ਮਾਨ ਨੇ ਬਸੰਤ ਨਗਰ ’ਚ ਰੱਖਿਆ ਪਾਰਕ ਦਾ ਨੀਂਹ ਪੱਥਰ

Share and Enjoy !

Shares

(ਬਿਊਰੋ ਚੈਕ ਪੋਸਟ) ਫਗਵਾੜਾ। ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਸਥਾਨਕ ਬਸੰਤ ਨਗਰ ਵਿਖੇ ਨਵੀਂ ਉਸਾਰੀ ਜਾ ਰਹੀ ਪਾਰਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਹਨਾਂ ਜਿੱਥੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਪਾਰਕ ਦੀ ਉਸਾਰੀ ਵਧੀਆ ਢੰਗ ਨਾਲ ਅਤੇ ਜਲਦੀ ਕਰਵਾਉਣ ਦੀ ਹਦਾਇਤ ਕੀਤੀ ਉੱਥੇ ਇਲਾਕੇ ਦੇ ਲੋਕਾਂ ਨੂੰ ਵੀ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਪਾਰਕ ਬਣਨ ਨਾਲ ਬੱਚਿਆਂ ਅਤੇ ਬਜੁਰਗਾਂ ਨੂੰ ਖਾਸ ਤੌਰ ਤੇ ਲਾਭ ਮਿਲੇਗਾ। ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਬਲਵਿੰਦਰ ਕੁਮਾਰ ਐਕਸ.ਈ.ਐਨ., ਸਤੀਸ਼ ਕੁਮਾਰ ਐਸ.ਈ. ਅਤੇ ਨਵਦੀਪ ਸਿੰਘ ਬੇਦੀ ਜੇ.ਈ. ਨੇ ਦੱਸਿਆ ਕਿ ਇਸ ਪਾਰਕ ਦੀ ਉਸਾਰੀ ਉੱਪਰ ਕਰੀਬ 10 ਲੱਖ ਰੁਪਏ ਖਰਚ ਹੋਣਗੇ। ਪਾਰਕ ਵਿਚ ਵਧੀਆ ਘਾਹ, ਬੈਠਣ ਲਈ ਬੈਂਚ, ਬੱਚਿਆਂ ਲਈ ਝੂਲੇ, ਸੈਰ ਕਰਨ ਲਈ ਪਟਰੀ ਅਤੇ ਸ਼ੁੱਧ ਹਵਾ ਲਈ ਹਰੇ-ਭਰੇ ਦਰਖ਼ਤਾਂ ਦੇ ਬੂਟੇ ਲਗਾਏ ਜਾਣਗੇ। ਪਾਰਕ ਦੀ ਬਾਉਂਡਰੀ ਵਾਲ ਬਣਾ ਕੇ ਗੇਟ ਲਗਾਇਆ ਜਾਵੇਗਾ ਤਾਂ ਜੋ ਅਵਾਰਾ ਪਸ਼ੂ ਜਾਂ ਜਾਨਵਰ ਅੰਦਰ ਦਾਖਲ ਨਾ ਹੋਣ। ਇਸ ਮੌਕੇ ਸੀਨੀਅਰ ਆਪ ਆਗੂ ਸ਼ੀਤਲ ਪਲਾਹੀ, ਬਾਬਾ ਬਿੱਲੇ ਸ਼ਾਹ, ਦਲਜੀਤ ਸਿੰਘ ਰਾਜੂ, ਕਿ੍ਰਸ਼ਨ ਕੁਮਾਰ ਹੀਰੋ, ਸਤਿਆ ਦੇਵੀ, ਵਿਜੇ ਬਸੰਤ ਨਗਰ, ਹਰਨੂਰ ਸਿੰਘ ਹਰਜੀ ਮਾਨ, ਰੁਪਿੰਦਰ ਕੌਰ, ਪਿ੍ਰਤਪਾਲ ਕੌਰ ਤੁਲੀ, ਗੁਰਦੀਪ ਸਿੰਘ ਤੁਲੀ, ਜੀਤ ਦਾਸ, ਰਾਜੇਸ਼ ਕੌਲਸਰ, ਹਰਦਿਆਲ ਸਿੰਘ ਹੈੱਪੀ, ਹਰਿੰਦਰ ਸਿੰਘ ਕੁੰਦੀ, ਨਰੇਸ਼ ਸ਼ਰਮਾ, ਸਾਬਕਾ ਕੌਂਸਲਰ ਰਵਿੰਦਰ ਰਵੀ, ਸ਼ਰਨਜੀਤ ਸਿੰਘ, ਸਾਬੀ ਗਿਰਨ, ਸਾਬੀ ਅਠੌਲੀ, ਨਵਜਿੰਦਰ ਸਿੰਘ ਬਾਹੀਆ, ਕਾਲੂ ਗੋਬਿੰਦਪੁਰਾ, ਸੌਰਵ ਹਾਂਡਾ ਆਦਿ ਹਾਜਰ ਸਨ।

4

About Post Author

Share and Enjoy !

Shares

Leave a Reply

Your email address will not be published.