ਮਜਦੂਰਾਂ ਨਾਲ ਭਰੀ ਈਕੋ ਵੈਨ ਟਰੱਕ ਨਾਲ ਟਕਰਾਈ, 2 ਦੀ ਮੌਤ

Share and Enjoy !

Shares

(ਗੁਰਮੀਤ ਦੁੱਗਲ) ਕੁਰੂਕਸ਼ੇਤਰ/ਸੋਨੀਪਤ। ਹਰਿਆਣਾ ਦੇ ਸੋਨੀਪਤ ਵਿੱਚ ਵੀਰਵਾਰ ਨੂੰ ਇੱਕ ਸੜਕ ਹਾਦਸੇ ਵਿੱਚ 2 ਮਜਦੂਰਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਕੁੰਡਲੀ-ਗਾਜੀਆਬਾਦ-ਪਲਵਲ ਐਕਸਪ੍ਰੈਸਵੇਅ ‘ਤੇ ਵਾਪਰਿਆ। ਇੱਥੇ ਉੱਤਰ ਪ੍ਰਦੇਸ ਤੋਂ ਸੋਨੀਪਤ ਦੇ ਗੋਹਾਨਾ ਵਿੱਚ ਮਜਦੂਰਾਂ ਨੂੰ ਲੈ ਕੇ ਜਾ ਰਹੀ ਈਕੋ ਵੈਨ ਦੀ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ‘ਚ 2 ਮਜਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 7 ਜਖਮੀ ਹੋ ਗਏ। ਜਾਣਕਾਰੀ ਮੁਤਾਬਕ ਗੋਹਾਨਾ ‘ਚ ਯੂਪੀ ਤੋਂ 9 ਮਜਦੂਰ ਈਕੋ ਵੈਨ ‘ਚ ਝੋਨਾ ਲਾਉਣ ਲਈ ਆ ਰਹੇ ਸਨ। ਇਸ ਦੌਰਾਨ ਸੋਨੀਪਤ ਦੇ ਪਿੰਡ ਜਖੌਲੀ ਨੇੜੇ ਇਹ ਹਾਦਸਾ ਵਾਪਰ ਗਿਆ। ਮਿ੍ਰਤਕਾਂ ਦੀ ਪਹਿਚਾਣ ਰਾਘਵੇਂਦਰ ਅਤੇ ਛੇਦਾ ਲਾਲ ਉੱਤਰ ਪ੍ਰਦੇਸ ਦੇ ਪੀਲੀਭੀਤ ਦੇ ਪਿੰਡ ਘਨਚਾਈ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਕੁੰਡਲੀ ਦੀ ਪੁਲੀਸ ਮੌਕੇ ‘ਤੇ ਪੁੱਜੀ ਅਤੇ ਲਾਸਾਂ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ। ਜਖਮੀਆਂ ਨੂੰ ਸੋਨੀਪਤ ਤੋਂ ਰੋਹਤਕ ਪੀਜੀਆਈ ਰੈਫਰ ਕੀਤਾ ਗਿਆ ਹੈ। ਪੁਲੀਸ ਹਾਦਸੇ ਦੀ ਜਾਂਚ ਕਰ ਰਹੀ ਹੈ।

About Post Author

Share and Enjoy !

Shares

Leave a Reply

Your email address will not be published.