
ਕੱਲ ਸਵੇੇਰੇ 6.30 ਵਜੇ ਸੱਚਦੇਵਾ ਸਟਾਕਸ ਦੇ ਦਫਤਰ ਤੋਂ ਰੈਲੀ ਦੀ ਹੋਵੇਗੀ ਸ਼ੁਰੂਆਤ
ਹੁਸ਼ਿਆਰਪੁਰ ( ਤਰਸੇਮ ਦੀਵਾਨਾ ) : ਨਸ਼ੇ ਨੂੰ ਜੇਕਰ ਹਰਾਉਣਾ ਹੈ ਤਾਂ ਨੌਜਵਾਨਾਂ ਦੇ ਆਤਮ ਵਿਸ਼ਵਾਸ਼ ਨੂੰ ਵਧਾਉਣਾ ਪਵੇਗਾ ਤੇ ਖੇਡ ਗਤੀਵਿਧੀਆਂ ਨਸ਼ੇ ਦੇ ਸਰਕਲ ਨੂੰ ਤੋੜਨ ਦੇ ਸਮਰੱਥ ਹਨ, ਇਹ ਪ੍ਰਗਟਾਵਾ ਸੱਚਦੇਵਾ ਸਟਾਕਸ ਦੇ ਦਫਤਰ ਵਿਖੇ ਸਮਾਜਸੇਵੀ ਤੇ ਫਿੱਟ ਬਾਈਕਰ ਕਲੱਬ ਵੱਲੋਂ ਪਰਮਜੀਤ ਸਿੰਘ ਸੱਚਦੇਵਾ ਨੇ ਕਰਦੇ ਹੋਏ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ 19 ਜੂਨ ਨੂੰ ਨਸ਼ਿਆਂ ਦੇ ਖਿਲਾਫ ਸਾਈਕਲ ਰੈਲੀ ਕੱਢੀ ਜਾਵੇਗੀ ਤੇ ਰੈਲੀ ਦੌਰਾਨ ਸਾਈਕਲਿਸਟ ਨਸ਼ਿਆਂ ਨੂੰ ਕਹੋ ਨਾਹ ਦੇ ਸੰਦੇਸ਼ ਨੂੰ ਅੱਗੇ ਵਧਾਉਣਗੇ ਤੇ ਇਸ ਲਈ ਜਿਲਾਂ ਪ੍ਰਸ਼ਾਸ਼ਨ, ਜੀ.ਐਨ.ਏ. ਯੂਨੀਵਰਸਿਟੀ ਤੇ ਫਿੱਟ ਬਾਈਕਰ ਕਲੱਬ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਇਹ ਰੈਲੀ 19 ਜੂਨ ਨੂੰ ਸਵੇਰੇ 6.30 ਵਜੇ ਸੱਚਦੇਵਾ ਸਟਾਕਸ ਦੇ ਦਫਤਰ ਤੋਂ ਸ਼ੁਰੂ ਹੋਵੇਗੀ ਜੋ ਕਿ ਪੂਰੇ ਸ਼ਹਿਰ ਦਾ ਚੱਕਰ ਲਗਾਉਦੀ ਹੋਈ ਆਖਿਰ ਮਾਹਿਲਪੁਰ ਅੱਡਾ ਚੌਂਕ ਵਿਚ ਪਹੁੰਚ ਕੇ ਸਮਾਪਿਤ ਹੋਵੇਗੀ। ਪਰਮਜੀਤ ਸੱਚਦੇਵਾ ਨੇ ਅੱਗੇ ਦੱਸਿਆ ਕਿ ਇਸ ਸਾਈਕਲ ਰੈਲੀ ਵਿਚ 300 ਦੇ ਲੱਗਭੱਗ ਸਾਈਕਲਿਸਟ ਭਾਗ ਲੈਣਗੇ ਜੋ ਕਿ ਸਮਾਜ ਨੂੰ ਨਸ਼ਿਆਂ ਖਿਲਾਫ ਇਕਜੁੱਟ ਹੋਣ ਦਾ ਸੰਦੇਸ਼ ਦੇਣਗੇ ਤੇ ਇਹ ਰੈਲੀ 15 ਕਿਲੋਮੀਟਰ ਦਾ ਸਫਰ ਤੈਅ ਕਰੇਗੀ। ਉਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਨਸ਼ਾ ਬੜੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ ਤੇ ਮੌਜੂਦਾ ਸਮੇਂ ਵਿੱਚ ਇਸਦਾ ਘੇਰਾ ਵਿਸ਼ਾਲ ਹੋ ਚੁੱਕਾ ਹੈ ਜਿਸ ਨੂੰ ਤੋੜਨ ਲਈ ਸਾਨੂੰ ਸਭ ਨੂੰ ਰਲਮਿਲ ਕੇ ਹੰਭਲਾ ਮਾਰਨਾ ਪਵੇਗਾ। ਪਰਮਜੀਤ ਸੱਚਦੇਵਾ ਨੇ ਇਸ ਸਮੇਂ ਜੀ.ਐਨ.ਏ.ਯੁਨੀਵਰਸਿਟੀ ਦੇ ਪ੍ਰੋ. ਚਾਂਸਲਰ ਗੁਰਦੀਪ ਸਿੰਘ ਸੀਹਰਾ ਵੱਲੋਂ ਸਮਾਜਸੇਵਾ ਦੇ ਖੇਤਰ ਦੇ ਨਾਲ-ਨਾਲ ਨਸ਼ਿਆਂ ਖਿਲਾਫ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਜੀ.ਐਨ.ਏ.ਯੁਨੀਵਰਸਿਟੀ ਜਿੱਥੇ ਵਿੱਦਿਆ ਦੇ ਖੇਤਰ ਵਿਚ ਚਾਨਣ ਕਰ ਰਹੀ ਹੈ ਉੱਥੇ ਹੀ ਸਮਾਜ ਨੂੰ ਸੇਂਧ ਦੇਣ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਹੀ ਹੈ। ਇਸ ਮੌਕੇ ਆਦਿੱਤਿਆ ਮਦਾਨ ਡੀ.ਡੀ.ਐਫ., ਗੁਰਮੀਤ ਸਿੰਘ ਪੀ.ਆਰ.ਓ. ਜੀ.ਐਨ.ਏ.ਯੁਨੀਵਰਸਿਟੀ, ਲਵਜੀਤ ਸਿੰਘ ਐਗਜੀਕਿਊਟਿਵ ਜੀ.ਐਨ.ਏ. ਆਦਿ ਵੀ ਮੌਜੂਦ ਸਨ।