ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਵੱਲੋਂ ਰਾਮਲੀਲਾ ਦਾ ਉਦਘਾਟਨ ਰਮਾਇਣ ਦੀਆਂ ਸਿੱਖਿਆਵਾਂ ਅੱਜ ਵੀ ਹਰ ਘਰ ਲਈ ਪ੍ਰੇਰਨਾ ਸਰੋਤ: ਰਾਕੇਸ਼ ਗਰਗ

Share and Enjoy !

Shares
ਰਵਿੰਦਰ ਸਿੰਘ ਰੇਸ਼ਮ, ਅਹਿਮਦਗੜ੍ਹ
 ਤ੍ਰਿਮੂਰਤੀ ਕਲਾ ਮੰਚ ,ਸਨਾਤਨ ਧਰਮ ਮਹਾਂਵੀਰ ਦਲ ਅਤੇ ਸਮਾਜ ਸੇਵਾ  ਸੋਸਾਇਟੀ ਵੱਲੋੰ  ਗਾਂਧੀ ਸਕੂਲ ਦੀ ਗਰਾਊਂਡ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਰਾਮਲੀਲਾ ਦਾ ਅੱਜ ਸੱਤਵੇ ਦਿਨ ਦਾ ਉਦਘਾਟਨ ਮੁੰਡੇ ਅਹਿਮਦਗੜ੍ਹ ਦੇ ਵੈਲਫੇਅਰ ਕਲੱਬ ਦੇ ਪ੍ਰਧਾਨ ਰਾਕੇਸ਼ ਗਰਗ,ਰੋਟਰੀ ਕਲੱਬ ਚੈਂਪੀਅਨ ਅਤੇ ਐਜੂਕੇਸ਼ਨ ਮਸਟ ਸੋਸਾਇਟੀ ਵੱਲੋੰ ਸਾਂਝੇ ਰੂਪ ਵਿੱਚ  ਕੀਤਾ ਗਿਆ। ਇਸ ਮੌਕੇ ਉਨ੍ਹਾਂ ਰਾਮਲੀਲਾ ਦੇ ਆਯੋਜਕਾਂ ਦੀਪਕ ਸ਼ਰਮਾ, ਨਵਦੀਪ ਸ਼ਰਮਾ, ਵਿਜੇ ਵਰਮਾ,ਭੋਜਰਾਜ ਸ਼ਰਮਾ , ਚੰਦਨ ਬਾਬਾ  ਦਰਸ਼ਨ ਸਿੰਘ ,ਅਰੁਣ ਸ਼ੈਲੀ,ਗਗਨਦੀਪ ਦਰਪਣ, ਅਜੀਤ  ਰਾਜੜ, ਇੰਦਰਜੀਤ ਸਿੰਘ ਨਿਕੂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਭਾਰਤੀ ਸੰਸਕ੍ਰਿਤੀ ਅਤੇ ਧਾਰਮਿਕ ਵਿਰਸੇ ਦੀ ਸੰਭਾਲ ਲਈ ਅਜਿਹੇ ਉਪਰਾਲਿਆਂ ਨੂੰ ਮਹੱਤਵਪੂਰਨ ਦੱਸਿਆ।
ਇਸ ਮੌਕੇ ਪ੍ਰਧਾਨ ਰਾਕੇਸ਼ ਗਰਗ ਨੇ ਕਿਹਾ ਕਿ ਰਮਾਇਣ ਦੀਆਂ ਸਿੱਖਿਆਵਾਂ ਅੱਜ ਵੀ ਹਰ ਘਰ ਅਤੇ ਸਮਾਜ ਲਈ ਪ੍ਰੇਰਨਾ ਦਾ ਸਰੋਤ ਹਨ। ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਦਾ ਜੀਵਨ ਸਾਨੂੰ ਸੱਚਾਈ, ਤਿਆਗ, ਫਰਜ਼ਾਂ ਦੀ ਪਾਲਣਾ, ਸੰਜਮ ਅਤੇ ਨੈਤਿਕ ਕਦਰਾਂ-ਕੀਮਤਾਂ ’ਤੇ ਚੱਲਣ ਦੀ ਸਿੱਖਿਆ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਨੇ ਮਰਿਆਦਾ ਅਤੇ ਨੈਤਿਕਤਾ ਦੀ ਰੱਖਿਆ ਲਈ ਆਪਣੇ ਜੀਵਨ ਵਿੱਚ ਅਨੇਕਾਂ ਤਿਆਗ ਕੀਤੇ, ਜਿਨ੍ਹਾਂ ਤੋਂ ਅੱਜ ਦੀ ਪੀੜ੍ਹੀ ਨੂੰ ਵੀ ਸੇਧ ਲੈਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਰਾਮਲੀਲਾ ਸਿਰਫ਼ ਧਾਰਮਿਕ ਮੰਚਨ ਹੀ ਨਹੀਂ, ਸਗੋਂ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ, ਇਤਿਹਾਸ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਦਾ ਵੀ ਇੱਕ ਪ੍ਰਭਾਵਸ਼ਾਲੀ ਸਾਧਨ ਹੈ। ਇਸ ਮੌਕੇ ਪ੍ਰਿੰਸੀਪਲ ਬਿਪਨ ਸੇਠੀ,  ਡਾਕਟਰ ਪੁਨੀਤ ਹਿੰਦ, ਡਾਕਟਰ ਰਵੀ ਸ਼ਰਮਾ,ਮਹਾਂਵੀਰ ਗੋਇਲ,ਰਾਮ ਨਰੇਸ਼, ਮੇਜਰ ਸਿੰਘ, ਜਸਵੀਰ ਸਿੰਘ, ਬਲਜਿੰਦਰ ਧਾਲੀਵਾਲ, ਸੁਦਾਗਰ ਸਿੰਘ ਲੇਲ, ਸੰਦੀਪ ਸ਼ਰਮਾ,ਵਿਪੁਲ ਗਰਗ, ਪ੍ਰੀਤ ਬੋਪਾਰਾਏ,ਰਤਨ ਕੁਮਾਰ ਮਿੰਟਾ  ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.