ਮਹਾਂਕਾਲੀ ਅਤੇ ਭੈਰੋ ਮੰਦਿਰ ਪਟੇਲ ਨਗਰ ਮਲੋਟ ਵਿਖੇ 12ਵਾਂ ਮੂਰਤੀ ਸਥਾਪਨਾ ਦਿਵਸ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ

Share and Enjoy !

Shares

(ਪ੍ਰੇਮ ਗਰਗ)-ਮਹਾਂਕਾਲੀ ਅਤੇ ਭੈਰੋ ਮੰਦਿਰ ਪਟੇਲ ਨਗਰ ਗਲੀ ਨੰਬਰ 2 ਮਲੋਟ ਵਿਖੇ 12ਵਾਂ ਮੂਰਤੀ ਸਥਾਪਨਾ ਦਿਵਸ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਦੌਰਾਨ ਪੰਡਿਤ ਸ਼ੀਤਲ ਸ਼ਾਸ਼ਤਰੀ ਵੱਲੋ ਹਵਨ ਯੱਗ, ਕੰਜਕ ਪੂਜਨ ਕਰਕੇ ਪੂਰੇ ਵਿਧੀ ਵਿਧਾਨ ਦੇ ਨਾਲ ਪੂਜਾ ਅਰਚਨਾ ਕੀਤੀ ਗਈ। ਇਸ ਮੌਕੇ ਪੱਪੂ ਬਾਘਲਾ ਨੇ ਦੱਸਿਆ ਕਿ ਸਾਲ 2011 ਦੇ ਵਿੱਚ ਮਾਤਾ ਕਾਲੀ ਅਤੇ ਭੈਰੋ ਬਾਬਾ ਦੀ ਮੂਰਤੀ ਦੀ ਸਥਾਪਨਾ ਸ.ਬਖਸ਼ੀਸ਼ ਸਿੰਘ ਵੱਲੋ ਕਰਵਾਈ ਗਈ ਸੀ। ਮੂਰਤੀ ਸਥਾਪਨਾ ਦਿਵਸ ਮੌਕੇ ਸ਼੍ਰੀ ਦੁਰਗਾ ਸਤੂਤੀ ਭਜਨ ਮੰਡਲੀ ਵੱਲੋ ਦੁਰਗਾ ਸਤੂਤੀ ਦਾ ਪਾਠ ਕੀਤਾ ਗਿਆ। ਇਸ ਤੋ ਬਾਅਦ ਮਾਤਾ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਸ਼ਰਧਾਲੂਆ ਵਿੱਚ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਦੌਰਾਨ ਰਮੇਸ਼ ਜੱਗਾ, ਨਰਿੰਦਰ ਸੋਨੀ, ਤਾਰਾ ਸਿੰਘ, ਵੀਰਪਾਲ, ਮਮਤਾ, ਕੁਸ਼ੱਲਿਆ, ਦੀਪਕ ਸੋਨੀ, ਸਾਹਿਲ, ਮਨਦੀਪ ਦੇ ਇਲਾਵਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.