ਬਾਬਾ ਸਾਹਿਬ ਜੀ ਵੱਲੋਂ ਲਿਖੇ ਸਵਿਧਾਨ ਕਰਕੇ ਹੀ ਅਸੀਂ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਤਿਆਰ ਹੋਏ ਹਾਂ : ਚੰਦਨ, ਹੀਰਾ

Share and Enjoy !

Shares

(ਤਰਸੇਮ ਦੀਵਾਨਾ) ਹੁਸ਼ਿਆਰਪੁਰ।

ਆਲ ਇੰਡੀਆ ਅੱਤਿਆਚਾਰ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਚੰਦਨ ਲੱਕੀ ਅਤੇ ਸ੍ਰੀ ਗੁਰੂ ਰਵਿਦਾਸ ਫੋਰਸ ਦੇ ਆਗੂ ਹਰਵਿੰਦਰ ਹੀਰਾ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮ੍ਰਪਿਤ ਇਕ ਵਿਸ਼ਾਲ ਜਾਗਿ੍ਰਤੀ ਯਾਤਰਾ ਕੱਢਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਚੰਦਨ ਲੱਕੀ ਅਤੇ ਹਰਵਿੰਦਰ ਹੀਰਾ ਨੇ ਸਾਂਝੇ ਤੌਰ ਤੇ ਦੱਸਿਆ ਕਿ 13 ਅਪ੍ਰੈਲ 2023 ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਤੇ ਹੁਸ਼ਿਆਰਪੁਰ ਵਿਖੇ ਇੱਕ ਵਿਸ਼ਾਲ ਜਾਗਿ੍ਰਤੀ ਯਾਤਰਾ ਕੱਢੀ ਜਾਵੇਗੀ। ਇਸ ਮੌਕੇ ਉਨਾਂ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਜੀ ਵੱਲੋਂ ਸੰਵਿਧਾਨ ਲਾਗੂ ਕਰਵਾ ਕੇ ਦੇਸ਼ ਵਾਸੀਆਂ ਨੂੰ ਉਨਾਂ ਦੇ ਹੱਕਾਂ ਸਬੰਧੀ ਜਾਗਰੂਕ ਕੀਤਾ ਗਿਆ। ਜਿਸ ਨਾਲ ਅੱਜ ਅਸੀਂ ਆਪਣੇ ਹੱਕਾਂ ਵਾਸਤੇ ਸੰਘਰਸ਼ ਕਰਨ ਲਈ ਤਿਆਰ ਹੋਏ ਹਾਂ ਉਹਨਾ ਕਿਹਾ ਕਿ ਗੁਰੂ ਰਵਿਦਾਸ ਫੋਰਸ ਹਰ ਸਮੇਂ ਉਨਾਂ ਦੇ ਦੱਸੇ ਹੋਏ ਸੱਚੇ ਅਤੇ ਨੇਕ ਰਸਤੇ ਤੇ ਚੱਲਣ ਲਈ ਦੇਸ਼ ਵਾਸੀਆਂ ਨੂੰ ਜਾਗਰੂਕ ਕਰਦੀ ਆਈ ਹੈ ਤੇ ਕਰਦੀ ਰਹੇਗੀ। ਇਸ ਮੌਕੇ ਉਨਾਂ ਵੱਲੋਂ  ਹੁਸ਼ਿਆਰਪੁਰ ਦੇ ਇਲਾਕਾ ਨਿਵਾਸੀਆਂ ਨੂੰ ਇਸ ਵਿਸ਼ਾਲ ਜਾਗਰਿਤੀ ਯਾਤਰਾ ਵਿੱਚ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਤਾਂ ਜੋ ਅਸੀਂ ਡਾ. ਭੀਮ ਰਾਓ ਸਾਹਿਬ ਅੰਬੇਦਕਰ ਦੀ ਦਿੱਤੀ ਹੋਈ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖ ਸਕੀਏ।

 

About Post Author

Share and Enjoy !

Shares

Leave a Reply

Your email address will not be published.