
ਪਟਿਆਲਾ : ਅੰਤਰ ਰਾਸ਼ਟਰੀ ਸੰਸਥਾ ਬ੍ਰਹਮਾ ਕੁਮਾਰੀਜ ਦੇ ਮੀਡੀਆ ਵਿੰਗ ਦੇ ਹੈਡ ਕੁਆਟਰ ਕੁਆਰਡੀਨੇਟਰ ਬ੍ਰਹਮਾ ਕੁਮਾਰ ਸ਼ੰਤਨੂ ਦੇ ਨਿਰਦੇਸ਼ਨ ਹੇਠ ਮੀਡੀਆ ਵਿੰਗ ਪਟਿਆਲਾ ਦੇ ਕਨਵੀਨਰ ਡਾ.ਰਾਕੇਸ਼ ਵਰਮੀ ਨੇ ਦੱਸਿਆ ਬ੍ਰਹਮਾ ਕੁਮਾਰੀਜ ਸੰਸਥਾ ਵੱਲੋਂ ਨੈਸ਼ਨਲ ਮੀਡੀਆ ਕਾਨਫਰੰਸ 2022 ਬ੍ਰਹਮਾ ਕੁਮਾਰੀਜ ਦੇ ਹੈਡ ਕੁਆਟਰ ਸਾਂਤੀਵਨ ਕੈਂਪਸ ਆਬੂ ਰੋਡ ਰਾਜਸਥਾਨ ਵਿਖੇ 29 ਅਗਸਤ ਤੋਂ 2 ਸਤੰਬਰ 2022 ਤੱਕ ਆਯੋਜਿਤ ਕੀਤੀ ਜਾ ਰਹੀ ਹੈ ਇਸ ਮੀਡੀਆ ਕਾਨਫਰੰਸ ਵਿੱਚ ਸਮਾਜਿਕ ਚੁਨੋਤੀਆਂ ਦੇ ਹੱਲ ਲਈ ਪਤਰਕਾਰਿਤਾ, ਸੁਤੰਤਰਤਾ ਨਾਲ ਕੰਮ ਕਰਨ ਦੀ ਪ੍ਰਰੇਣਾ ਬੇਹਤਰ ਭਵਿੱਖ ਬਣਾਉਣ ਦੇ ਤਰੀਕਿਆਂ ਲਈ ਪਤਰਕਾਰਿਤਾ ਨੂੰ ਸਮਾਜਿਕ ਪਰਿਵਰਤਨ ਦਾ ਸਮਰਥਨ ਕਰਦੀ ਹੈ ਇਨ੍ਹਾਂ ਵਿਸ਼ਿਆਂ ਉਤੇ ਸਾਰੇ ਭਾਰਤ ਦੇ ਮੀਡੀਆ ਨਾਲ ਸਬੰਧਤ ਵਿਅਕਤੀ ਹਿੱਸਾ ਲੈਣਗੇ ਡਾ.ਰਾਕੇਸ਼ ਵਰਮੀ ਨੇ ਕਿਹਾ ਇਸ ਨੈਸ਼ਨਲ ਮੀਡੀਆ ਕਾਨਫਰੰਸ ਵਿੱਚ ਨਿਊਜਪੇਪਰ, ਮੈਗਜੀਨ ਦੇ ਮਾਲਿਕ, ਪ੍ਰਕਾਸ਼ਕ, ਸੰਪਾਦਕ, ਮੁੱਖ ਸੰਪਾਦਕ, ਪ੍ਰੈਸ ਰਿਪੋਟਰ, ਲੇਖਕ, ਰੇਡਿਓ, ਟੀ.ਵੀ ਚੈਨਲਜ ਦੇ ਡਾਇਰੈਕਟਰ, ਪਤਰਕਾਰ ਐਂਕਰ, ਫਿਲਮ ਪ੍ਰੋਡਿਓਸਰ, ਡਾਇਰੈਕਟਰ, ਫੋਟੋਗਰਾਫਰ, ਸ਼ੋਸਲ ਮੀਡੀਆ ਚੈਨਲ ਦੇ ਮਾਲਕ ਜਨ ਸੰਪਰਕ ਮੰਤਰੀ ਸਰਕਾਰੀ ਪਬਲਿਕ ਰਿਲੇਸ਼ਨ ਅਫਸਰ, ਮੀਡੀਆ ਪ੍ਰੋਫੈਸਰ ਅਤੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ ਡਾ.ਰਾਕੇਸ਼ ਵਰਮੀ ਨੇ ਸਮੂਹ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਨੂੰ ਅਪੀਲ ਕੀਤੀ ਕਿ ਮੀਡੀਆ ਨਾਲ ਸਬੰਧਤ ਪਤੀ, ਪਤਨੀ ਅਤੇ ਉਨਾਂ ਦੇ 15 ਸਾਲ ਤੋਂ ਵੱਡੇ ਬੱਚੇ ਇਸ ਨੈਸ਼ਨਲ ਮੀਡੀਆ ਕਾਨਫਰੰਸ 2022 ਵਿਚ ਹਿੱਸਾ ਲੈਣ ਲਈ ਬਿਨਾ ਖਰਚੇ ਤੋਂ ਰਜਿਸ਼ਟ੍ਰੇਸ਼ਨ ਕਰਵਾਉਣ ਲਈ 9779585026 ਤੇ ਸੰਪਰਕ ਕਰਨ ਇਹ ਜਾਣਕਾਰੀ ਬ੍ਰਹਮਾ ਕੁਮਾਰ ਮਾਧਵ ਨੇ ਦਿੱਤੀ