ਸੁਨਾਮ ਊਧਮ ਸਿੰਘ ਵਾਲਾ (ਜਗਸੀਰ ਲੌਂਗੋਵਾਲ) : ਮਹਿਲਾ ਅਗਰਵਾਲ ਸਭਾ ਰਜਿ: ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਨਜ਼ਦੀਕ ਗੁਰਦੁਆਰਾ ਨਿਆਈ ਵਾਲਾ ਸੁਨਾਮ ਵਿਖੇ ਮਹਿਲਾ ਅਗਰਵਾਲ ਸਭਾ ਦੀ ਪ੍ਰਧਾਨ ਮੰਜੂ ਗਰਗ ਦੀ ਅਗਵਾਈ ਹੇਠ ਜਨਰਲ ਸਕੱਤਰ ਹੈਪੀ ਜੈਨ, ਅੰਗੂਰੀ ਦੇਵੀ, ਰੰਜੂ ਜੈਨ, ਸੀਮਾ ਰਾਣੀ ਆਦਿ ਨੇ ਸਕੂਲੀ ਬੱਚਿਆਂ ਨੂੰ ਕਾਪੀਆਂ ਵੰਡੀਆਂ। ਅਧਿਆਪਕਾ ਦੀਪਿਕਾ ਨੇ ਮਹਿਲਾ ਅਗਰਵਾਲ ਸਭਾ ਦੇ ਸਮੂਹ ਮੈਂਬਰਾਂ ਨੂੰ ਸਕੂਲ ਵਿੱਚ ਆਉਣ ਤੇ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਸਕੂਲ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੂੰ ਮਹਿਲਾ ਅਗਰਵਾਲ ਸਭਾ ਵੱਲੋਂ ਕਾਪੀਆਂ ਦਿੱਤੀਆਂ ਗਈਆਂ ਹਨ। ਇਸ ਮੌਕੇ ਮਹਿਲਾ ਅਗਰਵਾਲ ਸਭਾ ਦੀ ਪ੍ਰਧਾਨ ਮੰਜੂ ਗਰਗ ਨੇ ਕਿਹਾ ਕਿ ਸਕੂਲ ਦੀ ਅਧਿਆਪਕਾ ਦੀਪਿਕਾ ਨੇ ਸਾਡੇ ਸਕੂਲ ਆਉਣ ‘ਤੇ ਜਿਸ ਤਰ੍ਹਾਂ ਸਾਡਾ ਸਵਾਗਤ ਕੀਤਾ ਹੈ, ਉਸ ਲਈ ਮੈਂ ਮਹਿਲਾ ਅਗਰਵਾਲ ਸਭਾ ਵੱਲੋ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੀਆ ਹਾਂ। ਉਨ੍ਹਾਂ ਨੇ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਕਿਹਾ ਕਿ ਅਸੀਂ ਆਪਣੇ ਪੂਰਵਜ ਮਹਾਰਾਜਾ ਅਗਰਸੈਨ ਦਰਸਾਏ ਮਾਰਗ ‘ਤੇ ਚਲਦੇ ਹੋਏ ਮਹਿਲਾ ਅਗਰਵਾਲ ਸਭਾ ਵੱਲੋਂ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੀ ਅਧਿਆਪਕਾ ਦਿਪਿਕਾ, ਸਰਵਜੀਤ ਕੌਰ, ਗੀਤਾ ਰਾਣੀ, ਮਿਡ ਡੇ ਵਰਕਰ ਅਮਰਜੀਤ ਕੌਰ ਹਾਜ਼ਰ ਸਨ।