(ਤਰਸੇਮ ਦੀਵਾਨਾ) ਹੁਸ਼ਿਆਰਪੁਰ|
ਮਹਾਨ ਧਾਰਮਿਕ ਸ਼ਖਸ਼ੀਅਤ ਧੰਨ ਧੰਨ ਬਾਬਾ ਸ਼ਾਮ ਦਾਸ ਜੀ ਬਸੀ ਮਰੂਫ ਸਿਆਲਾ ਵਾਲਿਆਂ ਦੇ ਪਵਿੱਤਰ ਅਸਥਾਨ ਤੇ ਸਲਾਨਾ ਜੋੜਮੇਲਾ ਅਤੇ ਧਾਰਮਿਕ ਸਮਾਗਮ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਸਤਿਕਾਰ ਨਾਲ ਮਨਾਏ ਗਏ।ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਬਾਅਦ ਵਿੱਚ ਰਾਗੀ ਜਥਿਆਂ ਵਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਸਮੇਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦਸਿਆ ਕਿ ਬਾਬਾ ਸ਼ਾਮ ਦਾਸ ਜੀ ਇਸ ਇਲਾਕੇ ਦੀ ਬਹੁਤ ਮਹਾਨ ਧਾਰਮਿਕ ਸ਼ਖਸ਼ੀਅਤ ਸਨ।ਉਹ ਹਮੇਸ਼ਾਂ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ।ਉਨਾਂ ਦੱਸਿਆ ਕਿ ਬਾਬਾ ਸ਼ਾਮ ਦਾਸ ਜੀ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਲੜ ਲਾਇਆ ਹੈ।ਉਹ ਸੰਗਤਾਂ ਨੂੰ ਸਮਾਜਿਕ ਬੁਰਾਈਆਂ ਅਤੇ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦੇ ਸਨ।ਉਨਾ ਦੱਸਿਆ ਕਿ ਬਾਬਾ ਸ਼ਾਮ ਦਾਸ ਜੀ ਦੀ ਯਾਦ ਵਿੱਚ ਮਾਰਚ ਮਹੀਨੇ ਵਿੱਚ ਸਲਾਨਾ ਧਾਰਮਿਕ ਸਮਾਗਮ ਮਨਾਇਆ ਜਾਂਦਾ ਹੈ,ਜਿਸ ਵਿੱਚ ਇਲਾਕੇ ਭਰ ਦੀਆਂ ਸੰਗਤਾਂ ਹਾਜਰੀ ਭਰਦੀਆਂ ਹਨ।ਇਸ ਸਮੇਂ ਧਾਰਮਿਕ,ਸਮਾਜਿਕ ਸ਼ਖਸ਼ੀਅਤਾਂ ਨੂੰ ਸਿਰਪਾੳ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਸੰਤ ਕੁਲਦੀਪ ਸਿੰਘ ਬਸੀ ਮਰੂਫ,ਜਸਵੀਰ ਸਿੰਘ,ਜਗਿੰਦਰ ਸਿੰਘ,ਦਵਿੰਦਰ ਸਿੰਘ,ਹਰਦਿਆਲ ਸਿੰਘ ਸੋਢੀ,ਕਿਰਪਾਲ ਸਿੰਘ ਪਾਲਾ,ਮੋਹਣ ਸਿੰਘ,ਪ੍ਰਿਥੀ ਸਿੰਘ,ਸੁੱਖਪ੍ਰੀਤ ਸਿੰਘ,ਸ੍ਰੀਮਤੀ ਜਗਿੰਦਰ ਕੌਰ ਅਤੇ ਇਲਾਕੇ ਦੀਆਂ ਸੰਗਤਾਂ ਹਾਜਰ ਸਨ।