟਰ ਗੁਰਦੀਪ ਸਿੰਘ, ਨੰਬਰਦਾਰ ਜਸਵਿੰਦਰ ਸਿੰਘ ਸਾਬਕਾ ਸਰਪੰਚ ਸਤੌਜ, ਸਾਬਕਾ ਸਰਪੰਚ ਭੀਮ ਸਿੰਘ, ਪਿ੍ਰੰਸੀਪਲ ਸੁਖਦੇਵ ਸਿੰਘ ਭੁੱਲਰ, ਮਾਸਟਰ ਸੁਖਦਰਸ਼ਨ ਸਿੰਘ, ਗੁਲਾਬ ਸਿੰਘ, ਕਾਲਾ ਭੁੱਲਰ, ਕਾਲਾ ਮਾਨ, ਮੰਗਾ ਸਿੰਘ, ਬਹਾਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸੀ।