
(ਹਰਪ੍ਰੀਤ ਸਿੰਘ ਕੈਲੇ) ਸ੍ਰੀ ਮਾਛੀਵਾੜਾ ਸਾਹਿਬ। ਪੰਜਾਬ ਦੀ ਮਾਨ ਸਰਕਾਰ ਨੂੰ ਬਣਦੀ ਸਾਰ ਹੀ ਨਿੱਤ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੁਗਾੜੂ ਮੋਟਰਸਾਈਕਲ ਰੇਹੜਿਆਂ ਨੂੰ ਬੰਦ ਕਰਨ ਦਾ ਹੁਕਮ ਭਾਂਵੇ ਮਾਣਯੋਗ ਅਦਾਲਤ ਦਾ ਹੈ ਪਰ ਜਿਵੇਂ ਹੀ ਪੰਜਾਬ ਦੀ ਮਾਨ ਸਰਕਾਰ ਨੇ ਇਸ ਤੇ ਕਾਰਵਾਈ ਸੁਰੂ ਕੀਤੀ ਤਾਂ ਵਿਰੋਧੀਆਂ ਸਮੇਤ ਪੂਰੇ ਪੰਜਾਬ ਦੇ ਜੁਗਾੜੂ ਮੋਟਰਸਾਈਕਲ ਰੇਹੜਾ ਮਾਲਕ ਸੜਕਾਂ ਤੇ ਆ ਉੱਤਰੇ ਤਾਂ ਪੰਜਾਬ ਸਰਕਾਰ ਨੇ ਇਹਨਾਂ ਤੇ ਹੈ ਰਹੀ ਕਾਰਵਾਈ ਰੋਕਣੀ ਪਈ ਤੇ ਹੁਣ ਮਿੰਨੀ ਲੋਡ ਬਾਡੀ ਐਸੋਸੀਏਸਨ ਜਿਸ ਵਿੱਚ ਛੋਟੇ ਹਾਥੀ ਤੇ ਮਹਿੰਦਰਾ ਪਿੱਕ ਅੱਪ ਆਉਦੇ ਹਨ ਨੇ ਪੰਜਾਬ ਸਰਕਾਰ ਅੱਗੇ ਰੋਸ ਪ੍ਰਦਰਸਨ ਕਰਦਿਆਂ ਕਿਹਾ ਕਿ ਇਹਨਾਂ ਜੁਗਾੜੂ ਰੇਹੜਿਆਂ ਵਾਂਗ ਸਾਨੂੰ ਵੀ ਜੁਗਾੜੂ ਘੋਸ਼ਿਤ ਕੀਤਾ ਜਾਵੇ ਤਾਂ ਜੋ ਅਸੀਂ ਸਰਕਾਰੀ ਟੈਕਸ ਤੇ ਨਜਾਇਜ ਚਲਾਨਾਂ ਤੋਂ ਬਚ ਸਕੀਏ। ਅੱਜ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਸਥਾਨਕ ਯੂਨੀਅਨ ਵੱਲੋਂ ਰੋਸ ਪ੍ਰਦਰਸਨ ਕਰਦਿਆਂ ਯੂਨੀਅਨ ਦੇ ਆਗੂ ਚਰਨਜੀਤ ਸਿੰਘ ਬੈਂਸ ਤੇ ਰਣਬੀਰ ਸਿੰਘ ਰਾਹੀ ਨੇ ਆਪਣੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਉਹ ਸਾਡੇ ਪਰਿਵਾਰਾਂ ਬਾਰੇ ਸੋਚ ਕੇ ਸਾਨੂੰ ਟੈਕਸ ਮੁਆਫੀ ਦੇ ਨਾਲ ਨਾਲ ਹੋਰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ ਤੇ ਥਾਂ ਥਾਂ ਪੁਲਿਸ ਸਾਨੂੰ ਤੰਗ ਪ੍ਰੇਸਾਨ ਨਾਂ ਕਰੇ !ਇਸ ਤੋਂ ਬਾਅਦ ਯੂਨੀਅਨ ਆਗੂਆਂ ਨੇ ਐਸ ਡੀ ਐਮ ਸਮਰਾਲਾ ਨੂੰ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਯੂਨੀਅਨ ਦੇ ਆਗੂ ਚਰਨਜੀਤ ਸਿੰਘ ਬੈਂਸ, ਰਣਵੀਰ ਰਾਹੀ,ਭਾਗ ਸਿੰਘ, ਅਸੋਕ ਕੁਮਾਰ, ਅਮਰਜੀਤ ਸਿੰਘ, ਅਸੋਕ ਕੁਮਾਰ ਚੱਕੀ, ਬਲਵੀਰ ਰਾਣਵਾਂ, ਸਮਸੇਰ ਸਿੰਘ ਬਿੱਲਾ, ਹਰਪ੍ਰੀਤ ਸਿੰਘ, ਦਰਸਨ ਸਿੰਘ ਜੱਖੂ ਤੇ ਹੋਰ ਮੈਂਬਰ ਭਾਰੀ ਗਿਣਤੀ ਵਿੱਚ ਹਾਜਰ ਸਨ।