
ਫਗਵਾੜਾ (ਸ਼ਿਵ ਕੋੜਾ) ਧੰਨ ਧੰਨ ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਦੀ ਦਰਗਾਹ ਪਿੰਡ ਸਾਹਨੀ ਵਿਖੇ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਦੀ ਅਗਵਾਈ ਹੇੇਠ ਸਮੂਹ ਗ੍ਰਾਮ ਪੰਚਾਇਤ, ਐਨ.ਆਰ.ਆਈ. ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਸਲਾਨਾ ਜੋੜ ਮੇਲੇ ਦੌਰਾਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਦਰਬਾਰ ਵਿਖੇ ਨਤਮਸਤਕ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਹਨਾਂ ਸਮੂਹ ਸੰਗਤ ਨੂੰ ਜੋੜ ਮੇਲੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਜੋੜ ਮੇਲੇ ਪੰਜਾਬੀਆਂ ਦੀ ਸਾਂਝੀਵਾਲਤਾ ਦੇ ਪ੍ਰਤੀਕ ਹਨ ਜੋ ਆਪਸੀ ਭਾਈਚਾਰੇ ਨੂੰ ਮਜਬੂਤ ਕਰਦੇ ਹਨ। ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਅਤੇ ਪ੍ਰਬੰਧਕਾਂ ਵਲੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਬਾਬਾ ਸੂਫੀ ਵਿਸ਼ਾਰਤ ਅਲੀ ਸਾਗਰੀ ਚਿਸ਼ਤੀ, ਬਾਬਾ ਸੂਫੀ ਗੁਲਾਮ ਰਸੂਲ ਕਾਦਰੀ ਚਿਸ਼ਤੀ ਦਰਗਾਹ ਬਾਬਾ ਸ਼ਾਹ ਮਹਿਮੂਦ ਗਾਜੀ ਫਗਵਾੜਾ, ਸੰਤ ਪ੍ਰੀਤਮ ਦਾਸ ਸੰਗਤਪੁਰ, ਸਾਂਈ ਅੰਗ੍ਰੇਜ ਸ਼ਾਹ, ਸਾਂਈ ਸੋਨੂੰ ਸ਼ਾਹ ਮਾਣਕ, ਬੀਬੀ ਭੋਲੀ ਲੁਧਿਆਣਾ, ਸਾਂਈ ਭਜਨ ਸ਼ਾਹ ਜਗਪਾਲਪੁਰ, ਬਾਬਾ ਮਲੰਗੀ ਜੀ ਸਾਹਨੀ, ਬਾਬਾ ਭਾਰਤੀ, ਬਾਬਾ ਭਜਨ ਨਾਥ ਡੁਮੇਲੀ, ਬਾਬਾ ਧੰਨਾ, ਸਾਂਈ ਸੁੱਖਾ ਸ਼ਾਹ ਤੋਂ ਇਲਾਵਾ ਸਰਪੰਚ ਰਾਮਪਾਲ ਸਾਹਨੀ, ਪੰਚਾਇਤ ਮੈਂਬਰ ਮੇਜਰ ਸਿੰਘ, ਜਰਨੈਲ ਸਿੰਘ, ਹਰਨੇਕ ਸਿੰਘ, ਚੁੰਨੀ ਰਾਮ ਨਿੱਕਾ, ਪਰਮਜੀਤ ਕੌਰ, ਊਸ਼ਾ ਰਾਣੀ ਪੰਚ, ਜਸਬੀਰ ਸਿੰਘ ਕਾਲਾ, ਨਿਰਮਲ ਸਿੰਘ ਨਿੰਮਾ, ਪਰਮਿੰਦਰ ਸਿੰਘ ਸਨੀ, ਬਲਜਿੰਦਰ ਸਿੰਘ ਲੱਕੀ, ਤੀਰਥ ਸਿੰਘ, ਹਰਜੀਤ ਸਿੰਘ ਲਾਡੀ ਸਰਪੰਚ ਬੋਹਾਨੀ ਆਦਿ ਹਾਜਰ ਸਨ।