ਬ੍ਰਾਹਮਣ ਮੰਡਲ ਨੇ ਦਿੱਤਾ ਪਰਸ਼ੂਰਾਮ ਜਯੰਤੀ ਸਮਾਗਮ ਦਾ ਸੱਦਾ ਪੱਤਰ

Share and Enjoy !

Shares

ਫਗਵਾੜਾ (ਸ਼ਿਵ ਕੋੜਾ) : ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਮਾਲ ਵਿਭਾਗ ਅਤੇ ਜਲ ਸਰੋਤ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦਾ ਫਗਵਾੜਾ ਰੈਸਟ ਹਾਉਸ ਪਹੁੰਚਣ ਤੇ ਜਿਲ੍ਹਾ ਕਪੂਰਥਲਾ ਐਸ.ਸੀ. ਵਿੰਗ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਦੀ ਅਗਵਾਈ ਹੇਠ ਸਮੂਹ ਆਪ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਸੰਤੋਸ਼ ਕੁਮਾਰ ਗੋਗੀ ਨੇ ਉਹਨਾਂ ਨੂੰ ਫਗਵਾੜਾ ਨਾਲ ਸਬੰਧਤ ਵੱਖ ਵੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਕੈਬਿਨੇਟ ਮੰਤਰੀ ਜਿੰਪਾ ਨੇ ਹਰ ਸਮੱਸਿਆ ਦਾ ਢੁਕਵਾਂ ਹਲ ਕਰਵਾਉਣ ਦਾ ਭਰੋਸਾ ਦਿੱਤਾ। ਇਸੇ ਦੌਰਾਨ ਬ੍ਰਾਹਮਣ ਮੰਡਲ ਫਗਵਾੜਾ ਅਤੇ ਪਰਸ਼ੂਰਾਮ ਸੈਨਾ ਦਾ ਇਕ ਵਫਦ ਵੀ ਕੈਬਿਨੇਟ ਮੰਤਰੀ ਨੂੰ ਮਿਲਿਆ ਅਤੇ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਦੇ ਸਬੰਧ ਵਿਚ ਉਹਨਾਂ ਦੇ ਤੱਪ ਅਸਥਾਨ ਖਾਟੀ ਧਾਮ ਵਿਖੇ ਹੋਣ ਵਾਲੇ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ। ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜੰਪਾ ਨੇ ਸੱਦਾ ਪੱਤਰ ਸਵੀਕਾਰ ਕਰਦਿਆਂ ਕਿਹਾ ਕਿ ਉਹ ਸਮਾਗਮ ਵਿਚ ਜਰੂਰ ਸ਼ਾਮਲ ਹੋਣਗੇ। ਇਸ ਮੌਕੇ ਵਿੱਕੀ ਸਿੰਘ, ਜਤਿੰਦਰ ਨਾਹਰ, ਗੁਰਦੀਪ ਸਿੰਘ, ਸੰਜੇ ਗੁਪਤਾ, ਪ੍ਰਧਾਨ ਜੋਤੀ ਭਾਰਦਵਾਜ, ਹਰੀਓਮ ਸ਼ਰਮਾ, ਜਤਿਨ ਸ਼ਰਮਾ, ਚੇਤਨ ਸ਼ਰਮਾ, ਬਰਿਜ ਲਾਲ, ਰਾਜਕੁਮਾਰ ਸ਼ੇਰਾ, ਰੋਹਿਤ ਸ਼ਰਮਾ, ਅਮਿਤ ਸ਼ਰਮਾ, ਰਜਤ ਭਨੋਟ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.