ਬਿਜਲੀ ਮੁਲਾਜਮਾਂ ਨੇ ਕੀਤਾ ਰੋਸ ਪ੍ਰਦਰਸ਼ਨ

Share and Enjoy !

Shares


(ਕੌਸ਼ਲ ਮੱਲਾ) ਹਠੂਰ। ਬੀਤੇ ਮੰਗਲਵਾਰ ਦੀ ਸਵੇਰ ਪਾਵਰਕਾਮ ਦਫਤਰ ਲੱਖਾ ਦੇ ਅਧਿਕਾਰੀਆਂ ਵੱਲੋਂ ਪਿੰਡ ਬੁਰਜ ਕੁਲਾਰਾ ਵਿਖੇ ਬਿਜਲੀ ਦੀ ਚੋਰੀ ਰੋਕਣ ਲਈ ਕੀਤੀ ਛਾਪੇਮਾਰੀ ਦੌਰਾਨ ਪਾਵਰਕਾਮ ਅਧਿਕਾਰੀਆ ਅਤੇ ਪਿੰਡ ਵਾਸੀਆ ਵਿਚ ਹੋਈ ਤਕਰਾਰਬਾਜੀ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਜਿਸ ਦੇ ਰੋਸ ਵਜੋਂ ਅੱਜ ਪਾਵਰਕਾਮ ਦਫਤਰ ਲੱਖਾ ਵਿਖੇ ਪਾਵਰਕਾਮ ਦਫਤਰ ਰਾਏਕੋਟ, ਪਾਵਰਕਾਮ ਦਫਤਰ ਰੂੰਮੀ ਅਤੇ ਪਾਵਰਕਾਮ ਦਫਤਰ ਬੱਸੀਆ ਦੇ ਕਰਮਚਾਰੀਆ ਨੇ ਪਿੰਡ ਬੁਰਜ ਕੁਲਾਰਾ ਦੀ ਮਹਿਲਾ ਸਰਪੰਚ ਦੇ ਪਤੀ ਖਿਲਾਫ ਅਤੇ ਕੁਝ ਪਿੰਡ ਵਾਸੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਪ੍ਰਧਾਨ ਤਰਲੋਚਣ ਸਿੰਘ, ਪ੍ਰਧਾਨ ਹਰਵਿੰਦਰ ਸਿੰਘ ਲਾਲੂ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਅਸੀ ਲਿਖਤੀ ਰੂਪ ਵਿਚ ਪੁਲਿਸ ਜਿਲਾ ਲੁਧਿਆਣਾ (ਦਿਹਾਤੀ) ਦੇ ਐਸ ਐਸ ਪੀ ਨੂੰ ਲਿਖਤੀ ਰੂਪ ਵਿਚ ਦਰਖਾਸਤ ਦੇ ਦਿੱਤੀ ਹੈ ਅਤੇ ਜਿਨਾ ਸਮਾਂ ਮਹਿਲਾ ਸਰਪੰਚ ਦੇ ਪਤੀ ਖਿਲਾਫ ਅਤੇ ਪਿੰਡ ਦੇ ਕੁਝ ਵਿਅਕਤੀਆ ਖਿਲਾਫ ਕਾਨੂੰਨੀ ਕਾਰਵਾਈ ਨਹੀ ਹੁੰਦੀ ਉਨਾ ਸਮਾਂ ਅਸੀ ਕੰਮ ਨਹੀ ਕਰਾਗੇ। ਉਨਾ ਕਿਹਾ ਕਿ ਜੇਕਰ ਅੱਜ ਤੋ ਬਾਅਦ ਅਸੀ ਕਿਸੇ ਵੀ ਪਿੰਡ ਦੀ ਚੈਕਿੰਗ ਕਰਨ ਲਈ ਜਾਦੇ ਹਾਂ ਤਾਂ ਪੰਜਾਬ ਪੁਲਿਸ ਦੇ ਕਰਮਚਾਰੀ ਸਾਡੇ ਨਾਲ ਹੋਣੇ ਜਰੂਰੀ ਹਨ ਨਹੀ ਤਾਂ ਅਸੀ ਪਿੰਡਾ ਦੀ ਚੈਕਿੰਗ ਨਹੀ ਕਰਾਗੇ। ਇਸ ਮੌਕੇ ਉਨਾ ਨਾਲ ਕੁਲਦੀਪ ਕੁਮਾਰ ਐਸ ਡੀ ਓ ਰਾਏਕੋਟ, ਛਿੰਦਰਪਾਲ ਸਿੰਘ ਐਸ ਡੀ ਓ ਬੱਸੀਆ,ਕੇਸਰ ਸਿੰਘ ਐਸ ਡੀ ਓ ਲੱਖਾ, ਮਨਜੀਤ ਸਿੰਘ ਐਸ ਡੀ ਓ ਰੂੰਮੀ, ਬਿੱਲੂ ਖਾਂ, ਸਾਧੂ ਸਿੰਘ, ਚਰਨ ਸਿੰਘ, ਜਸਕਰਨ ਸਿੰਘ, ਸੁਖਦੇਵ ਸਿੰਘ, ਅਮਨਦੀਪ ਸਿੰਘ, ਦਲਬਾਰਾ ਸਿੰਘ, ਬਲਪ੍ਰੀਤ ਸਿੰਘ ਰਾਏਕੋਟ, ਮਨਜਿੰਦਰ ਸਿੰਘ, ਬਲਵੰਤ ਸਿੰਘ, ਚਰਨਜੀਤ ਸਿੰਘ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.