ਮਾਰਚ 2022 ਮਹੀਨੇ ਦੇ ਈ.ਐਸ.ਆਈ. ਅੰਸ਼ਦਾਨ ਨੂੰ ਭਰਨ ਤੇ ਜਮ੍ਹਾਂ ਕਰਨ ਲਈ ਸਮੇਂਂ ‘ਚ ਛੋਟ

Share and Enjoy !

Shares

– ਹੁਣ ਅੰਸ਼ਦਾਨ 30 ਅਪ੍ਰੈਲ ਤੱਕ ਜਮ੍ਹਾਂ ਕਰਵਾਇਆ ਜਾ ਸਕਦਾ ਹੈ – ਸੁਨੀਲ ਕੁਮਾਰ ਯਾਦਵ
ਲੁਧਿਆਣਾ (Check Post) : ਕਰਮਚਾਰੀ ਰਾਜ ਬੀਮਾ ਨਿਗਮ ਦੇ ਉਪ ਨਿਦੇਸ਼ਕ (ਪ੍ਰਭਾਰੀ) ਸ੍ਰੀ ਸੁਨੀਲ ਕੁਮਾਰ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਯੋਜਕ ਨੂੰ ਮਾਰਚ 2022 ਦੀ ਈ.ਐਸ.ਆਈ. ਅੰਸ਼ਦਾਨ ਜਮ੍ਹਾਂ ਕਰਵਾਉਣ ਵਿੱਚ ਆ ਰਹੀਆਂ ਮੁਸ਼ਕਲਾ ਨੂੰ ਧਿਆਨ ਵਿੱਚ ਰੱਖਦੇ ਹੋਏ, ਡਾਇਰੈਕਟਰ ਜਨਰਲ, ਈ.ਐਸ.ਆਈ.ਸੀ., ਨੇ ਰੈਗੂਲੇਸ਼ਨ 100 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਮਾਰਚ 2022 ਦੇ ਮਹੀਨੇ ਲਈ ਈ.ਐਸ.ਆਈ.ਸੀ. ਅੰਸ਼ਦਾਨ ਨੂੰ ਭਰਨ ਅਤੇ ਜਮ੍ਹਾਂ ਕਰਨ ਦੀ ਸਮਾਂ ਸੀਮਾ ਵਿੱਚ ਢਿੱਲ ਦਿੱਤੀ ਗਈ ਹੈ| ਇਸ ਸਬੰਧ ਵਿੱਚ ਇੱਕ ਵਾਰ ਦੇ ਮੌਕੇ ਵਜੋਂ, ਨਿਯੋਜਕ ਨੂੰ ਮਾਰਚ 2022 ਦੇ ਮਹੀਨੇ ਲਈ 15-04-2022 ਦੀ ਬਜਾਏ 30-04-2022 ਤੱਕ ਅੰਸ਼ਦਾਨ ਜਮ੍ਹਾ ਕਰਨ ਦੀ ਇਜਾਜ਼ਤ ਹੈ। ਇਸ ਅਨੁਸਾਰ, ਨਿਯੋਜਕ ਨੂੰ ਅਕਤੂਬਰ 2021 ਤੋਂ ਮਾਰਚ 2022 ਤੱਕ ਅੰਸ਼ਦਾਨ ਰਿਟਰਨ ਫਾਈਲ ਕਰਨ ਦੀ ਮਿਆਦ 11-05-2022 ਦੀ ਬਜਾਏ 26-05-2022 ਤੱਕ ਦੀ ਵੀ ਇਜਾਜ਼ਤ ਹੈ। ਸ੍ਰੀ ਯਾਦਵ ਨੇ ਅੱਗੇ ਦੱਸਿਆ ਕਿ ਈ.ਐਸ.ਆਈ. ਐਕਟ ਜ਼ਿਨ੍ਹਾਂ ‘ਤੇ ਲਾਗੂ ਹੁੰਦਾ ਹੈ ਉਸ ਵਿੱਚ 10 ਜਾਂ ਵੱਧ ਕਰਮਚਾਰੀਆਂ ਵਾਲੀ ਕੋਈ ਵੀ ਗੈਰ-ਮੌਸਮੀ ਫੈਕਟਰੀ, ਪੰਜਾਬ ਰਾਜ ਵਿੱਚ 10 ਤੋਂ ਵੱਧ ਕਰਮਚਾਰੀਆਂ ਦੀ ਗਿਣਤੀ ਵਾਲੇ ਸੈਕਟਰਾਂ ਜਿਵੇਂ ਕਿ ਹੋਟਲ ਅਤੇ ਰੈਸਟੋਰੈਂਟ, ਅਖਬਾਰ ਦੀ ਸਥਾਪਨਾ, ਸੜਕ-ਮੋਟਰ ਟ੍ਰਾਂਸਪੋਰਟ ਅਦਾਰੇ, ਸਿਨੇਮਾ, ਝਲਕ/ਪ੍ਰੀਵਿਊ ਥੀਏਟਰ, ਨਿੱਜੀ ਵਿਦਿਅਕ ਅਤੇ ਮੈਡੀਕਲ ਸੰਸਥਾਵਾਂ ਵਿੱਚ ਕੋਈ ਵੀ ਕਾਰੋਬਾਰ/ਸਥਾਪਨਾ, ਈ.ਐਸ.ਆਈ. ਐਕਟ ਅਧੀਨ ਕਵਰ ਕੀਤੇ ਜਾਣ ਵਾਲੇ ਕਰਮਚਾਰੀ ਦੀ ਮੌਜੂਦਾ ਤਨਖਾਹ ਸੀਮਾ 21 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ ਅਤੇ ਜੇਕਰ ਕਰਮਚਾਰੀ ਦੀ ਕੋਈ ਅਪੰਗਤਾ ਹੈ, ਤਾਂ ਕਵਰੇਜ ਲਈ ਤਨਖਾਹ ਸੀਮਾ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ, ਸ਼ਾਮਲ ਹਨ।

About Post Author

Share and Enjoy !

Shares

Leave a Reply

Your email address will not be published.