ਮਹਾਂਸ਼ਿਵਰਾਤਰੀ ਦੇ ਸਬੰਧ ‘ਚ ਸਜਾਈ ਸ਼ੋਭਾ ਯਾਤਰਾ ਦੌਰਾਨ ਗੂੰਜੇ ਬਮ-ਬਮ-ਭੋਲੇ ਦੇ ਜੈਕਾਰੇ

Share and Enjoy !

Shares

 ਮਲੋਟ,28 ਫਰਵਰੀ (ਪ੍ਰੇਮ ਗਰਗ) : ਬਾਬਾ ਅਮਰਨਾਥ ਸੇਵਾ ਦਲ ਵੱਲੋਂ ਮਹਾਂਸ਼ਿਵਰਾਤਰੀ ਦੇ ਸਬੰਧ ਵਿਚ ਅੱਜ ਸ਼ਹਿਰ ਅੰਦਰ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ । ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਜੀਵਨ ਤੇ ਅਧਾਰਿਤ ਬਹੁਤ ਹੀ ਸੁੰਦਰ ਝਾਕੀਆਂ ਨਾਲ ਭਰਪੂਰ ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ ਵੱਖ ਬਜਾਰਾਂ, ਜੀਟੀ ਰੋਡ ਤੇ ਹੁੰਦੀ ਹੋਈ ਦਾਣਾ ਮੰਡੀ ਵਿਚੋਂ ਵਾਪਸ ਮੰਦਰ ਪਰਤੀ । ਇਸ ਮੌਕੇ ਸ਼ਰਧਾਲੂਆਂ ਵੱਲੋਂ ਰੰਗਾਂ ਦੀ ਵਰਖਾ ਕੀਤੀ ਗਈ ਅਤੇ ਸਮੂਹ ਸ਼ਰਧਾਲੂ ਇਹਨਾਂ ਵੱਖ ਵੱਖ ਰੰਗਾਂ ਵਿਚ ਰੰਗੇ ਹੋਏ ਵੀ ਇਕ ਰੰਗ ਨਜਰ ਆ ਰਹੇ ਸਨ ਅਤੇ ਸੱਭ ਸੱਭ ਵੱਲੋ ਬਮ-ਬਮ-ਭੋਲੇ ਦੇ ਜੈਕਾਰੇ ਲਾਏ ਜਾ ਰਹੇ ਸਨ । ਸ਼ੋਭਾ ਯਾਤਰੂ ਦੀ ਸ਼ੁਰੂਆਤ ਮਹਾਂਵੀਰ ਗਊਸ਼ਾਲਾ ਦੇ ਸੇਵਾਦਾਰ ਪੰਡਤ ਸੰਦੀਪ ਜਿਊਰੀ, ਨਗਰ ਕੌਂਸਲ ਦੇ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਅਤੇ ਹੋਰ ਪਤਵੰਤਿਆਂ ਨੇ ਕੇਕ ਕੱਟ ਕੇ ਅਤੇ ਹਰੀ ਝੰਡੀ ਦੇ ਕੇ ਕਰਦਿਆਂ ਸਮੂਹ ਸੰਗਤਾਂ ਨੂੰ ਮਹਾਂਸ਼ਿਵਰਾਤਰੀ ਦੀ ਵਧਾਈ ਦਿੱਤੀ । ਬਾਬਾ ਅਮਰਨਾਥ ਸੇਵਾ ਦਲ ਦੇ ਪ੍ਰਧਾਨ ਹਰਚਰਨ ਸਿੰਘ ਸ਼ੈਰੀ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਅਤੇ ਪਾਰਵਤੀ ਦਾ ਵਿਆਹ ਫੱਗਣ ਮਹੀਨੇ ਦੀ ਚਤੁਰਦਸ਼ੀ ਨੂੰ ਹੋਇਆ ਸੀ ਅਤੇ ਮਹਾਂਸ਼ਿਵਰਾਤਰੀ ਭਗਵਾਨ ਸ਼ਿਵ ਤੇ ਪਾਰਵਤੀ ਦੇ ਵਿਆਹ ਦੀ ਰਾਤ ਦੇ ਰੂਪ ਵਿਚ ਮਨਾਈ ਜਾਂਦੀ ਹੈ । ਇਸ ਦਿਨ ਪੂਜਾ ਕਰਨ ਵਾਲਿਆਂ ਤੇ ਮਹਾਂਦੇਵ ਦੀ ਕਿਰਪਾ ਸਦੀ ਬਣੀ ਰਹਿੰਦੀ ਹੈ । ਇਸ ਮੌਕੇ ਸਰਪੰਚ ਪ੍ਰਵੀਨ ਮਦਾਨ, ਮਾਸਟਰ ਜਸਪਾਲ ਸਿੰਘ, ਕੇਸ਼ਵ ਸਿਡਾਨਾ, ਹਰਪਾਲ ਸਿੰਘ, ਬਲਜੀਤ ਸਿੰਘ ਨਿੱਕਾ ਮਠਾੜੂ ਆਦਿ ਸਮੇਤ ਵੱਡੀ ਗਿਣਤੀ ਔਰਤਾਂ ਅਤੇ ਨੌਜਵਾਨਾਂ ਨੇ ਹਿਸਾ ਲਿਆ।

About Post Author

Share and Enjoy !

Shares

Leave a Reply

Your email address will not be published.