ਮਹਿਲਾ ਅਗਰਵਾਲ ਸਭਾ ਨੇ ਵਿਦਿਆਰਥੀਆਂ ਨੂੰ ਕਾਪੀਆਂ ਵੰਡੀਆਂ 

Share and Enjoy !

Shares
ਸੁਨਾਮ ਊਧਮ ਸਿੰਘ ਵਾਲਾ ,27 ਫਰਵਰੀ (ਜਗਸੀਰ ਲੌਂਗੋਵਾਲ ) : ਮਹਿਲਾ ਅਗਰਵਾਲ ਸਭਾ (ਰਜਿ.) ਸੁਨਾਮ ਵੱਲੋਂ  ਸਭਾ ਦੀ ਪ੍ਰਧਾਨ ਮੰਜੂ ਗਰਗ ਦੀ ਅਗਵਾਈ ਹੇਠ ਅਨੁਵਰਤ ਬਾਲ ਭਾਰਤੀ ਹਾਈ ਸਕੂਲ ਅਤੇ ਤੋਰਨ ਮਾਡਲ ਹਾਈ ਸਕੂਲ ਵਿੱਚ 100-100 ਵਿਦਿਆਰਥੀਆਂ ਨੂੰ ਕਾਪੀਆਂ ਵੰਡੀਆਂ ਗਈਆਂ। ਇਸ ਸਮੇਂ ਅਨੁਵਰਤ ਬਾਲ ਭਾਰਤੀ ਹਾਈ ਸਕੂਲ ਦੇ ਮੁੱਖ ਪ੍ਰਬੰਧਕ ਜਸਵੰਤ ਰਾਏ ਮੋਦੀ ਅਤੇ ਤੋਰਨ ਮਾਡਲ ਹਾਈ ਸਕੂਲ ਦੇ ਮੁੱਖ ਪ੍ਰਬੰਧਕ  ਪ੍ਰਮੋਦ ਗਰਗ ਐਡਵੋਕੇਟ  ਨੇ ਮਹਿਲਾ ਅਗਰਵਾਲ ਸਭਾ ਦੇ ਮੈਂਬਰਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹੋਏ ਕਿਹਾ ਕਿ ਸਾਨੂੰ ਬਹੁਤ ਮਾਣ ਹੈ ਕਿ ਸਾਡੇ ਸ਼ਹਿਰ ਦੀ ਮਹਿਲਾ ਅਗਰਵਾਲ ਸਭਾ ਬਹੁਤ ਹੀ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ,ਸਾਡੇ ਸਕੂਲ ਦੇ ਵਿਦਿਆਰਥੀਆ ਨੂੰ ਕਾਪਿਆਂ ਦੇਣ ਦਾ ਜਿਹੜਾ ਇਹ ਕੰਮ ਕੀਤਾ ਹੈ ਇਹ ਬਹੁਤ ਹੀ ਸ਼ਲਾਘਾਯੋਗ  ਹੈ,ਅਤੇ ਅਸੀਂ ਆਸ ਕਰਦੇ ਹਾਂ ਕਿ ਮਹਿਲਾ ਅਗਰਵਾਲ  ਸਭਾ ਭਵਿੱਖ ਵਿੱਚ ਇਸ ਤੋਂ ਵੱਧ ਚਡ਼੍ਹ ਕੇ  ਕੰਮ ਕਰੇਗੀ।ਇਸ ਮੌਕੇ ਪੰਜਾਬ ਮਹਿਲਾ ਅਗਰਵਾਲ ਸਭਾ ਦੀ ਪ੍ਰਧਾਨ ਰੇਵਾ ਛਾਹੜੀਆ ਨੇ ਕਿਹਾ ਕਿ ਅਸੀਂ ਅਗਰਵਾਲ ਸਮਾਜ ਦੇ ਸੰਸਥਾਪਕ ਮਹਾਰਾਜਾ ਅਗਰਸੇਨ ਜੀ ਦੀ ਸਮਾਜਵਾਦ ਦੀ ਨੀਤੀ ਇਕ ਇੱਟ ਇੱਕ ਰੁਪਈਆ ਤੇ ਚੱਲਦਿਆਂ ਅੱਜ ਇਨ੍ਹਾਂ ਵਿਦਿਆਰਥੀਆਂ ਨੂੰ ਕਾਪੀਆਂ ਦੇਣ ਆਏ ਹਾਂ ਸਭਾ ਦੇ ਪ੍ਰਧਾਨ ਮੰਜੂ ਗਰਗ  ਨੇ ਕਿਹਾ ਕਿ ਅਸੀਂ ਅੱਜ ਇਨ੍ਹਾਂ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਹੋਏ, ਇਨ੍ਹਾਂ ਵਿਦਿਆਰਥੀਆਂ ਤੋਂ ਆਸ਼ਾ ਕਰਦੇ ਹਾਂ ਕਿ ਇਹ ਵੱਡੇ ਹੋ ਕੇ  ਦੇਸ਼ ਦੇ ਸਮਾਜ ਦੀ ਸੇਵਾ ਕਰਨਗੇ, ਜਿਸ ਨਾਲ ਸਾਡਾ ਦੇਸ਼ ਤੇ ਸਮਾਜ ਸ਼ਕਤੀਸ਼ਾਲੀ ਦੇ ਖ਼ੁਸ਼ਹਾਲ ਹੋ ਕੇ ਦੁਨੀਆਂ ਦੀ ਇੱਕ ਵੱਡੀ ਤਾਕਤ ਬਣ ਸਕੇ।   ਇਸ ਮੌਕੇ ਸਭਾ ਦੀ ਜਨਰਲ ਸਕੱਤਰ ਮੰਜੂ ਅਗਰਵਾਲ, ਸਰਪ੍ਰਸਤ ਇੰਦਰਾ ਬਾਂਸਲ, ਚੇਅਰਪਰਸਨ ਮੰਜੂ ਸਿੰਗਲਾ, ਜਨਰਲ ਸਕੱਤਰ ਹੈਪੀ ਰਾਣੀ ,ਰਿਚਾ ਰਾਣੀ ,ਕਾਜਲ ਸ਼ਰਮਾ, ਨੀਲਮ ਰਾਣੀ, ਅਤੇ ਸਕੁਲਾ ਦੇ ਅਧਿਆਪਕ ਵੀ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.