ਮਾਨ ਨੇ ਬਾਬਾ ਗਧੀਆ ‘ਚ ਵਿਕਾਸ ਦੇ ਕੰਮਾਂ ਨੂੰ ਦਿੱਤੀ ਹਰੀ ਝੰਡੀ

Share and Enjoy !

Shares

(ਸ਼ਿਵ ਕੋੜਾ) ਫਗਵਾੜਾ। ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਸ਼ਹਿਰ ਦੇ ਵਾਰਡ ਨੰਬਰ 5 ਅਧੀਨ ਮੁਹੱਲਾ ਬਾਬਾ ਗਧੀਆ ਵਿਖੇ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਰਿਬਨ ਕੱਟ ਕੇ ਸ਼ੁੱਭ ਆਰੰਭ ਕਰਵਾਇਆ। ਉਹਨਾਂ ਕਿਹਾ ਕਿ ਬਾਬਾ ਗਧੀਆ ਸਮੇਤ ਫਗਵਾੜਾ ਸ਼ਹਿਰ ਦੇ ਹਰ ਵਾਰਡ ‘ਚ ਵਿਕਾਸ ਦੇ ਲੋੜੀਂਦੇ ਕੰਮ ਜੰਗੀ ਪੱਧਰ ਤੇ ਕਰਵਾਏ ਜਾ ਰਹੇ ਹਨ। ਸ਼ਹਿਰ ਦਾ ਵਿਕਾਸ ਕਰਵਾਉਣਾ ਹੀ ਉਹਨਾਂ ਦਾ ਇੱਕੋ ਇੱਕ ਟੀਚਾ ਹੈ। ਜਿਸ ਵਿਚ ਸੂਬੇ ਦੀ ਭਗਵੰਤ ਮਾਨ ਸਰਕਾਰ ਦਾ ਵਢਮੁੱਲਾ ਸਹਿਯੋਗ ਪ੍ਰਾਪਤ ਹੋ ਰਿਹਾ ਹੈ। ਉਹਨਾਂ ਫਗਵਾੜਾ ਨੂੰ ਸਰਬ ਸੁਵਿਧਾ ਸੰਪਨ ਅਤੇ ਪ੍ਰਦੂਸ਼ਣ ਮੁਕਤ ਮਾਡਲ ਸਿਟੀ ਬਨਾਉਣ ਦੀ ਗੱਲ ਵੀ ਕਹੀ। ਇਸ ਦੌਰਾਨ ਆਪ ਪਾਰਟੀ ਦੇ ਬਲਾਕ ਪ੍ਰਧਾਨ ਵਿਸ਼ਾਲ ਵਾਲੀਆ ਨੇ ਦੱਸਿਆ ਕਿ ਬਾਬਾ ਗਧੀਆ ਇਲਾਕਾ ਵਿਕਾਸ ਵਜੋਂ ਕਾਫੀ ਪਿਛੜਿਆ ਹੋਇਆ ਹੈ। ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਨਿਰਪੱਖਤਾ ਨਹੀਂ ਵਰਤੀ ਜਿਸ ਕਰਕੇ ਇੱਥੋਂ ਦਾ ਵਿਕਾਸ ਨਹੀਂ ਹੋ ਸਕਿਆ। ਉਹਨਾਂ ਬਾਬਾ ਗਧੀਆ ਦੇ ਸਮੂਹ ਵਸਨੀਕਾਂ ਵਲੋਂ ਸ. ਜੋਗਿੰਦਰ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਜੋਗਿੰਦਰ ਸਿੰਘ ਮਾਨ ਦੇ ਯਤਨਾ ਸਦਕਾ ਭਗਵੰਤ ਮਾਨ ਸਰਕਾਰ ਉਹਨਾਂ ਦੇ ਵਾਰਡ ਦਾ ਸਮੁੱਚਾ ਵਿਕਾਸ ਕਰਵਾਏਗੀ। ਇਸ ਮੌਕੇ ਸੀਨੀਅਰ ਆਪ ਆਗੂ ਹਰਮੇਸ਼ ਪਾਠਕ, ਸ਼ੀਤਲ ਪਲਾਹੀ, ਗਿਆਨ ਚੰਦ, ਜੀਤ ਦਾਸ, ਰਾਜਾ ਕੌਲਸਰ, ਗੁਰਪ੍ਰਸਾਦ ਬੱਗਾ, ਰਾਜ ਬਸਰਾ, ਸੋਨੂੰ, ਕੁਲਵਰਨ ਸਿੰਘ, ਕਾਲਾ ਦਿਲਬਾਗ ਸਿੰਘ ਤੋਂ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਅਤੇ ਕਾਰਪੋਰੇਸ਼ਨ ਫਗਵਾੜਾ ਦੇ ਅਧਿਕਾਰੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.