ਮਾਂ

Share and Enjoy !

Shares

ਮਾਂ

ਮੇਰੀ ਮਾਂ ਵਰਗਾ ਕੋਈ ਹੋਰ ਨਹੀਂ,
ਉਹ ਤਾਂ ਰੱਬ ਤੋਂ ਪਹਿਲਾਂ ਮੇਰੇ ਲਈ ।
ਲੱਖ ਵਸਦੀ ਏ ਚਾਹੇ ਦੁਨੀਆਂ,
ਉਹ ਸਭ ਤੋਂ ਪਹਿਲਾਂ ਮੇਰੇ ਲਈ ।

ਉਹਦੇ ਨੈਣਾਂ ਵਿੱਚ ਮੇਰੇ ਸੁਪਨੇ ਨੇ,
ਉਹਦੇ ਬੁੱਲ੍ਹਾਂ ਤੇ ਹਾਸੇ ਮੇਰੇ ।
ਮੇਰੀ ਮਾਂ ਨਾਲ ਮੇਰਾ ਜੱਗ ਵਸਦਾ,
ਨਹੀਂ ਤਾਂ ਭਰੇ ਪਿਆਲੇ ਪਿਆਸੇ ਮੇਰੇ ।

ਉਹ ਰੋਂਦੀ ਏ ਹੰਝੂ ਮੇਰੇ,
ਤੇ ਮੇਰੇ ਹਾਸੇ ਹਸਦੀ ਏ।
ਓਹਨੂੰ ਹੋਰ ਮੋਹ ਨਾ ਪਿਆਰ ਕੋਈ,
ਬਸ ਮੇਰੇ ਸਾਂਹੀਂ ਵਸਦੀ ਏ।

ਉਹਦੀ ਆਪਣੀਆਂ ਕੋਈ ਸਧਰਾਂ ਨਾ,
ਨਾ ਆਪਣੇ ਕੋਈ ਚਾਅ ਓਹਦੇ।
ਬਸ ਧੀਆਂ ਪੁੱਤਾਂ ਵਿੱਚ ਜਾਨ ਉਹਦੀ,
ਨਾ ਵਖਰੇ ਕੋਈ ਰਾਹ ਓਹਦੇ।

ਤੱਕ ਹਸਦੇ ਚਿਹਰੇ ਬੱਚਿਆਂ ਦੇ,
ਉਹ ਹਰ ਤਕਲੀਫ ਨੂੰ ਭੁੱਲ ਜਾਂਦੀ।
ਜੇ ਪੁੱਤ ਧੀ ਅੱਖੀਆਂ ਫੇਰ ਲੇਵਣ,
ਮਾਂ ਕੱਖਾਂ ਵਾਂਗੂੰ ਰੁਲ ਜਾਂਦੀ।

ਐ ਮੇਰੀ ਸਿਰਜਣਹਾਰੀਏ,
ਤੇਰਾ ਦੇਣਾ ਮੈਂ ਨਹੀਂ ਦੇ ਸਕਣਾ,
ਤੇਰੀ ਗੋਦ ਚ ਜਿਹੜਾ ਸੁਖ ਮਿਲਿਆ,
ਉਹ ਮਹਿਲ ਮੁਨਾਰੇ ਨਹੀਂ ਮਿਲਣਾ।

ਕੋਈ ਇੱਕ ਦਿਨ ਮਾਂ ਦਾ ਖਾਸ ਨਹੀ,
ਮਾਂ ਨਾਲ ਹੀ ਦਿਨ ਤੇ ਰਾਤ ਹੁੰਦੀ।
ਮਾਂ ਬਾਜੋਂ ਸੱਖਣਾ ਮੇਲਾ ਜੱਗ ਦਾ,
ਮਾਂ ਨਾਲ ਹੀ ਹੈ ਕਾਇਨਾਤ ਹੁੰਦੀ।

ਜੁਗ ਜੁਗ ਜਿਵੇਂ ਤੂੰ ਮਾਂ ਮੇਰੀ,
ਤੂੰ ਮੇਰੀ ਉਮਰ ਹੰਢਾਅ ਜਾਵੇਂ।
ਮੈਂ ਤੁਰਾਂ ਤੇਰਾ ਪ੍ਰਛਾਵਾਂ ਬਣ,
ਤੇਰੀ ਪੈੜਾਂ ਤੋਂ ਮੇਰੀ ਰਾਹ ਜਾਵੇ।

ਹਰਪ੍ਰੀਤ ਨਕੋਦਰ
ਜਮਾਲਪੁਰ ਲੁਧਿਆਣਾ।

About Post Author

Share and Enjoy !

Shares

Leave a Reply

Your email address will not be published.