ਫਗਵਾੜਾ 25 ਮਾਰਚ (ਸ਼ਿਵ ਕੋੜਾ) ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ 35 ਹਜਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਕੀਤੇ ਐਲਾਨ ਦੀ ਖੁਸ਼ੀ ਵਿੱਚ ਅੱਜ ਨਗਰ ਨਿਗਮ ਫਗਵਾੜਾ ਦੇ ਸਫ਼ਾਈ ਸੇਵਕਾਂ ਵਲੋਂ ਸ. ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੂੰ ਸਫਾਈ ਕਰਮਚਾਰੀ ਜਥੇਦਬੰਦੀਆਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਮਾਨ ਨੇ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਯਕੀਨ ਦੁਆਇਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਹਰ ਵਰਗ ਦੀ ਬੇਹਤਰੀ ਲਈ ਕੰਮ ਕਰਦੀ ਰਹੇਗੀ। ਸਫਾਈ ਸੇਵਕਾਂ ਨੇ ਜੋਗਿੰਦਰ ਸਿੰਘ ਮਾਨ ਨੂੰ ਇਕ ਮੰਗ ਪੱਤਰ ਵੀ ਦਿੱਤਾ ਜਿਸ ਵਿਚ ਹੱਕੀ ਮੰਗਾਂ ਨੂੰ ਨਗਰ ਨਿਗਮ ਤੋਂ ਮਨਵਾਉਣ ਦੀ ਬੇਨਤੀ ਕੀਤੀ। ਸਾਬਕਾ ਮੰਤਰੀ ਮਾਨ ਨੇ ਕਾਰਪੋਰੇਸ਼ਨ ਫਗਵਾੜਾ ਦੇ ਸਫਾਈ ਸੇਵਕਾਂ ਨੂੰ ਭਰੋਸਾ ਦਿੱਤਾ ਕਿ ਹਰ ਜਾਇਜ ਮੰਗ ਨੂੰ ਜਲਦੀ ਪੂਰਾ ਕਰਵਾਇਆ ਜਾਵੇਗਾ। ਉਹਨਾਂ ਸਫਾਈ ਸੇਵਕਾਂ ਨੂੰ ਪੂਰੀ ਇਮਾਨਦਾਰੀ ਨਾਲ ਡਿਊਟੀ ਕਰਨ ਲਈ ਵੀ ਪ੍ਰੇਰਿਆ ਅਤੇ ਕਿਹਾ ਕਿ ਭਗਵੰਤ ਮਾਨ ਸਰਕਾਰ ਤਨਦੇਹੀ ਨਾਲ ਡਿਊਟੀ ਕਰਨ ਵਾਲੇ ਹਰ ਛੋਟੇ ਵੱਡੇ ਮੁਲਾਜਮ ਦਾ ਪੂਰਾ ਮਾਣ ਸਤਿਕਾਰ ਕਰੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਦਲਜੀਤ ਸਿੰਘ ਰਾਜੂ, ਇੰਦਰਜੀਤ ਸਿੰਘ ਖਾਲਿਆਣ, ਅਵਤਾਰ ਸਿੰਘ ਪੰਡਵਾ, ਹਰਮੇਸ਼ ਪਾਠਕ, ਧਰਮਵੀਰ ਸੇਠੀ, ਸਤੀਸ਼ ਸਲਹੋਤਰਾ, ਯੋਗਰਾਜ, ਸਤਪਾਲ ਮੱਟੂ, ਸ਼ੀਤਲ ਪਲਾਹੀ, ਰੋਹਿਤ, ਸਾਬੀ ਗਿਰਨ, ਇਦਰਜੀਤ ਸਿੰਘ ਬਸਰਾ ਗੁਰੀ ਮਨਸਾ ਦੇਵੀ ਨਗਰ, ਸ਼ੁਭਮ ਕਵਾਤਰਾ, ਸੌਰਵ ਹਾਂਡਾ, ਪਾਲੀ ਸੂਦ, ਰੁਪਿੰਦਰ ਕੋਰ ਹੋਠੀ, ਪ੍ਰਿਤਪਾਲ ਕੌਰ ਤੁੱਲੀ, ਗੁਰਪ੍ਰੀਤ ਕੌਰ ਜੰਡੂ, ਚਰਨਜੀਤ ਸਿੰਘ ਟੋਨੀ, ਬਲਜੀਤ ਲਵਲੀ, ਗੁਰਦੀਪ ਸਿੰਘ, ਸਾਬੀ ਅਠੋਲੀ, ਬਾਦਸ਼ਾਹ, ਵਿਸ਼ਾਲ ਵਾਲਿਆ, ਮੋਨੂੰ ਸਰਵਟੇ ਆਦਿ ਵੀ ਹਾਜਰ ਸਨ।