ਬੰਗੜ ਗੋਤ ਜਠੇਰਿਆਂ ਦੇ ਸਲਾਨਾ ਜੋੜ ਮੇਲੇ ਦਾ ਪ੍ਰਬੰਧਕਾਂ ਵਲੋ ਕੀਤਾ ਪੋਸਟਰ ਰਿਲੀਜ,ਮੇਲਾ ਪੰਜ ਨਵੰਬਰ ਨੂੰ

Share and Enjoy !

Shares

ਲਸਾੜਾ/ਫਿਲੋਰ,,ਬੱਗਾ ਸੇਲਕੀਆਣਾ,,ਨਜਦੀਕ ਪਿੰਡ ਪਾਸਲਾ ਵਿਖੇ ਧੰਨ ਧੰਨ ਬਾਬਾ ਜਸਦੇਵ ਬੰਗੜ ਜੀ ਦੇ ਧਾਰਮਿਕ ਅਸਥਾਨ ਤੇ ਬੰਗੜ ਜਠੇਰਿਆਂ ਦੇ ਮੇਲੇ ਦਾ ਪੋਸਟਰ ਪ੍ਰਬੰਧਕਾਂ ਵਲੋਂ ਰਿਲੀਜ ਕੀਤਾ ਗਿਆ ਮੇਲੇ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਪ੍ਰਬੰਧਕ ਪ੍ਰਧਾਨ ਲੇਖ ਰਾਜ, ਹਰਬੰਸ ਲਾਲ ਤਲਵਣ ਵਾ ਪ੍ਰਧਾਨ,ਮੇਹਰ ਚੰਦ ਬੰਗੜ ਜਨਰਲ ਸਕੱਤਰ,ਸ ਅਮਰਜੀਤ ਸਿੰਘ ਬੰਗੜ ਸਕੱਤਰ, ਦੇਸ਼ ਰਾਜ ਬੰਗੜ ਕੈਸ਼ੀਅਰ,ਸਤਨਾਮ ਸਿੰਘ ਤੱਗੜ ਆਦਿ ਨੇ ਦੱਸਿਆ ਕਿ ਇਹ ਸਲਾਨਾ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ,ਐਨਆਰਆਈ ਵੀਰ ਤੇ ਬੰਗੜ ਪਰਿਵਾਰ ਦੇ ਮੈਂਬਰ ਸਾਹਿਬਾਨਾਂ ਦੇ ਸਹਿਯੋਗ ਨਾਲ ਪੰਜ ਨਵੰਬਰ ਨੂੰ ਕਰਵਾਇ ਆ ਜਾ,ਰਿਹਾ ਹੈ ਉਨਾ ਦੱਸਿਆ ਕਿ ਤਿੰਨ ਨਵੰਬਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਤੇ ਝੰਡੇ ਦੀ ਰਸਮ ਕੀਤੀ ਜਾਵੇਗੀ ਤੇ ਪੰਜ ਨਵੰਬਰ ਨੂੰ ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕੀਰਤਨੀ ਜਥਾ ਸੰਗਤ ਨੂੰ ਗੁਰਬਾਣੀ ਨਾਲ ਜੋੜਨਗੇ ਤੇ ਬਾਅਦ ਖੁੱਲੇ ਪੰਡਾਲ ਵਿੱਚ ਨਾਮਵਰ ਕਲਾਕਾਰਾਂ ਤੋ ਇਲਾਵਾ ਗਾਇਕ ਜੋੜੀ ਧੀਰਾ ਸਿੱਧੂ, ਚਾਂਦਨੀ ਸਿਤਾਰਾ ਹਾਜਰੀ ਲਗਵਾਉਣਗੇ ਉਪਰੰਤ ਪ੍ਰਸਿੱਧ ਗਾਇਕ ਮਨਜੀਤ ਸਹੋਤਾ ਆਪਣਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਤੇ ਦਾਨੀ ਸੰਗਤ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਅਤੇ ਸੰਗਤਾਂ ਵਾਸਤੇ ਚਾਹ, ਭੁਜੀਆ ਬਹਾਨੇ ਤੋਂ ਇਲਾਵਾ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ਉਨਾ ਬੇਨਤੀ ਕੀਤੀ ਕਿ ਜਿਨਾਂ ਸੇਵਾਦਾਰਾਂ ਨੇ ਮੇਲੇ ਤੇ ਪੱਕੀ ਸੇਵਾ ਲੈਣੀ ਹੈ ਉਹ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹਨ ਇਸ ਮੌਕੇ ਗੁਰਨਾਮ ਚੰਦ ਪਾਸਲਾ ਹੁਸਨ ਲਾਲ ਕੰਧੋਲਾ,ਗਿਰਧਾਰੀ ਲਾਲ,ਯਾਦਵਿੰਦਰ ਬੱਗਾ ਸੇਲਕੀਆਣਾ, ਇੰਦਰਜੀਤ ਬੁੰਡਾਲਾ,ਕਸ਼ਮੀਰ ਲਾਲ ਫਤਿਹ ਪੁਰ,ਸੁਖਦੇਵ ਸਿੰਘ, ਸੁਲੱਖਣ ਰਾਮ ਤੱਗੜ,ਹਰਭਜਨ ਸਿੰਘ ਬੜਾਪਿੰਡ,ਬਲਵਿੰਦਰ ਬਕਾਪੁਰ,ਲੈਂਬਰ ਸਿੰਘ, ਬਾਬੂ ਤੇਜ ਪਾਲ ਲੁਹਾਰਾਂ,ਸਤਨਾਮ ਸਿੰਘ ਸਰਪੰਚ ਰੇਸ਼ੀਵਾਲ,ਹਮਰੀਸ਼ ਲਵਲੀ,ਨਰਿੰਦਰ ਕੁਮਾਰ ਕੋਟ ਕਰਾਰ ਖਾਂ,ਦੇਸ ਰਾਜ ਮਹੇਸ਼,ਗਿਆਨ ਚੰਦ ਪੰਡੋਰੀ ਨਿਯਮਾਂ,ਸੁਖਦੇਵ ਸਿੰਘ ਸ਼ਾਮ ਚੁਰਾਸੀ,ਸੁਰਿੰਦਰ ਸਿੰਘ,ਗੁਰਦੀਪ ਕੁਮਾਰ ਜਮਾਲਪੁਰ,ਜਸਵਿੰਦਰ ਢੱਡਾ,ਬਲਵੀਰ ਸਿੰਘ ਆਦਿ ਹਾਜ਼ਰ ਸਨ

About Post Author

Share and Enjoy !

Shares

Leave a Reply

Your email address will not be published.